ਸੁਖਜਿੰਦਰ ਮਾਨ
ਬਠਿੰਡਾ, 24 ਨਵੰਬਰ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੀ ਕੇਂਦਰੀ ਲਾਇਬ੍ਰੇਰੀ ਵੱਲੋਂ ਈ.ਬੀ.ਐਸ.ਸੀ.ਓ. ਅਤੇ ਆਈ.ਈ.ਈ.ਈ. ਡਿਜੀਟਲ ਲਾਇਬ੍ਰੇਰੀ ਦੇ ਸੰਬੰਧ ਵਿੱਚ ਇੱਕ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ ਯੂਨੀਵਰਸਿਟੀ ਦੇ ਐਡਟੋਰੀਅਮ ਬਲਾਕ ਵਿਚ ਕੀਤਾ ਗਿਆ।ਪ੍ਰੋਗਰਾਮ ਦੇ ਮੁੱਖ ਬੁਲਾਰੇ ਸ੍ਰੀ ਰਿਤੇਸ਼ ਕੁਮਾਰ, ਸੀਨੀਅਰ ਟਰੇਨਿੰਗ ਮੈਨੇਜ਼ਰ ਉੱਤਰੀ ਭਾਰਤ, ਈ.ਬੀ.ਐਸ.ਸੀ.ਓ. ਸੂਚਨਾ ਸੇਵਾਵਾਂ, ਨਵੀਂ ਦਿੱਲੀ ਸਨ, ਜਿਨ੍ਹਾਂ ਨੇ ਪ੍ਰੋਗਰਾਮ ਵਿੱਚ ਆਨਲਾਇਨ ਈ-ਰਿਸੋਰਸ ਦੇ ਸੰਬੰਧ ਵਿੱਚ ਆਪਣੇ ਭਾਸ਼ਣ ਦੇਣ ਦੋਰਾਨ ਵਿਸਥਾਰ ਵਿਚ ਦੱਸਿਆ ਕਿ ਅਸੀਂ ਕਿਸ ਤਰ੍ਹਾਂ ਈ-ਰਿਸੋਰਸ ਨੂੰ ਆਪਣੇ ਨਿੱਜੀ ਲੈਪਟਾਪ, ਮੋਬਾਇਲ ਫੋਨ ਤੇ ਕਿਤੇ ਵੀ ਬੈਠੇ ਚਲਾ ਸਕਦੇ ਹਾਂ।ਯੂਨੀਵਰਸਿਟੀ ਰਜਿਸਟਰਾਰ, ਪ੍ਰੋ: ਗੁਰਿੰਦਰਪਾਲ ਸਿੰਘ ਬਰਾੜ ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ। ਡਾ. ਬਰਾੜ ਨੇ ਸ੍ਰੀ ਰਿਤੇਸ਼ ਕੁਮਾਰ ਅਤੇ ਸਮੂਚੀ ਟੀਮ ਦਾ ਧੰਨਵਾਦ ਕਰਦਿਆਂ ਸਮੂਹ ਵਿਭਾਗਾਂ ਨੂੰ ਵੱਧ ਤੋਂ ਵੱਧ ਲਾਇਬ੍ਰੇਰੀ ਦੀ ਸੁਵਿਧਾ ਲੈਣ ਤੇ ਜ਼ੋਰ ਦਿੱਤਾ।ਯੂਨੀਵਰਸਿਟੀ ਲਾਇਬਰੇਰੀਅਨ ਡਾ. ਇਕਬਾਲ ਸਿੰਘ ਬਰਾੜ ਨੇ ਸਭਨਾਂ ਦਾ ਸਵਾਗਤ ਕਰਦੇ ਹੋਏ ਯੂਨੀਵਰਸਿਟੀ ਦੀ ਕੇਂਦਰੀ ਲਾਇਬ੍ਰੇਰੀ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਬਾਰੇ ਜਾਣੂ ਕਰਵਾਇਆ। ਉਹਨਾਂ ਕਿਹਾ ਕਿ ਜਲਦ ਹੀ ਲਾਇਬ੍ਰੇਰੀ ਯੂਨੀਵਰਸਿਟੀ ਦੀ ਨਵੀਂ ਬਿਲਡਿੰਗ ਵਿੱਚ ਸ਼ਿਫਟ ਹੋਣ ਜਾ ਰਹੀਂ ਹੈ ਜਿਸ ਵਿੱਚ ਅਸੀ ਆਪਣੇ ਪਾਠਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਦੀ ਕੋਸ਼ਿਸ਼ ਕਰਾਂਗੇ। ਉਹਨਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਅਸੀਂ ਭਵਿੱਖ ਵਿੱਚ ਵੀ ਉਲੀਕਾਂਗੇ। ਇਸ ਮੌਕੇ ਡੀਨਜ਼, ਡਾਇਰੈਕਟਰਜ਼, ਵੱਖ-ਵੱਖ ਵਿਭਾਗਾਂ ਦੇ ਮੁੱਖੀ, ਅਧਿਆਪਕ, ਖੋਜਾਰਥੀ ਅਤੇ ਵਿਦਿਆਰਥੀ ਮੌਜ਼ੂਦ ਸਨ। ਸਭਨਾਂ ਦਾ ਧੰਨਵਾਦ ਡਾ. ਮਲਕੀਤ ਸਿੰਘ, ਸਹਾਇਕ ਲਾਇਰੇਰੀਅਨ ਵੱਲੋਂ ਕੀਤਾ ਗਿਆ। ਲਾਇਬ੍ਰੇਰੀ ਕਲਰਕ ਰਮਨਦੀਪ ਰਾਣੀ ਨੇ ਸਟੇਜ ਦਾ ਸੰਚਾਲਨ ਬਾਖੂਬੀ ਢੰਗ ਨਾਲ ਕੀਤਾ।
Share the post "ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵੱਲੋਂ ਈ.ਬੀ.ਐਸ.ਸੀ.ਓ. ਅਤੇ ਆਈ.ਈ.ਈ.ਈ. ਡਿਜੀਟਲ ਲਾਇਬ੍ਰੇਰੀ ਦੇ ਸੰਬੰਧ ਵਿੱਚ ਇੱਕ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ"