ਸੁਖਜਿੰਦਰ ਮਾਨ
ਬਠਿੰਡਾ, 19 ਅਕਤੂਬਰ: ਅਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਦਸ ਦਿਨਾਂ ਤੋਂ ਕਮਲ ਛੋੜ ਹੜਤਾਲ ’ਤੇ ਚੱਲ ਰਹੇ ਸੂਬੇ ਦੇ ਮਨਿਸਟਰੀਅਲ ਕਾਮਿਆਂ ਨੇ ਹੁਣ ਅਪਣੀ ਹੜਕਾਲ 26 ਅਕਤੂਬਰ ਤੱਕ ਵਧਾ ਦਿੱਤੀ ਹੈ। ਅੱਜ ਇੱਥੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਦੇ ਸੂਬਾ ਚੇਅਰਮੈਨ ਮੇਘ ਸਿੰਘ ਸਿੱਧੂ ਅਤੇ ਜਿਲ੍ਹਾ ਪ੍ਰਧਾਨ ਰਾਜਵੀਰ ਸਿੰਘ ਮਾਨ ਨੇ ਦਸਿਆ ਕਿ ਸਰਕਾਰ ਵਾਰ ਵਾਰ ਯਾਦ ਪੱਤਰ ਦੇਣ ਦੇ ਬਾਵਜੂਦ ਉਨ੍ਹਾਂ ਦੀਆਂ ਜਾਇਜ਼ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ ਹੈ, ਜਿਸਦੇ ਚੱਲਦੇ ਉਹ ਹੜਤਾਲ ’ਤੇ ਜਾਣ ਲਈ ਮਜਬੂਰ ਹਨ। ਦਸਣਾ ਬਣਦਾ ਹੈ ਕਿ ਮੁਲਾਜਮਾਂ ਦੇ ਹੜਤਾਲ ’ਤੇ ਹੋਣ ਕਾਰਨ ਪਿਛਲੇ ਦਸ ਦਿਨਾਂ ਤੋਂ ਸਰਕਾਰੀ ਦਫ਼ਤਰਾਂ ’ਚ ਕੰਮਕਾਜ਼ ਠੱਪ ਪਿਆ ਹੈ ਤੇ ਅਪਣੇ ਕੰਮ ਧੰਦਿਆਂ ਲਈ ਆਉਣ ਵਾਲੇ ਆਮ ਲੋਕਾਂ ਨੂੰ ਵੀ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਉਧਰ ਯੂਨੀਅਨ ਆਗੂਆਂ ਨੇ ਐਲਾਨ ਕੀਤਾ ਕਿ ਸਰਕਾਰ ਦੇ ਇਸ ਰਵੱਈਏ ਵਿਰੁਧ 21 ਅਕਤੂਬਰ ਨੂੰ ਜ਼ਿਲਾ ਪੱਧਰ ’ਤੇ ਘੜੇ ਭੰਨ ਪ੍ਰਦਰਸ਼ਨ ਕੀਤੇ ਜਾਣਗੇ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਮੁਲਾਜਮਾਂ ਦੀਆਂ ਜਾਇਜ਼ ਅਤੇ ਹੱਕੀ ਮੰਗਾ ਜਿਹਨਾਂ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰਨੀ, ਨਵੀਂ ਭਰਤੀ ਪੂਰੀ ਤਨਖਾਹ ਅਤੇ ਭੱਤਿਆਂ ਸਮੇਤ ਕਰਨੀ, ਪੰਜਾਬ ਦੇ ਵਿੱਤ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਪੱਤਰ ਮਿਤੀ 27.07.2020 ਨੂੰ ਵਾਪਿਸ ਲੈਣਾ, ਪੇ-ਕਮਿਸ਼ਨ ਵਿੱਚ ਰਹਿੰਦੀਆਂ ਤਰੁੱਟੀਆਂ ਨੁੰ ਦੂਰ ਕਰਨਾ, ਡੀ.ਏ. ਦੀਆਂ ਬਕਾਇਆ ਰਹਿੰਦੀਆਂ 3 ਕਿਸ਼ਤਾਂ ਤੁਰੰਤ ਜਾਰੀ ਕਰਨਾ, 200 ਰੂਪੈ/- ਜਜੀਆਂ ਟੈਕਸ ਵਾਪਸ ਲੈਣਾ, 6ਵੇ ਪੇਅ-ਕਮਿਸ਼ਨ ਦਾ 1-1-2016 ਤੋਂ ਬਣਦਾ ਏਰੀਅਰ ਜਾਰੀ ਕਰਨਾ, ਪੰਜਾਬ ਦੇ ਸਟੈਨੋ ਟਾਈਪਿੰਸਟਾਂ ਨੂੰ 50 ਸਾਲ ਦੀ ਉਮਰ ਪੂਰੀ ਕਰਨ ਦੇ ਟਾਈਪ ਟੈਸਟ ਮੁਆਫ ਕਰਨਾ ਜਦਕਿ ਇਹ ਟੈਸਟ ਪੰਜਾਬ ਸਿਵਲ ਸਕੱਤਰੇਤ ਵਿੱਚ ਪਹਿਲਾਂ ਹੀ ਖਤਮ ਕਰ ਦਿੱਤਾ ਜਾ ਚੁੱਕਾ ਹੈ, ਨੂੰ ਵੀ ਪੰਜਾਬ ਦੇ ਮੁਲਾਜਮਾਂ ’ਤੇ ਲਾਗੂ ਕਰਨਾ ਆਦਿ ਸ਼ਾਮਲ ਹੈ। ਅੱਜ ਕੀਤੇ ਗਏ ਰੋਸ ਮੁਜਾਹਰੇ ਵਿੱਚ ਗੁਰਸੇਵਕ ਸਿੰਘ ਸਰਾਂ ਜਿਲ੍ਹਾ ਖਜਾਨਚੀ, ਬਲਦੇਵ ਸਿੰਘ ਜਿਲ੍ਹਾ ਚੇਅਰਮੈਨ, ਗੁਨਦੀਪ ਸਿੰਘ ਸੁਪਰਡੈਂਟ, ਪੂਜਾ ਗਰਗ, ਨਿਰਮਲ ਕੁਮਾਰ ਦਾਸ ਜਲ ਸਰੋਤ ਵਿਭਾਗ ਵਿੱਚੋਂ, ਕੁਲਦੀਪ ਸ਼ਰਮਾਂ ਪ੍ਰਧਾਨ, ਗੁਰਪ੍ਰੀਤ ਸਿੰਘ, ਬਲਜੀਤ ਸਿੰਘ, ਬਲਕਾਰ ਸਿੰਘ, ਛਿੰਦਰ ਕੌਰ ਡੀ.ਸੀ. ਦਫ਼ਤਰ ਬਠਿੰਡਾ, ਵੀਰ ਪਾਲ ਕੋਰ, ਰੂਪਿੰਦਰ ਕੋਰ, ਇਕਬਾਲ ਕੌਰ, ਜਸਵੀਰ ਕੌਰ, ਐਸ ਏ, ਸਮਾਜਿਕ ਸੁਰਖਿਆਂ ਵਿਭਾਗ, ਜਿਲ੍ਹਾ ਸਿੱਖਿਆ ਵਿਭਾਗ, ਬਲਵੀਰ ਸਿੰਘ, ਸੁਖਦੀਪ ਸਿੰਘ, ਲਾਲ ਸਿੰਘ ਜਨਰਲ ਸਕੱਤਰ ਅਬਕਾਰੀ ਤੇ ਕਰ ਵਿਭਾਗ ਪਰਮਿੰਦਰ ਕੌਰ, ਰਾਜਵੀਰ ਕੌਰ, ਵਿਜੇ ਗਰਗ, ਭੂਮੀ ਰੱਖਿਆ ਵਿਭਾਗ ਗ੍ਰਰਪੀਤ ਸਿੰਘ, ਬਿੰਟੂ ਕੁਮਾਰ, ਖੇਤੀਬਾੜੀ ਵਿਭਾਗ ਚਰਨਜੀਤ ਕੌਰ ਸੁਪਰਡੈਂਟ, ਜਸਵਿੰਦਰ ਕੌਰ, ਸੰਦੀਪ ਸਿੰਘ, ਬੀ.ਐਡ.ਆਰ, ਲਖਵਿੰਦਰ ਸਿੰਘ, ਮਹਿੰਦਰ ਜੀਤ ਸਿੰਘ, ਅੰਦਰੂਨੀ ਪੜਤਾਲ ਸੰਸਥਾ, ਸ਼ਿੱਵ ਕੁਮਾਰ, ਟਿਊਬਲ ਕਾਰਪੋਰੇਸ਼ਨ ਸੁਖਜਿਦੰਰ ਸਿੰਘ, ਸੋਨੁ ਕੁਮਾਰ, ਪੰਚਾਇਤੀ ਰਾਜ ਵਿਭਾਗ ਤਰਨ ਗੁਪਤਾ, ਜਗਸੀਰ ਸਿੰਘ, ਪਸੂ ਪਾਲਣ ਵਿਭਾਗ ਬਲਜਿੰਦਰ ਸਿੰਘ, ਅਰਵਿੰਦਰ ਸਿੰਘ, ਡੀ.ਪੀ.ਆਰ.ਓ ਬਲਵੰਤ ਸਿੰਘ, ਫੂਡ ਐਂਡ ਸਪਲਾਈ ਮਨਜਿੰਦਰ ਸਿੰਘ, ਸੁਖਚੈਨ ਸਿੰਘ, ਆਪਣੇ ਆਪਣੇ ਵਿਭਾਗਾ ਦੇ ਮਨਿਸਟਰੀਅਲ ਸਾਥੀਆਂ ਦੇ ਨਾਲ ਭਾਰੀ ਗਿਣਤੀ ਵਿੱਚ ਸ਼ਾਮਲ ਸਨ।
ਮਨਿਸਟਰੀਅਲ ਕਾਮਿਆਂ ਨੇ ਕਲਮਛੋੜ ਹੜਤਾਲ 26 ਅਕਤੂਬਰ ਤੱਕ ਵਧਾਈ
9 Views