ਸੁਖਜਿੰਦਰ ਮਾਨ
ਚੰਡੀਗੜ੍ਹ, 9 ਮਈ: ਕਰੋਨਾ ਮਹਾਂਮਾਰੀ ਦੇ ਸਿਖ਼ਤ ’ਚ ਮਹਾਰਾਸ਼ਟਰ ਦੇ ਨਾਦੇੜ ਸਾਹਿਬ ਵਿਖੇ ਫ਼ਸੇ ਸਿੱਖ ਸ਼ਰਧਾਂਲੂਆਂ ਨੂੰ ਲਿਆਉਣ ਵਾਲੇ ਪੀਆਰਟੀਸੀ ਦੇ ਸ਼ਹੀਦ ਡਰਾਈਵਰ ਮਨਜੀਤ ਸਿੰਘ ਦੇ ਪ੍ਰਵਾਰ ਨੂੰ ਪੰਜਾਬ ਸਰਕਾਰ 50 ਲੱਖ ਰੁਪਏ ਦਾ ਮੁਆਵਜ਼ਾ ਦੇਵੇਗੀ। 26 ਅਪ੍ਰੈਲ, 2020 ਨੂੰ ਮੌਤ ਦੇ ਮੂੰਹ ’ਚ ਜਾ ਪਏ ਡਰਾਈਵਰ ਮਨਜੀਤ ਸਿੰਘ ਨੂੰ ਸਹੀਦ ਐਲਾਨਦਿਆਂ ਉਸ ਸਮੇਂ ਭਗਵੰਤ ਮਾਨ ਨੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਡਰਾਈਵਰ ਦੇ ਪ੍ਰਵਾਰ ਨੂੰ 50 ਲੱਖ ਰੁਪਏ ਦੇਣ ਦੀ ਮੰਗ ਰੱਖੀ ਸੀ ਪ੍ਰੰਤੂ ਕਾਂਗਰਸ ਸਰਕਾਰ ਨੇ ਡਰਾਈਵਰ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਦੱਸ ਕੇ ਪੀੜਤ ਪਰਿਵਾਰ ਨੂੰ 10 ਲੱਖ ਰੁਪਏ ਦਿੱਤੇ ਸਨ। ਗੌਰਤਲਬ ਹੈ ਕਿ ਕੋਵਿਡ-19 ਮਹਾਂਮਾਰੀ ਮੌਕੇ ਕੌਮੀ ਤਾਲਾਬੰਦੀ ਦੌਰਾਨ ਨਾਂਦੇੜ ਸਾਹਿਬ ਸ੍ਰੀ ਹਜੂਰ ਸਾਹਿਬ ਵਿਚ ਫਸੇ ਸਿੱਖ ਸਰਧਾਲੂਆਂ ਨੂੰ ਉੱਥੋਂ ਪੰਜਾਬ ਲਿਆਉਣ ਲਈ ਮਨਜੀਤ ਸਿੰਘ ਦੀ ਹੋਰਨਾਂ ਪੀਆਰਟੀਸੀ ਸਟਾਫ਼ ਦੇ ਨਾਲ ਵਿਸੇਸ ਡਿਊਟੀ ਲਾਈ ਗਈ ਸੀ। ਇਸ ਕਾਰਨ ਆਮ ਆਦਮੀ ਪਾਰਟੀ ਦੇ ਪੰਜਾਬ ਵਿੰਗ ਵੱਲੋਂ ਡਰਾਈਵਰ ਮਨਜੀਤ ਸਿੰਘ ਦੇ ਪਰਿਵਾਰ ਲਈ 50 ਲੱਖ ਰੁਪਏ ਮੁਆਵਜੇ ਦੀ ਮੰਗ ਨੂੰ ਲੈ ਕੇ ਸੂਬਾ ਪੱਧਰੀ ਵਿਰੋਧ ਪ੍ਰਦਰਸਨ ਕੀਤਾ ਗਿਆ ਸੀ। ਹੁਣ ਖ਼ੁਦ ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵੰਤ ਮਾਨ ਨੇ ਇਸ ਮੰਗ ਨੂੰ ਪੂਰਾ ਕਰਨ ਲਈ ਅਧਿਕਾਰੀਆਂ ਨੂੰ ਤੁਰੰਤ ਡਰਾਈਵਰ ਦੇ ਪ੍ਰਵਾਰ ਨੂੰ 50 ਲੱਖ ਰੁਪਏ ਦਾ ਚੈਕ ਦੇਣ ਲਈ ਕਿਹਾ ਹੈ।
Share the post "ਭਗਵੰਤ ਮਾਨ ਨੇ ਨਿਭਾਇਆ ਵਾਅਦਾ, ਕਰੋਨਾ ਸ਼ਰਧਾਲੂਆਂ ਨੂੰ ਮਹਾਰਾਸ਼ਟਰ ਤੋਂ ਲਿਆਉਣ ਵਾਲੇ ਪੀ.ਆਰ.ਟੀ.ਸੀ. ਦੇ ਡਰਾਈਵਰ ਮਨਜੀਤ ਸਿੰਘ ਦੇ ਪਰਿਵਾਰ ਨੂੰ ਮਿਲਣਗੇ 50 ਲੱਖ"