ਮੁੱਖ ਮੰਤਰੀ ਨੇ ਕੌਮਾਂਤਰੀ ਮਹਿਲਾ ਦਿਵਸ ਮੌਕੇ ਵਿਚ ਕਰਨਾਲ ਵਿਚ ਪ੍ਰਬੰਧਿਤ ਰਾਜ ਪੱਧਰ ਸਮਾਰੋਹ ਵਿਚ ਕੀਤੀ ਸ਼ਿਰਕਤ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 10 ਮਾਰਚ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਸਾਰਿਆਂ ਨੁੰ ਮਿਲ ਕੇ ਇਹ ਸੰਕਲਪ ਲੈਣ ਕਿ ਦੇਸ਼ ਤੇ ਸੂਬੇ ਵਿਚ ਮਹਿਲਾਵਾਂ ਦੇ ਵਿਰੁੱਧ ਹੋਣ ਵਾਲੇ ਅਪਰਾਧਾਂ ਨੂੰ ਰੋਕਣਗੇ, ਨਾਰੀ ਦਾ ਸਨਮਾਨ ਵਧਾਉਣਗੇ। ਉਨ੍ਹਾਂ ਨੇ ਕਿਹਾ ਕਿ ਸਾਡੇ ਦੇਸ਼ ਵਿਚ ਮਹਿਲਾਵਾਂ ਨੂੰ ਪੂਜਨੀਕ ਮੰਨਿਆ ਜਾਂਦਾ ਹੈ। ਮਾਤਰ ਦੇਵੀ ਭਵ, ਜਿੱਥੇ ਨਾਰੀ ਦੀ ਪੂਜਾ ਹੁੰਦੀ ਹੈ ਉੱਥੇ ਦੇਵਤਾ ਵਾਸ ਕਰਦੇ ਹਨ। ਇਸ ਲਈ ਨਾਰੀ ਦੀ ਰੱਖਿਆ ਤੇ ਸੁਰੱਖਿਆ ਯਕੀਨੀ ਕਰਨਾ ਸਾਡਾ ਸਾਰਿਆਂ ਦੀ ਜਿਮੇਵਾਰੀ ਹੈ। ਮੁੱਖ ਮੰਤਰੀ ਅੱਜ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ਕਰਨਾਲ ਵਿਚ ਪ੍ਰਬੰਧਿਤ ਰਾਜ ਪੱਧਰੀ ਸਮਾਰੋਹ ਵਿਚ ਮਹਿਲਾਵਾਂ ਨੂੰ ਸੰਬੋਧਿਤ ਕਰ ਰਹੇ ਸਨ। ਸਮਾਰੋਹ ਵਿਚ ਵੱਖ-ਵੱਖ ਖੇਤਰਾਂ ਵਿਚ ਵਰਨਣਯੋਗ ਕਾਰਜ ਕਰਨ ਵਾਲੀ ਕਈ ਮਹਿਲਾਵਾਂ ਨੂੰ 154 ਪੁਰਸਕਾਰ ਅਤੇ ਨਗਦ ਇਨਾਮ ਦਿੱਤੇ ਗਏ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਸਫਲਤਾ ਦਾ ਸਫਰਨਾਮਾ ਨਾਮਕ ਕਿਤਾਬ ਦੀ ਘੁੰਡ ਚੁਕਾਈ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਅਜਿਹਾ ਕਿਹਾ ਜਾਂਦਾ ਹੈ ਕਿ ਹਰ ਸਫਲ ਪੁਰਸ਼ ਦੇ ਪਿੱਛੇ ਇਕ ਮਹਿਲਾ ਦਾ ਹੱਥ ਹੁੰਦਾ ਹੈ। ਉਨ੍ਹਾਂ ਨੇ ਆਪਣੇ ਜੀਵਨ ਦਾ ਇਕ ਪ੍ਰਸੰਗ ਸੁਨਾਉਂਦੇ ਹੋਏ ਕਿਹਾ ਕਿ ਜਦੋਂ ਉਨ੍ਹਾਂ ਨੇ 10ਵੀਂ ਪਾਸ ਕਰ ਅੱਗੇ ਦੀ ਪੜਾਈ ਕਰਨ ਦੀ ਇੱਛਾ ਪ੍ਰਗਟਾਈ ਤਾਂ ਉਨ੍ਹਾਂ ਦੇ ਪਿਤਾ ਜੀ ਨੇ ਇਨਕਾਰ ਕਰ ਦਿੱਤਾ। ਤਾਂ ਉਨ੍ਹਾਂ ਨੇ ਆਪਣੀ ਮਾਂ ਨੂੰ ਕਿਹਾ ਕਿ ਊਹ ਅੱਗੇ ਪੜਨਾ ਚਾਹੁੰਦੇ ਹਨ ਅਤੇ ਉਸ ਦੌਰ ਵਿਚ ਮਾਂ ਨੇ ਉਨ੍ਹਾਂ ਨੂੰ 300 ਰੁਪਏ ਦਿੱਤੇ ਜਿਸ ਨਾਲ ਉਨ੍ਹਾਂ ਨੇ ਕਾਲਜ ਵਿਚ ਦਾਖਲਾ ਲਿਆ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਫਲਤਾ ਦੇ ਪਿੱਛੇ ਉਨ੍ਹਾਂ ਦੀ ਮਾਂ ਦਾ ਹੀ ਹੱਥ ਹੈ, ਜੇਕਰ ਮਾਂ ਨੇ ਉਹ ਪੈਸੇ ਨਾ ਦਿੱਤੇ ਹੁੰਦੇ ਤਾਂ ਸ਼ਾਇਦ ਅੱਜ ਇਸ ਤਰ੍ਹਾ ਇੱਥੇ ਇਸ ਭੁਮਿਕਾ ਵਿਚ ਸ਼ਾਇਦ ਨਾ ਖੜਾ ਹੁੰਦਾ।
ਸਵੈ ਸਹਾਇਤਾ ਸਮੂਹਾਂ ਦੇ ਉਤਪਾਦ ਹੁਣ ਦੇਸ਼-ਦੁਨੀਆ ਵਿਚ ਵਿਕਣਗੇ
ਮੁੱਖ ਮੰਤਰੀ ਨੇ ਕਿਹਾ ਕਿ ਸਵੈ ਸਹਾਇਤਾ ਸਮੂਹਾਂ ਵੱਲੋਂ ਤਿਆਰ ਕੀਤੇ ਉਤਪਾਦ ਹੁਣ ਡਿਜੀਟਲ ਰਾਹੀਂ ਪੂਰੇ ਦੇਸ਼-ਦੁਨੀਆ ਵਿਚ ਵਿਕਣਗੇ। ਇਸ ਦੇ ਲਈ ਰਾਜ ਸਰਕਾਰ ਨੇ ਫਲਿਪਕਾਰਟ ਕੰਪਨੀ ਦੇ ਨਾਲ ਸਮਝੌਤਾ ਕੀਤਾ ਹੈ। ਇਸ ਨਾਲ ਮਹਿਲਾਵਾਂ ਦੀ ਆਮਦਨੀ ਵਿਚ ਵਾਧਾ ਹੋਵੇਗਾ, ਉੱਥੇ ਉਨ੍ਹਾਂ ਦੇ ਉਤਪਾਦਾਂ ਨੂੰ ਕੌਮਾਂਤਰੀ ਪਹਿਚਾਣ ਵੀ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਸਵੈ ਸਹਾਇਤਾ ਸਮੂਹਾਂ ਨੂੰ ਟ?ਰੇਨਿੰਗ ਦੇਣ ਲਈ ਘਰੌਂਡਾ ਵਿਚ 3.5 ਕਰੋੜ ਰੁਪਏ ਦੀ ਲਾਗਤ ਨਾਲ ਟ?ਰੇਨਿੰਕ ਸੈਂਟਰ ਖੋਲਿਆ ਗਿਆ ਹੈ। ਅਜਿਹੇ ਸੈਂਟਰ ਰਾਜ ਦੇ ਹੋਰ ਹਿਸਿਆਂ ਵਿਚ ਵੀ ਖੋਲੇ ਜਾਣਗੇ।
ਮਹਿਲਾ ਮਜਬੂਤੀਕਰਣ ’ਤੇ ਦਿੱਤਾ ਵਿਸ਼ੇਸ਼ ਧਿਆਨ
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਅੱਜ ਮਹਿਲਾਵਾਂ ਹਰ ਖੇਤਰ ਵਿਚ ਅੱਗੇ ਵੱਧ ਰਹੀ ਹੈ, ਚਾਹੇ ਸਿਖਿਆ ਹੋਵੇ, ਖੇਡ ਹੋਵੇ, ਸਮਾਜ ਸੇਵਾ ਹੋਵੇ, ਰਾਜਨੀਤੀ ਹੋਵੇ ਜਾਂ ਗਿਆਨ ਵਿਗਿਆਨ ਹੋਵੇ ਮਹਿਲਾਵਾਂ ਅੱਜ ਪਿੱਛੇ ਨਹੀਂ ਹਨ। ਹਰਿਆਣਾ ਦੇ ਵਿਕਾਸ ਵਿਚ ਵੀ ਮਹਿਲਾਵਾਂ ਦੀ ਅਹਿਮ ਭਾਗੀਦਾਰੀ ਹੈ। ਉਨ੍ਹਾਂ ਨੇ ਕਿਹਾ ਕਿ ਕੌਮਾਂਤਰੀ ਮਹਿਲਾ ਦਿਵਸ ਦੀ ਥਾਂ ਇਸ ਦਿਵਸ ਨੂੰ ਮਹਿਲਾ ਸਨਮਾਨ ਦਿਵਸ ਵਜੋ ਮਨਾਉਣਾ ਚਾਹੀਦਾ ਹੈ। ਵੈਸੇ ਤਾ ਹਰ ਦਿਨ ਹੀ ਮਹਿਲਾ ਸਨਮਾਨ ਦਿਵਸ ਹੈ। ਸੂਬਾ ਸਰਕਾਰ ਨੇ ਪੰਚਾਇਤਾਂ ਤੇ ਨਗਰ ਨਿਗਮਾਂ ਵਿਚ ਮਹਿਲਾਵਾਂ ਦੀ 50 ਫੀਸਦੀ ਨੁਮਾਇੰਦਿਗੀ ਯਕੀਨੀ ਕੀਤੀ ਹੈ। ਅਜਿਹਾ ਸ਼ਾਇਦ ਕਿਸੇ ਸੂਬੇ ਵਿਚ ਹੋਵੇ। ਇਸ ਤੋਂ ਇਲਾਵਾ, ਮਹਿਲਾਵਾਂ ਦੇ ਮਜਬੂਤੀਕਰਣ ਲਈ ਵੀ ਸਰਕਾਰ ਵਿਸ਼ੇਸ਼ ਕਦਮ ਚੁੱਕ ਰਹੀ ਹੈ। ਪੁਲਿਸ ਵਿਚ ਮਹਿਲਾਵਾਂ ਦੀ ਗਿਣਤੀ ਜੋ ਸਾਲ 2014 ਵਿਚ 6 ਫੀਸਦੀ ਸੀ, ਉਹ ਅੱਜ 10 ਫੀਸਦੀ ਹੋ ਗਈ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਸ ਗਿਣਤੀ ਨੂੰ 15 ਫੀਸਦੀ ਲੈ ਜਾਣ ਦਾ ਟੀਚਾ ਹੈ। ਇੰਨ੍ਹਾਂ ਹੀ ਨਹੀਂ, ਰਾਸ਼ਨ ਡਿਪੋ ਅਲਾਟਮੈਂਟ ਵਿਚ ਵੀ ਮਹਿਲਾਵਾਂ ਨੂੰ 33 ਫੀਸਦੀ ਦਾ ਰਾਖਵਾਂ ਦਿੱਤਾ ਹੈ। ਮਹਿਲਾ ਵਿਰੁੱਧ ਅਪਰਾਧਾਂ ਦੀ ਰੋਕਥਾਮ ਲਈ ਦੁਰਗਾ ਸ਼ਕਤੀ ਏਪ , ਦੁਰਗਾ ਸ਼ਕਤੀ ਵਾਹਿਨੀ ਤੇ ਦੁਰਗਾ ਸ਼ਕਤੀ ਰੈਪਿਡ ਏਕਸ਼ਨ ਫੋਰਸ ਦਾ ਗਠਨ ਕੀਤਾ ਹੈ। ਇਸ ਤੋਂ ਇਲਾਵਾ, ਸੂਬੇ ਵਿਚ 29 ਮਹਿਲਾ ਥਾਨੇ ਸਥਾਪਿਤ ਕੀਤੇ ਹਨ।
ਹਰਿਆਣਾ ਤੋਂ ਮਿਟਾਇਆ ਕੰਨਿਆ ਭਰੂਣ ਹਤਿਆ ਦਾ ਕਲੰਕ
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਨੂੰ ਪਹਿਲੇ ਕੰਨਿਆ ਭਰੂਣ ਹਤਿਆ ਵਜੋ ਜਾਣਿਆ ਜਾਂਦਾ ਸੀ। ਹਰਿਆਣਾ ’ਤੇ ਲੱਗੇ ਇਸ ਕਲੰਕ ਨੂੰ ਮਿਟਾਉਣ ਲਈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ 22 ਜਨਵਰੀ, 2015 ਨੁੰ ਪਾਣੀਪਤ ਵਿਚ ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਦੀ ਸ਼ੁਰੂਆਤ ਕੀਤੀ। ਸਰਕਾਰ ਦੇ ਨਾਲ-ਨਾਲ ਸਮਾਜਿਕ ਸੰਸਥਾਵਾਂ , ਖਾਪ ਪੰਚਾਇਤਾਂ, ਏਨਜੀਓ, ਸਿਖਿਆ ਵਿਭਾਗ ਤੇ ਮਹਿਲਾ ਬਾਲ ਵਿਕਾਸ ਵਿਭਾਗ , ਸਿਹਤ ਵਿਭਾਗ ਨੇ ਅਣਥੱਕ ਯਤਨ ਕੀਤੇ। ਪੁਲਿਸ ਨੇ ਵੀ ਕੰਨਿਆ ਭਰੂਣ ਹਤਿਆ ਦੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ, ਜਿਸ ਦੇ ਚਲਦੇ ਅੱਜ ਸੂਬੇ ਵਿਚ ਲਿੰਗਨੁਪਾਤ ਵਿਚ ਸੁਧਾਰ ਹੋਇਆ ਹੈ। ਸਾਲ 2014 ਵਿਚ ਲਿੰਗਨੁਪਾਤ 1000 ਮੁੰਡਿਆ ’ਤੇ 871 ਕੁੜੀਆਂ ਦਾ ਸੀ, ਜੋ ਅੱਜ ਵੱਧ ਕੇ 923 ਹੋ ਗਿਆ ਹੈ।
ਇਸ ਮੌਕੇ ’ਤੇ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਦੇਵੇਂਦਰ ਬਬਲੀ, ਰਾਜ ਮੰਤਰੀ ਸ੍ਰੀਮਤੀ ਕਮਲੇਸ਼ ਢਾਂਡਾ,ਸਾਂਸਦ ਸੰਜੈ ਭਾਟਿਆ, ਵਿਧਾਇਕ ਹਰਵਿੰਦਰ ਕਲਿਆਣ, ਰਾਮਕੁਮਾਰ ਕਸ਼ਪ, ਮਹਿਪਾਲ ਢਾਂਡਾ, ਧਰਮਪਾਲ ਗੋਂਦਰ, ਨਿਰਮਲ ਚੌਧਰੀ, ਵਿਕਾਸ ਅਤੇ ਪੰਚਾਇਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨਿਲ ਮਲਿਕ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੀ ਕਮਿਸ਼ਨਰ ਅਤੇ ਸਕੱਤਰ ਸ੍ਰੀਮਤੀ ਅਮਨੀਤ ਪੀ ਕੁਮਾਰ ਅਤੇ ਕਰਨਾਲ ਦੇ ਡਿਪਟੀ ਕਮਿਸ਼ਨਰ ਅਨੀਸ਼ ਯਾਦਵ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।