30 ਸਤੰਬਰ ਨੂੰ ਪੰਜਾਬ ਚ ਚੱਕਾ ਜਾਮ ਦਾ ਐਲਾਨ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 27 ਸਤੰਬਰ: ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਵਿਸ਼ੇਸ਼ ਮੀਟਿੰਗ ਬਲਦੇਵ ਸਿੰਘ ਸਦੋਹਾ ਦੀ ਪ੍ਰਧਾਨਗੀ ਹੇਠ ਸਥਾਨਕ ਚਿਲਡਰਨ ਪਾਰਕ ਵਿੱਚ ਹੋਈ।ਮੀਟਿੰਗ ਵਿੱਚ ਵਿਸੇਸ਼ ਤੌਰ ’ਤੇ ਸੂਬਾ ਜਰਨਲ ਸਕੱਤਰ ਕਾਕਾ ਸਿੰਘ ਕੋਟੜਾ ਸਾਮਲ ਹੋੲ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆ ਰੇਸਮ ਸਿੰਘ ਯਾਤਰੀ, ਯੋਧਾ ਸਿੰਘ ਨੰਗਲਾ ਤੇ ਰਣਜੀਤ ਸਿੰਘ ਜੀਦਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਅਤੇ ਕੇਂਦਰ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਵਿੱਢੇ ਜਾਣ ਵਾਲੇ ਤਿੱਖੇ ਸੰਘਰਸ਼ ਦੀ ਅੱਜ ਦੀ ਮੀਟਿੰਗ ਵਿੱਚ ਰੂਪ ਰੇਖਾ ਤਿਆਰ ਕੀਤੀ ਗਈ ਜਿਸ ਵਿੱਚ ਬਠਿੰਡਾ,ਮਾਨਸਾ,ਬਰਨਾਲਾ,ਸੰਗਰੂਰ ਇਨਾ ਜਿਲਿਆ ਦਾ ਪੁਆਇੰਟ ਤਪਾ ਨੇੜੇ ਰੋੜ ਜਾਮ ਕਰਨਾ ਹੈ। ਉਹਨਾਂ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਮਸਲਿਆਂ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਸੰਯੁਕਤ ਕਿਸਾਨ ਮੋਰਚਾ ਗ਼ੈਰ ਰਾਜਨੀਤਕ ਦੀ 2 ਅਗਸਤ ਨੂੰ ਹੋਈ ਮੀਟਿੰਗ ਵਿਚ ਸਰਕਾਰ ਵੱਲੋ ਕਿਸਾਨਾਂ ਨਾਲ ਕੀਤੇ ਗਏ ਵਾਅਦੇ ਪੂਰੇ ਕਰਨ ਦਾ ਵਾਅਦਾ ਕੀਤਾ ਸੀ ਜੋ ਅੱਜ ਤੱਕ ਪੂਰੇ ਨਹੀਂ ਕੀਤੇ। ਜਿੰਨ੍ਹਾਂ ਵਿਚ ਗੰਨੇ ਦੀ ਸਾਰੀ ਬਕਾਇਆ ਰਾਸ਼ੀ ਦੀ ਅਦਾਇਗੀ 7 ਸਤੰਬਰ ਤੱਕ ਕਰਨ ਬਾਰੇ ਕਿਹਾ ਸੀ ਪਰ ਸਰਕਾਰ ਅਜੇ ਤੱਕ ਸਰਕਾਰੀ ਮਿੱਲਾਂ ਪੈਸਾ ਹੀ ਜਾਰੀ ਕੀਤਾ ਅਤੇ ਪ੍ਰਾਈਵੇਟ ਮਿੱਲਾਂ ਦਾ ਪੈਸਾ ਜਾਰੀ ਨਹੀਂ ਕੀਤਾ ਅਤੇ ਅਗਾਂਹ ਤੋਂ ਕਾਉਂਟਰ ਪੇਮੇਂਟ ਯਕੀਨੀ ਬਣਾਉਣ ਲਈ ਅਤੇ ਗੰਨੇ ਦਾ ਭਾਅ 450 ਰੁਪਏ ਕਰਵਾਉਣ ਲਈ,ਕਿਸਾਨੀ ਸੰਘਰਸ ਦੇ ਸ਼ਹੀਦ ਕਿਸਾਨਾਂ ਦੇ ਇਕ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਰਹਿੰਦੇ ਪ੍ਰੀਵਾਰਾ ਨੂੰ 5 ਲੱਖ ਦਾ ਮੁਆਵਹਾ ਦੇਣ,ਕਣਕ ਦਾ ਬੋਨਸ, ਖੇਤੀਬਾੜੀ ਮਹਿਕਮੇ ਦੀ ਲਾਪ੍ਰਵਾਹੀ ਅਤੇ ਚਿੱਟੇ ਮੱਛਰ ਕਾਰਨ ਨਰਮੇ ਦਾ ਨੁਕਸਾਨ, ਗੜੇਮਾਰੀ ਨਾਲ ਖਰਾਬ ਹੋਈ ਬਾਸਮਤੀ ਅਤੇ ਘਾਟੇ ਵਿੱਚ ਵਿਕੀ ਅਤੇ ਖੇਤਾਂ ‘ਚ ਖਰਾਬ ਹੋਈ ਮੂੰਗੀ ਦੇ ਨੁਕਸਾਨ ਦੀ ਪੂਰਤੀ ਝੋਨੇ ਦੀ ਫਸਲ ਵੇਚਣ ਤੇ ਲਾਇਆ 25 ਕੁਇੰਟਲ ਦੀ ਸਰਤ ਖਤਮ ਕਰਨੀ ਬੇਮੌਸਮੀ ਬਰਸਾਤ ਨਾਲ ਹੋਏ ਝੋਨੇ ਤੇ ਨਰਮੇ ਦੀ ਫਸਲ ਦੀ ਗਿਰਦਾਵਰੀ ਤੁਰੰਤ ਕੀਤੀ ਜਾਵੇ ਹੋਏ ਨੁਕਸਾਨ ਦਾ ਮੁਆਜਵਾ ਦਿੱਤਾ ਜਾਵੇ ਮੀਟਿੰਗ ਵਿੱਚ ਮੰਨੀਆਂ ਮੰਗਾ ਨੂੰ ਲਾਗੂ ਕਰਵਾਉਣ ਲਈ 30 ਸਤੰਬਰ ਨੂੰ ਮਾਝਾ,ਮਾਲਵਾ ਅਤੇ ਦੋਆਬੇ ਵਿੱਚ 4 ਪੁਆਇੰਟਾ ਤੇ ਹੀ ਨੈਸਨਲ ਹਾਈਵੇ ਅਣਮਿਥੇ ਸਮੇਂ ਲਈ ਧਰਨਾ ਦੇ ਕੇ ਬੰਦ ਕੀਤੇ ਜਾਣਗੇ। ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਕਿਸਾਨੀ ਦਾ ਪਹਿਲਾਂ ਹੀ ਆਰਥਿਕ ਤੌਰ ਲੱਕ ਟੁੱਟ ਚੁੱਕਾ ਹੈ ਪਹਿਲਾਂ ਕਣਕ ਵਿੱਚ ਘੱਟ ਝਾੜ ਨਿਕਲਣਾ ਕਰਕੇ ਫੇਰ ਲੰਪੀ ਸਕਿਨ ਬਿਮਾਰੀ ਕਰਕੇ, ਉਸ ਤੋਂ ਬਾਅਦ ਝੋਨੇ ਵਿੱਚ ਆਏ ਹੋਏ ਚਾਈਨਾ ਵਾਇਰਸ ਕਾਰਨ ਅਤੇ ਹੁਣ ਕੁਦਰਤ ਨੇ ਕਿਸਾਨਾਂ ਦੀ ਸੋਨੇ ਵਰਗੀ ਫਸਲ ਨੂੰ ਪਾਣੀ ਵਿਚ ਡੋਬ ਕੇ ਕਿਸਾਨੀ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਉਹਨਾਂ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਸ ਮੁਸਕਿਲ ਦੀ ਘੜੀ ਵਿਚ ਤੁਰੰਤ ਕਿਸਾਨਾਂ ਦੀ ਬਾਂਹ ਫੜੀ ਜਾਵੇ ਅਤੇ ਜਲਦੀ ਤੋਂ ਜਲਦੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਮੁਆਵਜਾ ਦਿੱਤਾ ਜਾਵੇ।ਆਗੂਆ ਨੇ ਦੱਸਿਆ ਕੇ ਟਰੈਕਟਰ, ਟਰਾਲੀਆ ਚ ਲੰਗਰ ਦਾ ਸਮਾਨ ਪਾਣੀ ਟੈਕੀ ,ਪੱਖੇ ,ਕੂਲਰ,ਤਰਮਾਲਾ, ਮੰਜੇ ਬਿਸਤਰੇ ਜਨਰੇਟਰ, ਹੋਰ ਲੋੜਦੀਆ ਵਸਤੂਆ ਆਦਿ ਰਾਤ-ਦਿਨ ਦਾ ਪ੍ਰਬੰਧ ਕਰਕੇ ਕਿਸਾਨ ਮੰਗਾ ਮੰਨਣ ਤੱਕ ਮੋਰਚਿਆ ਚ ਡਟੇ ਰਹਿਣ ਗਏ ਇਸ ਦੀ ਤਿਆਰੀ ਸਬੰਧੀ ਬਲਾਕ ਕਮੇਟੀਆ ਵੱਲੋ ਪਿੰਡ ਪਿੰਡ ਮੀਟਿੰਗਾ ਕਰਵਾਇਆ ਜਾ ਰਹੀਆ ਹਨ ,ਸਾਮਲ ਆਗੂ ਮੁਖਤਿਆਰ ਸਿੰਘ ਕੁਬੇ ,ਬਲਵਿੰਦਰ ਸਿੰਘ ਜੋਧਪੁਰ, ਕੁਲਵੰਤ ਸਿੰਘ ਨਹਿਆਵਾਲਾ , ਜਸਵੀਰ ਸਿੰਘ ਗਹਿਰੀ,ਸੁਖਦੇਵ ਸਿੰਘ ਫੂਲ, ਅਗਰੇਜ ਸਿੰਘ ਕਲਿਆਣ, ਜਬਰਜੰਗ ਸਿੰਘ ਪੱਕਾ, ਬਲਵੰਤ ਸਿੰਘ ਜਿਉਣ ਸਿੰਘ ਵਾਲਾ,ਆਦਿ ਆਗੂ ਹਾਜਰ ਸਨ।
ਮਾਨ ਸਰਕਾਰ ਵੀ ਦੂਜੀਆਂ ਸਰਕਾਰਾਂ ਵਾਂਗ ਵਾਅਦੇ ਕਰਕੇ ਭੱਜ ਰਹੀ ਹੈ: ਯਾਤਰੀ
11 Views