ਸੁਖਜਿੰਦਰ ਮਾਨ
ਬਠਿੰਡਾ, 5 ਸਤੰਬਰ : ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਕੈਂਪ ਕਮਾਡੈਂਟ ਕਰਨਲ ਕੇ. ਐਸ. ਮਾਥੁਰ ਦੀ ਅਗਵਾਈ ਹੇਠ ਚੱਲ ਰਹੇ 20 ਪੰਜਾਬ ਬਟਾਲੀਅਨ ਐਨ.ਸੀ.ਸੀ. ਦੇ ਸਾਲਾਨਾ ਸਿਖਲਾਈ ਕੈਂਪ ਦੇ ਪੰਜਵੇਂ ਦਿਨ ਬੈੱਸਟ ਕੈਡਿਟ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਭਾਗ ਲੈਣ ਵਾਲੇ ਕੈਡਿਟਾਂ ਵਿੱਚ ਭਾਰੀ ਉਤਸ਼ਾਹ ਰਿਹਾ। ਉਹ ਲਿਖਤੀ ਪ੍ਰੀਖਿਆ ਦੀਆਂ ਸ਼੍ਰੇਣੀਆਂ ਦੇ ਅਧੀਨ ਟੈੱਸਟ ਵਿੱਚ ਹਾਜ਼ਰ ਹੋਏ, ਜਿਸ ਤੋਂ ਬਾਅਦ ਡੀ.ਐਸ.ਟੀ., ਸਕੂਐਡ ਡਰਿੱਲ, ਪਰਸਨਲ ਇੰਟਰਵਿਊ ਤਹਿਤ ਮੁਲਾਂਕਣ ਕੀਤੇ ਗਏ । ਇਸ ਮੁਕਾਬਲੇ ਦਾ ਉਦੇਸ਼ ਪਟਿਆਲਾ ਗਰੁੱਪ ਲਈ ਸਰਵੋਤਮ ਕੈਡਿਟਾਂ ਦੀ ਚੋਣ ਕਰਨਾ ਸੀ ਜੋ ਅੱਗੇ ਡਾਇਰੈਕਟੋਰੇਟ ਟੀਮ ਲਈ ਮੁਕਾਬਲਾ ਕਰਨਗੇ। ਇਹ ਦਿਨ ਪਿੰਡ ਘੁੱਦਾ ਦੀ ਫਾਇਰਿੰਗ ਰੇਂਜ ਵਿੱਚ ਜੂਨੀਅਰ ਕੈਡਿਟਾਂ ਜੂਨੀਅਰ ਡਵੀਜ਼ਨ/ਜੂਨੀਅਰ ਵਿੰਗ ਦੀ ਫਾਇਰਿੰਗ ਨਾਲ ਮਨਾਇਆ ਗਿਆ। ਸੀਨੀਅਰ ਡਿਵੀਜ਼ਨ (ਐਸ.ਡੀ.) ਅਤੇ ਜੂਨੀਅਰ ਡਵੀਜ਼ਨ (ਜੇ.ਡੀ.) ਕੈਡਿਟਾਂ ਵਿੱਚ ਦਸਤਾਰ ਬੰਨ੍ਹਣ ਦੇ ਮੁਕਾਬਲੇ ਵੀ ਖਿੱਚ ਦਾ ਕੇਂਦਰ ਰਹੇ। ਕੈਂਪ ਕਮਾਡੈਂਟ ਕਰਨਲ ਕੇ. ਐਸ. ਮਾਥੁਰ ਨੇ ਕੈਂਪ ਵਿੱਚ ਐਨ.ਸੀ.ਸੀ. ਦੀ ਸਿਖਲਾਈ ਦੇਣ ਦੇ ਤਰੀਕੇ ‘ਤੇ ਤਸੱਲੀ ਪ੍ਰਗਟਾਈ। ਉਨ੍ਹਾਂ ਨੇ ਇਸ ਕੈਂਪ ਲਈ ਦਿੱਤੇ ਜਾ ਰਹੇ ਸਹਿਯੋਗ ਲਈ ਬਾਬਾ ਫ਼ਰੀਦ ਕਾਲਜ ਆਫ਼ ਇੰਜ. ਐਂਡ ਟੈਕਨਾਲੋਜੀ, ਬਠਿੰਡਾ ਦੀ ਪਿ੍ਰੰਸੀਪਲ ਅਤੇ ਸਟਾਫ਼ ਮੈਂਬਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।
Share the post "ਬੀ.ਐਫ.ਜੀ.ਆਈ. ਵਿਖੇ ਚੱਲ ਰਹੇ 8 ਰੋਜ਼ਾ ਐਨ.ਸੀ.ਸੀ. ਸਾਲਾਨਾ ਸਿਖਲਾਈ ਕੈਂਪ ਵਿੱਚ ਬੈੱਸਟ ਕੈਡਿਟ ਮੁਕਾਬਲਾ ਆਯੌਜਿਤ"