ਇਹ ਸੰਸਥਾ ਕੁਦਰਤੀ ਵਾਤਾਵਰਣ ਦੀ ਸੰਭਾਲ ਅਤੇ ਮੋਹਾਲੀ ਨੂੰ ਸਾਫ਼-ਸੁਥਰਾ ਸ਼ਹਿਰ ਬਣਾਉਣ ਲਈ ਕੰਮ ਕਰੇਗੀ- ਬਲਬੀਰ ਸਿੱਧੂ
ਪੰਜਾਬੀ ਖ਼ਬਰਸਾਰ ਬਿਉਰੋ
ਐਸ.ਏ.ਐਸ. ਨਗਰ, 21 ਅਗਸਤ: ਮਰਹੂਮ ਓਲੰਪੀਅਨ ਬਲਦੇਵ ਸਿੰਘ ਸਿੱਧੂ ਦੀ ਯਾਦ ਵਿਚ ਬਣਾਈ ਗਈ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ “ਸਿੱਧੂ ਫਾਊਂਡੇਸ਼ਨ”ਦੀ ਸ਼ੁਰੂਆਤ ਕਰਦਿਆਂ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਤੇ ਸੀਨੀਅਰ ਭਾਜਪਾ ਆਗੂ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਸ ਸੰਸਥਾ ਦਿਨੋ ਦਿਨ ਵਿਘੜ ਰਹੇ ਕੁਦਰਤੀ ਵਾਤਾਵਰਣ ਦੀ ਸੰਭਾਲ ਅਤੇ ਮੋਹਾਲੀ ਨੂੰ ਸਾਫ਼-ਸੁਥਰਾ ਸ਼ਹਿਰ ਬਣਾਉਣ ਲਈ ਕੰਮ ਕਰੇਗੀ।
ਜਲ ਸਪਲਾਈ ਵਿਭਾਗ ਦੇ ਕਾਮਿਆਂ ਵਲੋਂ ਪੱਕੇ ਰੁਜਗਾਰ ਦੀ ਮੰਗ ਲਈ ਸੰਘਰਸ਼ਾਂ ਦਾ ਐਲਾਨ
ਸ਼੍ਰੀ ਸਿੱਧੂ ਨੇ ਇਥੋਂ ਦੇ ਸੈਕਟਰ 80 ਵਿਚ ਕੱਲ ਸ਼ਾਮ ਹੋਏ ਇਕ ਸਾਦੇ ਪਰ ਬਹਤ ਹੀ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਸੁਖੀ ਜੀਵਨ ਲਈ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਰੱਖਣਾ, ਕੁਦਰਤੀ ਸ੍ਰੋਤਾਂ ਸੰਜਮੀ ਵਰਤੋਂ ਅਤੇ ਵੱਧ ਤੋਂ ਵੱਧ ਰੁੱਖ ਲਾਉਣੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਉਹਨਾਂ ਕਿਹਾ ਕਿ ਕੁਦਰਤੀ ਵਾਤਾਵਰਣ ਵਿਚ ਆ ਰਹੇ ਵਿਗਾੜਾਂ ਕਾਰਨ ਹੀ ਧਰਤੀ ਦੇ ਦਿਨੋ ਦਿਨ ਵੱਧ ਰਹੇ ਤਾਪਮਾਨ ਦੇ ਸਿਟੇ ਵਜੋਂ ਹੀ ਜਲਵਾਯੂ ਵਿਚ ਬੇਮੌਸਮੀ ਤਬਦੀਲੀਆਂ ਕੁਦਰਤੀ ਆਫਤਾਂ ਦਾ ਰੂਪ ਧਾਰ ਕੇ ਆ ਰਹੀਆਂ ਹਨ। ਸ਼?ਰੀ ਸਿੱਧੂ ਨੇ ਕਿਹਾ ਕਿ ਜੇ ਅਸੀਂ ਅਜੇ ਵੀ ਨਾ ਸੰਭਲੇ ਤਾਂ ਸਾਨੂੰ ਖਾਸ ਕਰ ਕੇ ਅਗਲ੍ਹੀਆਂ ਪੀੜ੍ਹੀਆਂ ਨੂੰ ਹਰ ਹਾਲਤ ਵਿਚ ਇਸ ਦਾ ਖ਼ਮਿਆਜਾ ਭੁਗਤਣਾ ਪਵੇਗਾ।
ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਸੂਬਾਈ ਕਨਵੈਨਸ਼ਨ ਵਿੱਚ ਤਿੱਖੇ ਸੰਘਰਸ਼ਾਂ ਦਾ ਐਲਾਨ
ਭਾਜਪਾ ਆਗੂ ਨੇ ਮੋਹਾਲੀ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ “ਸਿੱਧੂ ਫਾਊਂਡੇਸ਼ਨ”ਵਲੋਂ ਸਹਿਰ ਨੂੰ ਪਲਾਸਟਿਕ ਮੁਕਤ, ਹਰਾ-ਭਰਾ ਅਤੇ ਸਾਫ਼-ਸੁਥਰਾ ਰੱਖਣ ਦੀ ਸ਼ੁਰੂ ਕੀਤੀ ਗਈ ਮੁਹਿੰਮ ਵਿਚ ਸਰਗਰਮ ਸਹਿਯੋਗ ਦੇਣ। ਉਹਨਾਂ ਕਿਹਾ ਕਿ “ਸਿੱਧੂ ਫਾਊਂਡੇਸ਼ਨ”ਕੁਝ ਹੀ ਮਹੀਨਿਆਂ ਵਿਚ ਆਪਣੇ ਵਲੰਟੀਅਰਾਂ ਰਾਹੀਂ ਮੋਹਾਲੀ ਦੇ ਹਰ ਘਰ ਵਿਚ ਕਪੜੇ ਜਾਂ ਪਟਸਨ ਦੇ ਬਣੇ ਹੋਏ ਥੈਲੇ ਪਹੁੰਚਦੇ ਕਰਨਗੇ ਤਾਂ ਕਿ ਖ਼ਰੀਦਦਾਰੀ ਕਰਨ ਸਮੇਂ ਪਲਾਸਟਿਕ ਦੇ ਲਿਫ਼ਾਫਿਆਂ ਦੀ ਵਰਤੋਂ ਰੋਕੀ ਜਾ ਸਕੇ। ਉਹਨਾਂ ਇਹ ਵੀ ਕਿਹਾ ਕਿ “ਸਿੱਧੂ ਫਾਊਂਡੇਸ਼ਨ”ਵਲੋਂ ਪਾਰਕਾਂ, ਸੜਕਾਂ, ਗਲੀਆਂ, ਬਜਾਰਾਂ ਅਤੇ ਪਾਰਕਿੰਗਾਂ ਦੀ ਸਫਾਈ ਕਰਨ ਦੇ ਨਾਲ ਨਾਲ ਥਾਂ ਥਾਂ ਉੱਗੀ ਗਾਜਰ ਬੂਟੀ ਅਤੇ ਘਾਹ ਵੀ ਕੱਟਿਆ ਜਾਵੇਗਾ।
ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਵੋਟਰ ਸੂਚੀ ਲਈ ਪ੍ਰਕ੍ਰਿਆ ਸ਼ੁਰੂ, ਪਤਿਤ ਸਿੱਖ ਨਹੀਂ ਬਣ ਸਕੇਗਾ ਵੋਟਰ
ਸ਼੍ਰੀ ਸਿੱਧੂ ਨੇ ਆਪਣੇ ਵੱਡੇ ਭਰਾ ਮਰਹੂਮ ਓਲੰਪੀਅਨ ਬਲਦੇਵ ਸਿੰਘ ਸਿੱਧੂ ਨੂੰ ਯਾਦ ਕਰਦਿਆਂ ਕਿਹਾ ਕਿ ਉਹਨਾਂ ਦੇ ਪਰਿਵਾਰ ਦੀ ਚਿਰੋਕਣੀ ਇੱਛਾ ਸੀ ਕਿ ਇਕ ਅਜਿਹੀ ਸੰਸਥਾ ਬਣਾਈ ਜਾਵੇ ਜੋ ਨਿਰੋਲ ਸਮਾਜ ਸੇਵਾ ਦੀ ਭਾਵਨਾ ਨਾਲ ਵਾਤਾਵਰਣ ਅਤੇ ਕੁਦਰਤੀ ਸ੍ਰੋਤਾਂ ਦੀ ਸਾਂਭ ਸੰਭਾਲ ਦੇ ਖੇਤਰ ਵਿਚ ਕੰਮ ਕਰੇ ਕਿਉਂਕਿ ਮਰਹੂਮ ਬਲਦੇਵ ਸਿੰਘ ਸਿੱਧੂ ਦਾ ਇਹ ਸੁਪਨਾ ਸੀ। ਉਹਨਾਂ ਇਸ ਮੌਕੇ ਲੋਕਾਂ ਨੂੰ ਆਪਣੇ ਮੰਤਰੀ ਅਤੇ ਵਿਧਾਇਕ ਹੁੰਦਿਆਂ ਮੋਹਾਲੀ ਸ਼ਹਿਰ ਤੇ ਇਲਾਕੇ ਵਿਚ ਕਰਵਾਏ ਗਏ ਕੰਮਾਂ ਦੀ ਯਾਦ ਵੀ ਦਿਵਾਈ।
ਮੁੱਖ ਮੰਤਰੀ ਦਾ ਵੱਡਾ ਐਲਾਨ, ਸਰਬਸੰਮਤੀ ਨਾਲ ਚੁਣੀਆਂ ਜਾਣ ਵਾਲੀਆਂ ਪੰਚਾਇਤਾਂ ਨੂੰ ਮਿਲੇਗੀ 5 ਲੱਖ ਰੁਪਏ ਦੀ ਵਿਸ਼ੇਸ਼ ਗਰਾਂਟ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਾਬਕਾ ਚੇਅਰਮੈਨ ਅਤੇ ਵਾਤਾਵਰਣ ਮਾਹਰ ਡਾ. ਐਸ.ਐਸ. ਮਰਵਾਹਾ ਨੇ ਇਸ ਮੌਕੇ ਕੁਦਰਤੀ ਵਾਤਾਵਰਣ ਦੀ ਸੰਭਾਲ ਉਤੇ ਜ਼ੋਰ ਦਿੰਦਿਆਂ ਕਿਹਾ ਕਿ ਵਾਤਵਾਰਣ ਵਿਚ ਆ ਰਹੇ ਵਿਗਾੜ ਹੀ ਕੁਡਰਤੀ ਆਫਤਾਂ ਨੂੰ ਸੱਦਾ ਦਿੰਦੇ ਹਨ। ਉਹਨਾਂ ਇਸ ਮੌਕੇ ਕੁਦਰਤੀ ਸ੍ਰੋਤਾਂ ਦੀ ਕੀਤੀ ਜਾ ਰਹੀ ਬਰਬਾਦੀ, ਪਲਾਸਟਿਕ ਦੀ ਅੰਨੇਵਾਹ ਕੀਤੀ ਜਾ ਰਹੀ ਵਰਤੋਂ ਅਤੇ ਰੁੱਖਾਂ ਦੀ ਬੇਦਰਦੀ ਨਾਲ ਕੀਤੀ ਜਾ ਰਹੀ ਕਟਾਈ ਦਾ ਮਾਮਲਾ ਵੀ ੳਠਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੋਹਾਲੀ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਮੋਹਾਲੀ ਨਗਰ ਕੌਂਸਲ ਦੇ ਰਹਿ ਚੁੱਕੇ ਪ੍ਰਧਾਨ ਰਾਜਿੰਦਰ ਸਿੰਘ ਰਾਣਾ ਅਤੇ ਕਾਮਰੇਡ ਹਰਦਿਆਲ ਚੰਦ ਬੜਬੜ ਨੇ ਵੀ ਸੰਬੋਧਨ ਕੀਤਾ।
ਗੁਲਾਬੀ ਸੁੰਡੀ ਦੇ ਹਮਲੇ ਨੂੰ ਰੋਕਣ ਲਈ ਖੇਤੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਨਰਮਾ ਪੱਟੀ ‘ਚ ਰਹਿਣ ਦੇ ਆਦੇਸ਼, ਛੁੱਟੀਆਂ ਕੀਤੀਆਂ ਰੱਦ
ਅਪਾਹਜ ਫੌਜੀ ਪੁਨਰਵਾਸ ਕੇਂਦਰ ਦੇ ਸਾਬਕਾ ਡਾਇਰੈਕਟਰ ਕਰਨਲ ਗੁਰਕੀਰਤ ਸਿੰਘ ਅਤੇ ਸਾਥੀਆਂ ਨੇ ਫੀਤਾ ਕੱਟ ਕੇ ਰਸਮੀ ਤੌਰ ਉਤੇ “ਸਿੱਧੂ ਫਾਊਂਡੇਸ਼ਨ”ਦਾ ਉਦਘਾਟਨ ਕੀਤਾ। ਇਸ ਮੌਕੇ ਵਾਤਾਵਰਣ ਸੰਭਾਲ ਸੁਸਾਇਟੀ ਵਲੋਂ ਕੁਦਰਤੀ ਵਾਤਾਰਣ ਦੀ ਸੰਭਾਲ ਦਾ ਸੁਨੇਹਾ ਦਿੰਦਾ ਹੋਇਆ ਇਕ ਨਾਟਕ ਵੀ ਖੇਡਿਆ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਮੋਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਰੂਬੀ ਸਿੱਧੂ, ਰਾਜਾ ਢਿਲੋਂ ਅਤੇ ਵੱਡੀ ਗਿਣਤੀ ਵਿਚ ਨਗਰ ਨਿਗਮ ਕੌਂਸਲਰ ਅਤੇ ਸ਼ਹਿਰ ਵਾਸੀ ਹਾਜ਼ਰ ਸਨ।
Share the post "ਮੋਹਾਲੀ ਵਿਚ ਮਰਹੂਮ ਓਲੰਪੀਅਨ ਬਲਦੇਵ ਸਿੰਘ ਸਿੱਧੂ ਦੀ ਯਾਦ ਵਿਚ ਸਮਾਜ ਸੇਵੀ ਸੰਸਥਾ “ਸਿੱਧੂ ਫਾਊਂਡੇਸ਼ਨ”ਦੀ ਸ਼ੁਰੂਆਤ"