ਨਾਬਾਲਿਗ ਬੱਚੇ ਨੂੰ ਪਰਚੇ ਵਿਚੋਂ ਕੱਢਣ ਬਦਲੇ ਲੈ ਰਿਹਾ ਸੀ 30 ਹਜ਼ਾਰ ਦੀ ਰਿਸ਼ਵਤ
ਸੁਖਜਿੰਦਰ ਮਾਨ
ਬਠਿੰਡਾ, 25 ਅਗਸਤ: ਵਿਧਾਨ ਸਭਾ ਹਲਕਾ ਮੋੜ ਅਧੀਨ ਪੈਂਦੀ ਸਬ ਡਿਵੀਜ਼ਨ ਮੋੜ ਮੰਡੀ ਵਿਖੇ ਤੈਨਾਤ ਡੀਐਸਪੀ ਬਲਜੀਤ ਸਿੰਘ ਬਰਾੜ ਨੂੰ ਸੁੱਕਰਵਾਰ ਵਿਜੀਲੈਂਸ ਬਿਊਰੋ ਦੀ ਟੀਮ ਨੇ 30 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕਰ ਲਿਆ। ਡੀਐਸਪੀ ਬਲਜੀਤ ਵਲੋਂ ਇਹ ਰਿਸ਼ਵਤ ਇੱਕ ਨਾਬਾਲਿਗ ਬੱਚੇ ਨੂੰ ਫ਼ੌਜਦਾਰੀ ਪਰਚੇ ਵਿਚੋਂ ਕੱਢਣ ਦੇ ਬਦਲੇ ਲਈ ਜਾ ਰਹੀ ਸੀ। ਹਲਕਾ ਵਿਧਾਇਕ ਦਾ ਚਹੇਤਾ ਮੰਨੇ ਜਾਂਦੇ ਇਸ ਡੀਐਸਪੀ ਵਲੋਂ ਕਾਫ਼ੀ ਲੰਮੇ ਸਮੇਂ ਤੋਂ ਰਿਸਵਤ ਦੇ ਮਾਮਲੇ ਵਿਚ ਅੱਤ ਚੁੱਕੀ ਹੋਈ ਸੀ। ਜਿਸਦੇ ਕਾਰਨ ਇਹ ਆਮ ਲੋਕਾਂ ਤੋਂ ਇਲਾਵਾ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਅੱਖਾਂ ਵਿਚ ਵੀ ਰੜਕ ਰਿਹਾ ਸੀ।
20 ਲੱਖ ਰਿਸ਼ਵਤ ਕਾਂਡ ’ਚ ਫਰਾਰ ਇੰਸਪੈਕਟਰ ਖੇਮ ਚੰਦ ਪ੍ਰਾਸਰ ਵਿਜੀਲੈਂਸ ਵਲੋਂ ਗ੍ਰਿਫ਼ਤਾਰ
ਚਰਚਾ ਮੁਤਾਬਕ ਮੋੜ ਹਲਕੇ ਅਧੀਨ ਪੈਂਦੇ ਤਿੰਨਾਂ ਪੁਲਿਸ ਥਾਣਿਆਂ ਦੇ ਮੁਖੀਆਂ ਦੀ ਨਿਯੁਕਤੀ ਲਈ ਵੀ ਉਕਤ ਡੀਐਸਪੀ ਵਲੋਂ ਸਿੱਧੀ ਦਖਲਅੰਦਾਜ਼ੀ ਕੀਤੀ ਜਾਂਦੀ ਸੀ। ਵਿਜੀਲੈਂਸ ਦੇ ਅਧਿਕਾਰੀਆਂ ਨੈ ਇਸ ਭ੍ਰਿਸਟ ਡੀਐਸਪੀ ਨੂੰ ਕਾਬੂ ਕਰਨ ਦੀ ਪੁਸ਼ਟੀ ਕਰਦਿਆਂ ਦਸਿਆ ਕਿ ‘‘ ਡੀਐਸਪੀ ਬਲਜੀਤ ਸਿੰਘ ਦੇ ਖਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਬਠਿੰਡਾ ਵਿਚ ਭ੍ਰਿਸਟਾਚਾਰ ਰੋਕੂ ਐਕਟ ਤਹਿਤ ਪਰਚਾ ਦਰਜ਼ ਕਰ ਲਿਆ ਗਿਆ ਹੈ। ’’ ਮਿਲੀ ਸੂਚਨਾ ਮੁਤਾਬਕ ਥਾਣਾ ਬਾਲਿਆਵਾਲੀ ਦੇ ਅਧੀਨ ਮਈ 2023 ਵਿਚ ਇੱਕ ਫੁੱਟਵਾਲ ਦੇ ਮੈਚ ਵਿਚ ਨਾਬਾਲਿਗ ਬੱਚਿਆਂ ਦੀ ਲੜਾਈ ਹੋ ਗਈ ਸੀ।
ਵਿਜੀਲੈਂਸ ਵਲੋਂ ਬਠਿੰਡਾ ’ਚ ‘ਖੁੰਬਾਂ’ ਵਾਂਗ ਉੱਗੀਆਂ ਪ੍ਰਾਈਵੇਟ ਕਲੌਨੀਆਂ ਦੀ ਜਾਂਚ ਸ਼ੁਰੂ
ਜਿਸਤੋਂ ਬਾਅਦ ਇਸ ਮਾਮਲੇ ਵਿਚ ਸੱਤ ਬੱਚਿਆਂ ‘ਤੇ ਪਰਚਾ ਦਰਜ਼ ਹੋ ਗਿਆ ਸੀ। ਹੁਣ ਸਿਕਾਇਤਕਰਤਾ ਰਵਿੰਦਰ ਸਿਘ ਵਾਸੀ ਮੋੜ ਮੰਡੀ ਵਲੋਂ ਅਪਣੇ ਬੱਚੇ ਨੂੰ ਇਸ ਮੁਕੱਦਮੇ ਵਿਚੋਂ ਕਢਾਉਣ ਲਈ ਡੀਐਸਪੀ ਮੋੜ ਨੂੰ ਦਰਖ਼ਾਸਤ ਦਿੱਤੀ ਸੀ। ਜਿਸਨੇ ਉਸਦੇ ਬੱਚੇ ਨੂੰ ਕੱਢਣ ਲਈ ਪਹਿਲਾਂ ਲੱਖ ਰੁਪਏ ਦੀ ਮੰਗ ਕੀਤੀ। ਬਾਅਦ ਵਿਚ ਗੱਲ 50 ਹਜ਼ਾਰ ਰੁਪਏ ਵਿਚ ਨਿਬੜ ਗਈ। ਪ੍ਰੰਤੂ ਇਸ ਦੌਰਾਨ ਸਿਕਾਇਤਕਰਤਾ ਨੇ ਡੀਐਸਪੀ ਨਾਲ ਪੈਸਿਆਂ ਦੀ ਵਟਸਐਪ ’ਤੇ ਹੋਈ ਗੱਲਬਾਤ ਨੂੰ ਰਿਕਾਰਡ ਕਰ ਲਿਆ ਤੇ ਇਸਦੀ ਸੂਚਨਾ ਵਿਜੀਲੈਂਸ ਨੂੰ ਦਿੱਤੀ ਗਈ।
ਵਿਜੀਲੈਂਸ ਦੀ ਟੀਮ ਨੇ ਡੀਐਸਪੀ ਕੁਲਵੰਤ ਸਿੰਘ ਦੀ ਅਗਵਾਈ ਹੇਠ ਤੁਰੰਤ ਕਾਰਵਾਈ ਕਰਦਿਆਂ ਪੂਰੀ ਯੋਜਨਾਵਧ ਤਰੀਕੇ ਨਾਲ ਅੱਜ ਡੀਐਸਪੀ ਦਫ਼ਤਰ ਮੋੜ ਮੰਡੀ ’ਚ ਹੀ ਮੁਦਈ ਰਵਿੰਦਰ ਕੋਲੋਂ 30 ਹਜ਼ਾਰ ਰੁਪਏ ਰਿਸਵਤ ਲੈਦਿਆਂ ਕਾਬੂ ਕਰ ਲਿਆ ਗਿਆ। ਵਿਜੀਲੈਂਸ ਦੇ ਅਧਿਕਾਰੀਆਂ ਨੇ ਦਸਿਆ ਕਿ ਇਸ ਕੇਸ ਵਿਚ ਡੀਐਸਪੀ ਦੇ ਨਾਲ ਤੈਨਾਤ ਦੋ ਪੁਲਿਸ ਮੁਲਾਜਮਾਂ ਦੀ ਵੀ ਭੂਮਿਕਾ ਸ਼ੱਕੀ ਪਾਈ ਜਾ ਰਹੀ ਹੈ, ਜਿੰਨ੍ਹਾਂ ਦੇ ਵਿਰੁਧ ਵੀ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾ ਸਕਦੀ ਹੈ।
ਪਿਛਲੇ ਲੰਮੇ ਸਮੇਂ ਤੋਂ ਮੋੜ ਮੰਡੀ ’ਚ ਸੀ ਤੈਨਾਤ
ਬਠਿੰਡਾ: ਖਿਡਾਰੀ ਕੋਟੇ ਵਿਚੋਂ ਭਰਤੀ ਹੋਇਆ ਇਹ ਪੁਲਿਸ ਅਧਿਕਾਰੀ ਇਸਤੋਂ ਪਹਿਲਾਂ ਜਿਆਦਾਤਰ ਬਰਨਾਲਾ ਇਲਾਕੇ ਵਿਚ ਹੀ ਲੱਗਿਆ ਰਿਹਾ ਸੀ। ਜੂਨ 2022 ’ਚ ਮੋੜ ਮੰਡੀ ਵਿਖੇ ਤੈਨਾਤ ਹੋਇਆ ਸੀ। ਸੂਤਰਾਂ ਨੇ ਇਹ ਵੀ ਖ਼ੁਲਾਸਾ ਕੀਤਾ ਹੈਕਿ ਜ਼ਿਲ੍ਹਾ ਪੁਲਿਸ ਦੇ ਉੱਚ ਅਧਿਕਾਰੀ ਵੀ ਇਸ ਡੀਐਸਪੀ ਦੇ ਕੰਮਕਾਜ਼ ਤੋਂ ਖ਼ੁਸ ਨਹੀਂ ਸਨ।
ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਵਿੱਚ ਲੋਕ ਸਭਾ ਚੋਣਾਂ ਲਈ ਵਧਾਈ ਸਰਗਰਮੀ
ਪ੍ਰੰਤੂ ਸਿਆਸੀ ‘ਅਸੀਰਵਾਦ’ ਸਦਕਾ ਇਸਦੇ ਵਲੋਂ ਕਿਸੇ ਦੀ ਘੱਟ ਹੀ ਪ੍ਰਵਾਹ ਕੀਤੀ ਜਾਂਦੀ ਸੀ। ਗੱਲ ਇੱਥੇ ਹੀ ਖ਼ਤਮ ਨਹੀਂ ਹੁੰਦੀ, ਬਲਕਿ ਇਸਦੇ ਅਧੀਨ ਕੰਮ ਕਰਨ ਵਾਲੇ ਜਿਆਦਾਤਰ ਥਾਣਾ ਮੁਖੀ, ਚੌਕੀ ਇੰਚਾਰਜ਼ ਜਾਂ ਥਾਣੇਦਾਰ ਵੀ ਇਸਦੇ ਵਰਕਿੰਗ ਸਟਾਈਲ ਤੋਂ ਕਾਫ਼ੀ ਦੁਖੀ ਸਨ, ਜਿਸਦੇ ਚੱਲਦੇ ਕਈ ਤਾਂ ਇੱਥੋਂ ਬਦਲੀ ਕਰਵਾ ਕੇ ਚਲੇ ਗਏ, ਜਦਕਿ ਕਈਆਂ ਦੀ ਇਸਦੇ ਵਲੋਂ ਬਦਲੀ ਕਰਵਾ ਦਿੱਤੀ ਗਈ।
Fazilka News: ਅਨੁਸੂਚਿਤ ਜਾਤੀ ਦੇ ਜਾਅਲੀ ਸਰਟੀਫਿਕੇਟ ’ਤੇ ਨੌਕਰੀ ਕਰਦਾ ਪੰਜਾਬੀ ਲੈਕਚਰਾਰ ਕੜਿੱਕੀ ’ਚ ਫ਼ਸਿਆ
ਡੀਐਸਪੀ ਦੇ ਰੀਡਰ ਮਨਪ੍ਰੀਤ ਕੋਲੋਂ ਮਿਲੇ ਲੱਖ ਰੁਪਏ ਦੀ ਵੀ ਜਾਂਚ ਸ਼ੁਰੂ
ਬਠਿੰਡਾ: ਇਹ ਵੀ ਪਤਾ ਚੱਲਿਆ ਹੈ ਕਿ ਵਿਜੀਲੈਂਸ ਵਲੋਂ ਕੀਤੇ ਟਰੈਪ ਦੌਰਾਨ ਡੀਐਸਪੀ ਦਾ ਅਤਿ ਨਜਦੀਕੀ ਮੰਨੇ ਜਾਣ ਵਾਲੇ ਰੀਡਰ ਮਨਪ੍ਰੀਤ ਸਿੰਘ ਕੋਲੋਂ ਵੀ ਇੱਕ ਲੱਖ ਦੀ ਨਗਦੀ ਬਰਾਮਦ ਹੋਈ ਹੈ। ਜਿਸਦੇ ਬਾਰੇ ਉਹ ਸਪੱਸ਼ਟ ਦਸ ਨਹੀਂ ਸਕਿਆ ਕਿ ਉਸਦੇ ਕੋਲੋਂ ਇਹ ਰਾਸ਼ੀ ਕਿੱਥੋਂ ਆਈ ਹੈ, ਜਿਸਦੇ ਚੱਲਦੇ ਵਿਜੀਲੈਂਸ ਨੇ ਇਸਦੀ ਵੀ ਅਲੱਗ ਤੋਂ ਜਾਂਚ ਵਿੱਢ ਦਿੱਤੀ ਹੈ।
Share the post "ਮੋੜ ਮੰਡੀ ਵਿਖੇ ਤੈਨਾਤ ਡੀਐਸਪੀ ਬਲਜੀਤ ਬਰਾੜ ਵਿਜੀਲੈਂਸ ਵਲੋਂ ਕਾਬੂ, ਚੁੱਕੀ ਹੋਈ ਸੀ ਅੱਤ"