Punjabi Khabarsaar
ਬਠਿੰਡਾ

ਮੋਦੀ ਦੀ ਆਮਦ ’ਤੇ ਭਲਕੇ ਬਠਿੰਡਾ-ਅਬੋਹਰ ਕੌਮੀ ਮਾਰਗ ਰਹੇਗਾ ਬੰਦ

ਪਿਛਲੇ ਸਮੇਂ ਵਾਪਰੀ ਘਟਨਾ ਕਾਰਨ ਪ੍ਰਸ਼ਾਸਨ ਹੋਇਆ ਸਖ਼ਤ
ਸੁਖਜਿੰਦਰ ਮਾਨ
ਬਠਿੰਡਾ, 15 ਫਰਵਰੀ: ਆਗਾਮੀ 17 ਫ਼ਰਵਰੀ ਨੂੰ ਫ਼ਾਜਲਿਕਾ ਚੋਣ ਰੈਲੀ ਨੂੰ ਸੰਬੋਧਨ ਕਰਨ ਪੁੱਜੇ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਮਦ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਬਠਿੰਡਾ-ਗਿੱਦੜਬਾਹਾ-ਮਲੋਟ-ਅਬੋਹਰ ਨੈਸਨਲ ਹਾਈਵੇ-7 (ਸਵੇਰੇ 9 ਤੋਂ ਬਾਅਦ ਦੁਪਹਿਰ 3 ਵਜੇ ਤੱਕ) ਬੰਦ ਰੱਖਣ ਦਾ ਫੈਸਲਾ ਲਿਆ ਹੈ। ਇਸਦੀ ਪੁਸ਼ਟੀ ਕਰਦਿਆਂ ਬਠਿੰਡਾ ਦੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਦਸਿਆ ਕਿ ਅਜਿਹਾ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਨਾਗਰਿਕਾਂ ਤੇ ਅਮਰਜੈਂਸੀ ਗੱਡੀਆਂ ਦੀ ਸੰਚਾਰੂ ਆਵਾਜਾਈ ਲਈ ਬਦਲਵੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਤੇ ਇਸ ਰੂਟ ਤੇ ਸਫ਼ਰ ਕਰਨ ਵਾਲੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਾਰੀ ਕੀਤੇ ਬਦਲਵੇ ਰੂਟਾਂ ਤੇ ਸਫ਼ਰ ਕਰਨ ਨੂੰ ਤਰਜ਼ੀਹ ਦੇਣ। ਦਸਣਾ ਬਣਦਾ ਹੈ ਕਿ ਲੰਘੀ 6 ਜਨਵਰੀ ਨੂੰ ਫ਼ਿਰੋਜਪੁਰ ਵਿਖੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਨ ਆਏ ਸ਼੍ਰੀ ਮੋਦੀ ਨੂੰ ਕਿਸਾਨਾਂ ਵਲੋਂ ਸੜਕ ਜਾਮ ਕਰਨ ਦੇ ਚੱਲਦੇ ਰਾਸਤੇ ਵਿਚੋਂ ਵਾਪਸ ਮੁੜਣਾ ਪਿਆ ਸੀ। ਜਿਸਤੋਂ ਬਾਅਦ ਇਸ ਮਸਲੇ ’ਤੇ ਪੰਜਾਬ ਤੇ ਕੇਂਦਰ ਸਰਕਾਰ ਵਿਚਕਾਰ ਜੰਮ ਕੇ ਬਿਆਨਬਾਜ਼ੀ ਵੀ ਹੋਈ ਸੀ ਤੇ ਕਈ ਪੁਲਿਸ ਅਫ਼ਸਰਾਂ ਵਿਰੁਧ ਕਾਰਵਾਈ ਦੇ ਹੁਕਮ ਵੀ ਕੀਤੇ ਗਏ ਸਨ। ਇਸਤੋਂ ਬਾਅਦ ਪ੍ਰਧਾਨ ਮੰਤਰੀ ਦੀ ਸੁਰੱਖਿਆ ਅਣਗਹਿਲੀ ਦੇ ਮਾਮਲੇ ਦੀ ਜਾਂਚ ਲਈ ਸੁਪਰੀਮ ਕੋਰਟ ਵਲੋਂ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਹੜੀ ਜਾਂਚ ਕਰ ਰਹੀ ਹੈ। ਉਧਰ ਪ੍ਰਸ਼ਾਸਨ ਨੇ ਹੁਣ ਅਜਿਹੀ ਕਿਸੀ ਘਟਨਾ ਤੋਂ ਬਚਣ ਲਈ ਪ੍ਰਧਾਨ ਮੰਤਰੀ ਦੇ ਰੂਟ ਵਾਲੀ ਸੜਕ ਨੂੰ ਆਮ ਜਨਤਾ ਲਈ ਬੰਦ ਕਰਨ ਦਾ ਫੈਸਲਾ ਲਿਆ ਹੈ। ਦਸਣਾ ਬਣਦਾ ਹੈ ਕਿ ਉਕਤ ਦਿਨ ਪ੍ਰਧਾਨ ਮੰਤਰੀ ਵਿਸੇਸ ਜਹਾਜ ਰਾਹੀ ਬਠਿੰਡਾ ਏਅਰਫ਼ੋਰਸ ਸਟੇਸ਼ਨ ’ਤੇ ਆ ਰਹੇ ਹਨ, ਜਿੱਥੋਂ ਉਹ ਸੜਕੀ ਮਾਰਗ ਰਾਹੀ ਰੈਲੀ ਵਾਲੀ ਜਗ੍ਹਾਂ ’ਤੇ ਜਾਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਠਿੰਡਾ ਵਾਲੇ ਪਾਸੇ ਤੋਂ ਜੋ ਟਰੈਫਿਕ ਗਿੱਦੜਬਾਹਾ, ਮਲੋਟ ਜਾਂ ਅਬੋਹਰ ਵਾਲੇ ਪਾਸੇ ਜਾਣਾ ਹੈ, ਉਸ ਨੂੰ ਹੁਣ ਵਾਇਆ ਬਠਿੰਡਾ ਤੋਂ ਘੁੱਦਾ, ਘੁੱਦੇ ਤੋਂ ਬਾਦਲ, ਬਾਦਲ ਤੋਂ ਲੰਬੀ ਅਤੇ ਲੰਬੀ ਤੋਂ ਮਲੋਟ ਜਾ ਸਕਦਾ ਹੈ। ਇਸ ਤੋਂ ਇਲਾਵਾ ਬਠਿੰਡਾ ਤੋਂ ਡੱਬਵਾਲੀ, ਡੱਬਵਾਲੀ ਤੋਂ ਸੀਤੋਗੁਣੋ ਅਤੇ ਅਬੋਹਰ ਪਹੁੰਚ ਸਕਦਾ ਹੈ। ਇਸੇ ਤਰ੍ਹਾਂ ਹੀ ਅਬੋਹਰ ਤੋਂ ਬਠਿੰਡਾ ਜਾਣ ਵਾਲੇ ਵੀ ਇਸੇ ਰੂਟ ਦੀ ਵਰਤੋ ਕਰ ਸਕਦੇ ਹਨ, ਜਦਕਿ ਗਿੱਦੜਬਾਹਾ ਤੋਂ ਜਾਣ ਵਾਲੇ ਲੰਬੀ, ਲੰਬੀ ਤੋਂ ਬਾਦਲ ਅਤੇ ਬਾਦਲ ਤੋਂ ਘੁੱਦੇ ਹੁੰਦੇ ਹੋਏ ਬਠਿੰਡਾ ਪਹੁੰਚ ਸਕਦੇ ਹਨ।

Related posts

ਬਠਿੰਡਾ ਨਗਰ ਨਿਗਮ ’ਚ ਉਥਲ ਪੁਥਲ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਕੋਂਸਲਰਾਂ ਦੀ ਮੀਟਿੰਗ ਸੱਦੀ

punjabusernewssite

ਨਸ਼ੇ ਦੀ ਲਤ: ਬਠਿੰਡਾ ’ਚ ਕੁੜੀਆਂ ਵੀ ਆਈਆਂ ਨਸ਼ਿਆਂ ਦੀ ਲਪੇਟ ’ਚ

punjabusernewssite

ਵਿਦਿਆਰਥੀਆਂ ਨੂੰ ਭਾਰਤੀ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਲਈ ਕੀਤਾ ਪ੍ਰੇਰਿਤ

punjabusernewssite