ਘਿਰਾਓ ਉਪਰੰਤ ਡੀ ਸੀ ਬਠਿੰਡਾ ਦੇ ਦਫ਼ਤਰ ਵੱਲ ਜਾਵੇਗਾ ਮਾਰਚ
ਬਠਿੰਡਾ, 28 ਅਗਸਤ: ਪਿਛਲੇ ਤਿੰਨ ਮਹੀਨਿਆਂ ਤੋਂ ਐਸ ਐਮ ਓ ਤਲਵੰਡੀ ਸਾਬੋ ਵਿਰੁਧ ਕਥਿਤ ਭ੍ਰਿਸਟਾਚਾਰ ਦੇ ਲਗਾਏ ਜਾ ਰਹੇ ਦੋਸਾਂ ਦੇ ਮਾਮਲੇ ਵਿਚ ਕੀਤੀਆਂ ਜਾ ਰਹੀਆਂ ਸਿਕਾਇਤਾਂ ਉਪਰ ਕੋਈ ਕਾਰਵਾਈ ਨਾ ਹੋਣ ਦੇ ਵਿਰੋਧ ਵਿਚ ਹੁਣ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਕਮੇਟੀ ਵੱਲੋਂ 5 ਸਤੰਬਰ ਨੂੰ ਸਿਵਲ ਸਰਜਨ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਇਸ ਸਬੰਧੀ ਕਮੇਟੀ ਆਗੂ ਗਗਨਦੀਪ ਸਿੰਘ ਭੁੱਲਰ ਨੇ ਦੱਸਿਆ ਕਿ 17 ਅਗਸਤ ਨੂੰ ਸਿਵਲ ਸਰਜਨ ਦਫ਼ਤਰ ਵਿਖੇ ਧਰਨਾ ਲਗਾਇਆ ਗਿਆ ਸੀ।
ਨਸ਼ਾ ਤਸਕਰਾਂ ਵਲੋਂ ਪ੍ਰਵਾਰ ਨਾਲ ਮਿਲਕੇ ਪੁਲਿਸ ’ਤੇ ਹਮਲਾ, ਤਿੰਨ ਕਾਬੂ
ਇਸ ਧਰਨੇ ਵਿੱਚ ਆ ਕੇ ਸਿਵਲ ਸਰਜਨ ਦੇ ਨੁਮਾਇੰਦਿਆਂ ਨੇ ਇਹ ਵਿਸ਼ਵਾਸ ਦਵਾਇਆ ਸੀ ਕਿ 25 ਅਗਸਤ ਤੱਕ ਮਸਲੇ ਦਾ ਹੱਲ ਕੀਤਾ ਜਾਵੇਗਾ।ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।ਜਿਸ ਕਾਰਨ ਅੱਜ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਕਮੇਟੀ ਬਠਿੰਡਾ ਦੀ ਮੀਟਿੰਗ ਕੀਤੀ ਗਈ, ਜਿਸਤੋਂ ਬਾਅਦ ਸਿਵਲ ਸਰਜਨ ਨਾਲ ਕਮੇਟੀ ਦੇ ਡੈਪੂਟੇਸ਼ਨ ਵਲੋਂ ਗੱਲਬਾਤ ਕੀਤੀ ਗਈ ਪ੍ਰੰਤੂ ਜਥੇਬੰਦੀ ਨੂੰ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਮਿਲਿਆ। ਜਿਸਦੇ ਚੱਲਦੇ ਜਥੇਬੰਦੀ ਵੱਲੋਂ ਸਿਵਲ ਸਰਜਨ ਦੇ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਨ ਤੋਂ ਬਾਅਦ ਫੈਸਲਾ ਕੀਤਾ ਕਿ 5ਸਤੰਬਰ ਨੂੰ ਸਿਵਲ ਸਰਜਨ ਦਾ ਘਿਰਾਓ ਕੀਤਾ ਜਾਵੇਗਾ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਮਾਰਚ ਕੀਤਾ ਜਾਵੇਗਾ ਅਤੇ ਮੰਗ ਪੱਤਰ ਦਿੱਤਾ ਜਾਵੇਗਾ।
ਅੱਜ ਦੇ ਇਕੱਠ ਵਿੱਚ ਗਗਨਦੀਪ ਸਿੰਘ ਭੁੱਲਰ, ਜਸਵਿੰਦਰ ਸ਼ਰਮਾ, ਸੁਖਵਿੰਦਰ ਧਾਲੀਵਾਲ ਜਮਹੂਰੀ ਕਿਸਾਨ ਸਭਾ,ਅਮੀ ਲਾਲ ਕੁੱਲ ਹਿੰਦ ਖੇਤ ਮਜਦੂਰ ਯੂਨੀਅਨ,ਸਿੰਕਦਰ ਧਾਲੀਵਾਲ ਡੀ ਐਮ ਐਫ਼, ਅਮਨਦੀਪ ਕੁਮਾਰ, ਰਮਨਦੀਪ ਕੌਰ ਵੇਰਕਾ ਪਲਾਂਟ,ਅਮਨਦੀਪ ਸਿੰਘ ਗਿਆਨਾ, ਰਾਜੇਸ਼ ਕੁਮਾਰ ਮੌੜ, ਹਰਜੀਤ ਸਿੰਘ ਬਠਿੰਡਾ, ਮੁਨੀਸ਼ ਕੁਮਾਰ, ਕੁਲਦੀਪ ਸਿੰਘ ਸੰਗਤ ਆਦਿ ਆਗੂ ਹਾਜ਼ਰ ਸਨ।
Share the post "ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਕਮੇਟੀ ਵੱਲੋਂ 5 ਨੂੰ ਸਿਵਲ ਸਰਜਨ ਦਾ ਕੀਤਾ ਜਾਵੇਗਾ ਘਿਰਾਓ"