ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦਾ ਉੱਤਰ ਪ੍ਰਦੇਸ਼ ਵਿਚ ਹੋਇਆ ਸ਼ਾਨਦਾਰ ਸਵਾਗਤ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਤੇ ਉਨ੍ਹਾਂ ਦੇ ਕੈਬੀਨੇਟ ਦੇ ਮੈਂਬਰਾਂ ਸਮੇਤ 12 ਰਾਜਾਂ ਦੇ ਮੁੱਖ ਮੰਤਰੀ ਵੀ ਹੋਏ ਸ਼ਾਮਿਲ
ਸੁਖਜਿੰਦਰ ਮਾਨ
ਚੰਡੀਗੜ੍ਹ, 25 ਮਾਰਚ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਉੱਤਰ ਪ੍ਰਦੇਸ਼ ਦੇ ਲਗਾਤਾਰ ਦੂਜੀ ਵਾਰ ਚੋਣ ਗਏ ਮੁੱਖ ਮੰਤਰੀ ਯੋਗੀ ਆਦਿਤਅਨਾਥ ਦੇ ਸੁੰਹ ਚੁੱਕ ਸਮਾਰੋਹ ਵਿਚ ਹਿੱਸਾ ਲਿਆ ਅਤੇ ਯੋਗੀ ਨੂੰ ਲਗਾਤਾਰ ਉਨ੍ਹਾਂ ਦੇ ਦੂਜੇੇ ਕਾਰਜਕਾਲ ਦੇ ਲਈ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਸੁੰਹ ਚੁੱਕ ਦਾ ਪ੍ਰੋਗ੍ਰਾਮ ਉੱਤਰ ਪ੍ਰਦੇਸ਼ ਨੂੰ ਰਾਜਧਾਨੀ ਲਖਨਊ ਦੇ ਭਾਰਤ ਰਤਨ ਅਟੱਲ ਬਿਹਾਰੀ ਵਾਜਪੇਯੀ ਕੌਮਾਂਤਰੀ ਇਕਾਨਾ ਕਿ੍ਰਕੇਟ ਸਟੇਡੀਅਮ ਵਿਚ ਕੀਤਾ ਗਿਆ ਸੀ। ਮੁੱਖ ਮੰਤਰੀ ਮਨੋਹਰ ਲਾਲ ਨੇ ਆਸ ਪ੍ਰਗਟਾਈ ਕਿ ਮੁੱਖ ਮੰਤਰੀ ਵਜੋ ਯੋਗੀ ਆਦਿਤਅਨਾਥ ਆਪਣੇ ਪਹਿਲੇ ਕਾਰਜਕਾਲ ਤੋਂ ਵੀ ਬਿਹਤਰ ਕੰਮ ਕਰਣਗੇ।ਹਰਿਆਣਾ ਸਰਕਾਰ ਦੇ ਇਕ ਬੁਲਾਰੇ ਨੇ ਅੱਜ ਇੱਥੇ ਇਸ ਸਬੰਧ ਵਿਚ ਵਿਸਤਾਰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸੁੰਹ ਚੁੱਕ ਸਮਾਰੋਹ ਵਿਚ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦਾ ਸ਼ਾਨਦਾਰ ਸਵਾਗਤ ਹੋਇਆ ਅਤੇ ਉਨ੍ਹਾਂ ਦੇ ਸਨਮਾਨ ਵਿਚ ਥਾਂ-ਥਾਂ ਹੋਰਡਿੰਗ ਤੇ ਬੈਨਰ ਲਗਾਏ ਹੋਏ ਸਨ। ਸੁੰਹ ਚੁੱਕ ਸਮਾਰੋਹ ਦਾ ਆਯੋਜਨ ਸ਼ਾਨਦਾਰ ਢੰਗ ਨਾਲ ਕੀੀਤਾ ਗਿਆ ਸੀ। ਜਿਸ ਵਿਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਸਮੇਤ ਉਨ੍ਹਾ ਦੇ ਕੈਬੀਨੇਟ ਦੇ ਮੈਂਬਰ ਅਤੇ 12 ਭਾਜਪਾ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਹਿੱਸਾ ਲਿਆ।ਇੱਥੇ ਇਹ ਵੀ ਵਰਨਣਯੋਗ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਦੂਜੇ ਕਾਰਜਕਾਲ ਨੂੰ ਮੋਦੀ-2, ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਦੂਜੇ ਕਾਰਜਕਾਲ ਨੂੰ ਮਨੋਹਰ-2 ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਅਨਾਥ ਦੇ ਦੂਜੇ ਕਾਰਜਕਾਲ ਨੂੰ ਯੋਗੀ-2 ਦਾ ਨਾਂਅ ਦਿੱਤਾ ਗਿਆ ਹੈ। ਸੁੰਹ ਚੁੱਕ ਸਮਾਰੋਹ ਵਿਚ ਇਹ ਵਿਸ਼ਾ ਵੀ ਵਿਸ਼ੇਸ਼ ਵਿਅਕਤੀਆਂ ਵਿਚ ਚਰਚਾ ਦਾ ਮੁੱਦਾ ਬਣਿਆ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਨਾਲ ਮੰਚ ‘ਤੇ ਬੈਠੇ ਸਨ ਅਤੇ ਗਲਬਾਤ ਦੌਰਾਨ ਉਨ੍ਹਾਂ ਨੇ ਸ੍ਰੀ ਚੌਹਾਨ ਨੂੰ ਹਰਿਆਣਾ ਸਰਕਾਰ ਦੀ ਕੁੱਝ ਨਵੀਂ ਯੋਜਨਾਵਾਂ ਵਿਸ਼ੇਸ਼ਕਰ ਪਰਿਵਾਰ ਪਹਿਚਾਣ ਪੱਤਰ, ਮੇਰਾ ਪਾਣੀ-ਮੇਰੀ ਵਿਰਾਸਤ ਤੇ ਸਰਕਾਰੀ ਕਰਮਚਾਰੀਆਂ ਦੇ ਲਈ ਗਠਨ ਨਵੇਂ ਮਾਨਵ ਸੰਸਾਧਨ ਵਿਭਾਗ ਨਾਲ ਜਾਣੁੰ ਕਰਵਾਇਆ।
Share the post "ਮੁੱਖ ਮੰਤਰੀ ਮਨੋਹਰ ਲਾਲ ਨੇ ਯੂਪੀ ਸੀਐਮ ਯੋਗੀ ਆਦਿਤਅਨਾਥ ਦੇ ਸੁੰਹ ਚੁੱਕ ਸਮਾਰੋਹ ਵਿਚ ਲਿਆ ਹਿੱਸਾ"