ਬਠਿੰਡਾ, 7 ਨਵੰਬਰ:ਯਾਦਵਿੰਦਰਾ ਡਿਪਾਰਟਮੈਂਟ ਆਫ਼ ਇੰਜੀਨੀਅਰਿੰਗ ਦੇ ਪੋਸਟ ਗ੍ਰੈਜੂਏਸ਼ਨ ਕਲੱਬ ਵੱਲੋਂ “ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ” ਵਿਸ਼ੇ ‘ਤੇ ਇੱਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ। ਡਾ: ਸਿੰਪਲ ਰਾਣੀ ਜਿੰਦਲ, ਮੁਖੀ ਯਾਦਵਿੰਦਰਾ ਡਿਪਾਰਟਮੈਂਟ ਆਫ਼ ਇੰਜੀਨੀਅਰਿੰਗ ਨੇ ਰਸਮੀ ਤੌਰ ‘ਤੇ ਸਾਰੇ ਪਤਵੰਤਿਆਂ ਅਤੇ ਭਾਗ ਲੈਣ ਵਾਲਿਆਂ ਦਾ ਸਵਾਗਤ ਕੀਤਾ। ਉਹਨਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਭਵਿੱਖ ਅਤੇ ਇਸਦੇ ਮਨੁੱਖਾਂ ਅਤੇ ਸਮਾਜ ‘ਤੇ ਪ੍ਰਭਾਵਾਂ ਨੂੰ ਉਜਾਗਰ ਕੀਤਾ।
ਰਿਸ਼ਵਤ ਦੀ ਦੂਜੀ ਕਿਸ਼ਤ ਵਜੋਂ 1,000 ਰੁਪਏ ਲੈੰਦਾ ਥਾਣੇਦਾਰ ਵਿਜੀਲੈਂਸ ਵੱਲੋਂ ਕਾਬੂ
ਪੰਜਾਬੀ ਯੂਨੀਵਰਸਿਟੀ ਕੈਂਪਸ ਦੇ ਡਾਇਰੈਕਟਰ ਡਾ.ਕਮਲਜੀਤ ਸਿੰਘ ਨੇ ਸੈਮੀਨਾਰ ਦਾ ਉਦਘਾਟਨ ਕੀਤਾ ਉਹਨਾਂ ਨੇ ਮੁੱਖ ਬੁਲਾਰਿਆਂ ਅਤੇ ਸਾਰੇ ਪ੍ਰਤੀਭਾਗੀਆਂ ਦਾ ਸਵਾਗਤ ਕੀਤਾ।ਡਾ. ਅਮਰਪ੍ਰਤਾਪ ਸਿੰਘ ਪ੍ਰੋਫ਼ੈਸਰ ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲਜੀ, ਲੌਂਗੋਵਾਲ ਨੇ ਆਪਣੇ ਵਿਸੇਸ ਲੈਕਚਰ ਦੌਰਾਨ ਉਜਾਗਰ ਕੀਤਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਹਤ ਸੰਭਾਲ ਤੋਂ ਵਿੱਤ ਤੱਕ ਅਤੇ ਸਾਡੇ ਰੋਜ਼ਾਨਾ ਜੀਵਨ ਵਿੱਚ ਵੀ ਕ੍ਰਾਂਤੀ ਲਿਆ ਰਹੀ ਹੈ।
ਕਿਸਾਨ ਨੇ ਲਗਾਈ ਹੋਈ ਸੀ ਪਰਾਲੀ ਨੂੰ ਅੱਗ, ਉਪਰੋਂ ਪੁੱਜੇ ਡਿਪਟੀ ਕਮਿਸ਼ਨਰ
ਡਾ: ਪਰਮਿੰਦਰ ਸਿੰਘ ,ਪ੍ਰੋਫੈਸਰ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਲੁਧਿਆਣਾ ਨੇ ਵੀ “ਐਨ.ਐਲ.ਪੀ. ਐਪਲੀਕੇਸ਼ਨਾਂ ਦੇ ਮੁੱਦੇ ਅਤੇ ਚੁਣੌਤੀਆਂ” ਵਿਸ਼ੇ ‘ਤੇ ਲੈਕਚਰ ਦਿੱਤਾ ਅਤੇ ਨੈਚੁਰਲ ਲੈਂਗੂਏਜ ਪ੍ਰੋਸੈਸਿੰਗ (ਐਨ.ਐਲ.ਪੀ.) ਐਪਲੀਕੇਸ਼ਨਾਂ ਦੇ ਪ੍ਰਮੁੱਖ ਮੁੱਦਿਆਂ ਅਤੇ ਚੁਣੌਤੀਆਂ ‘ਤੇ ਰੌਸ਼ਨੀ ਪਾਈ। ਐਨ.ਐਲ.ਪੀ., ਮਸ਼ੀਨਾਂ ਨੂੰ ਕੁਦਰਤੀ ਭਾਸ਼ਾਵਾਂ ਸਮਝਣ ਦੇ ਸਮਰਥ ਬਣਾਉਣ ਵਾਲਾ ਖੇਤਰ ਹੈ। ਮਸ਼ੀਨਾਂ ਨੂੰ ਮਨੁੱਖੀ ਭਾਸ਼ਾ ਸਮਝਣ ਅਤੇ ਉਸ ਨਾਲ ਗੱਲਬਾਤ ਕਰਨ ਲਈ, ਇਸਨੇ ਕਮਾਲ ਦੀ ਤਰੱਕੀ ਕੀਤੀ ਹੈ।
ਲੱਖਾ ਸਿਧਾਨਾ ਨੂੰ ਪੁਲਿਸ ਨੇ ਰਾਮਪੂਰਾ ਫੂਲ ਤੋਂ ਕੀਤਾ ਗ੍ਰਿਫ਼ਤਾਰ
ਇੰਜਨੀਅਰ ਗੁਰਪ੍ਰੀਤ ਭਾਰਤੀ ਅਸਿਸਟੈਂਟ ਪ੍ਰੋਫੈਸਰ ਈਸੀਈ ਯਾਦਵਿੰਦਰਾ ਡਿਪਾਰਟਮੈਂਟ ਆਫ਼ ਇੰਜੀਨੀਅਰਿੰਗ ਅਤੇ ਇੰਜਨੀਅਰ ਗਗਨਦੀਪ ਕੌਰ ਸਹਾਇਕ ਪ੍ਰੋਫੈਸਰ ਈਸੀਈ ਯਾਦਵਿੰਦਰਾ ਡਿਪਾਰਟਮੈਂਟ ਆਫ ਇੰਜਨੀਅਰਿੰਗ ਇਸ ਸੈਮੀਨਾਰ ਦੇ ਸੰਚਾਲਕ ਸਨ। ਸਾਰੇ ਪੀਜੀ ਵਿਦਿਆਰਥੀਆਂ ਅਤੇ YDOE ਦੇ ਫੈਕਲਟੀ ਨੇ ਸੈਮੀਨਾਰ ਵਿੱਚ ਭਾਗ ਲਿਆ। YDOE ਦੇ ਦੋ ਵਿਦਿਆਰਥੀ, Er. ਚੰਦਨਦੀਪ ਸਿੰਘ ਬੀ.ਟੈਕ ਫਾਈਨਲ ਸਾਲ ਈ.ਸੀ.ਈ. ਅਤੇ Er.ਜਸਪਿੰਦਰ ਸਿੰਘ ਢਿੱਲੋਂ ਬੀ.ਟੈਕ ਦੂਜੇ ਸਾਲ ਸੀ.ਐਸ.ਈ. ਨੇ ਪੇਪਰ ਪੇਸ਼ ਕੀਤੇ।ਡਾ: ਜਗਤਾਰ ਸਿੰਘ ਸਿਵੀਆ ਪ੍ਰੋਫੈਸਰ ਈਸੀਈ ਸੈਕਸ਼ਨ ਅਤੇ ਚੇਅਰਮੈਨ ਪੀਜੀ ਕਲੱਬ ਨੇ ਸਮਾਪਤੀ ਸੈਸ਼ਨ ਵਿੱਚ ਧੰਨਵਾਦ ਦਾ ਮਤਾ ਪੇਸ਼ ਕੀਤਾ।
Share the post "ਯਾਦਵਿੰਦਰਾ ਇੰਜੀਨੀਅਰਿੰਗ ਵਿਭਾਗ ਤਲਵੰਡੀ ਸਾਬੋ ਵੱਲੋਂ ਇੱਕ ਰੋਜ਼ਾ ਸੈਮੀਨਾਰ ਕਰਵਾਇਆ"