ਬ੍ਰਹਮਸਰੋਵਰ ’ਤੇ ਹਵਨ-ਯੱਗ ਵਿਚ ਦਿੱਤੀ ਪੂਰਣਆਹੂਤੀ
ਰਾਸ਼ਟਰਪਤੀ ਨੇ ਕੀਤਾ ਗੀਤਾ ਸ਼ਿਲਪ ਕਲਾ ਉਦਿਆਨ ਦਾ ਉਦਘਾਟਨ
ਉਦਿਆਨ ਵਿਚ ਸਥਾਪਿਤ ਕੀਤੀ ਗਈ ਹੈ ਗੀਤਾ ਨਾਲ ਜੁੜੀ 21 ਦਿਲਖਿੱਚ ਮੂਰਤੀਆਂ
ਸੈਲਾਨੀਆਂ ਦੇ ਲਈ ਖਿੱਚ ਦੇ ਕੇਂਦਰ ਬਣਿਆ ਹੋਇਆ ਹੈ ਸ਼ਿਲਪ ਕਲਾ ਉਦਿਆਨ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 29 ਨਵੰਬਰ – ਹਰਿਆਣਾ ਦੇ ਦੋ ਰੋਜ਼ਾ ਦੌਰੇ ’ਤੇ ਪੁੱਜੇ ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਨੇ ਅੱਜ ਧਰਮਖੇਤਰ ਕੁਰੂਕਸ਼ੇਤਰ ਦੀ ਇਤਿਹਾਸਕ , ਪੁਰਾਣੀ ਅਤੇ ਧਾਰਮਿਕ ਧਰਤੀ ’ਤੇ ਸਥਿਤ ਪਵਿੱਤ ਤੀਰਥ ਸਥਾਨ ਬ੍ਰਹਮਸਰੋਵਰ ਦੇ ਕਿਨਾਰੇ ’ਤੇ ਪ੍ਰਬੰਧਿਤ ਕੌਮਾਂਤਰੀ ਗੀਤਾ ਮਹਾਉਤਸਵ ਵਿਚ ਮੰਤਰ ਉਚਾਰਨ ਦੇ ਵਿਚ ਪੂਜਾ -ਅਰਚਨਾ ਤੇ ਬ੍ਰਹਮਸਰੋਵਰ ਵਿਚ ਨਾਰਿਅਲ ਦਾ ਵਿਸਰਜਨ ਕੀਤਾ। ਇਸ ਦੇ ਬਾਅਦ ਉਨ੍ਹਾਂ ਨੇ ਪੁਰੂਸ਼ੋਤਮਪੁਰਾ ਬਾਗ ’ਤੇ ਸਥਿਤ ਭਗਵਾਨ ਸ੍ਰੀ ਕ੍ਰਿਸ਼ਣ ਦੇ ਵਿਸ਼ਾਲ ਰੱਥ ਦੀ ਪ੍ਰਤਿਮਾ ਦੇ ਨੇੜੇ ਪ੍ਰਬੰਧਿਤ ਹਵਨ ਯੱਗ ਵਿਚ ਪਵਿੱਤਰ ਧਾਰਮਿਕ ਗ੍ਰੰਥ ਗੀਤਾ ’ਤੇ ਫੁੱਲ ਅਰਪਿਤ ਕੀਤੇ ਤੇ ਹਵਨ-ਯੱਗ ਵਿਚ ਪੂਰਣ ਆਹੂਤੀ ਦਿੱਤੀ। ਇਸ ਮੌਕੇ ’ਤੇ ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ ਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਮੌਜੂਦ ਰਹੇ।ਆਜਾਦੀ ਦੇ ਅਮ੍ਰਿਤ ਮਹਾ ਉਤਸਵ ਸਾਲ ਨੂੰ ਸਮਰਪਿਤ ਦੇਵਭੂਮੀ ਕੁਰੂਕਸ਼ੇਤਰ ਦੇ ਪੁਰੂਸ਼ੋਤਮਪੁਰਾ ਬਾਗ ਵਿਚ ਬਣਾਇਆ ਗਿਆ ਗੀਤਾ ਮੂਰਤੀ ਸ਼ਿਲਪ ਉਦਿਆਨ ਦਾ ਅੱਜ ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਨੇ ਉਦਘਾਟਨ ਕੀਤਾ। ਇਸ ਉਦਿਆਨ ਵਿਚ ਆਜਾਦੀ ਦੇ 75ਵੇਂ ਅਮ੍ਰਿਤ ਮਹਾਉਤਸਵ ਮਾਡਲ , ਗੀਤਾ ਅਤੇ ਭਾਰਤੀ ਸਭਿਟਾਚਾਰ ਦੇ ਅਨੇਕ ਮਹਤੱਵਪੂਰਣ ਪਹਿਲੂਆਂ ਨੂੰ ਦਰਸ਼ਾਉਣ ਦਾ ਯਤਨ ਕੀਤਾ ਗਿਆ ਹੈ। ਮੂਰਤੀਆਂ ਨੂੰ ਹਰਿਆਣਾ ਰਾਜ ਦੇ ਨਾਲ-ਨਾਲ ਉੜੀਸਾ, ਤੇਲੰਗਾਨਾ, ਰਾਜਸਤਾਨ ਅਤੇ ਅਸਮ ਦੇ 21 ਸ਼ਿਲਪਕਾਰਾਂ ਨੇ ਦਿਨ-ਰਾਤ ਦਾ ਅਣਥੱਕ ਯਤਨ ਕਰਨ ਬਾਅਦ 21 ਮੂਰਤੀਆਂ ਨੂੰ ਤਿਆਰ ਕੀਤਾ ਗਿਆ ਹੈ। ਕਾਲੇ ਸੰਗਮਰਮਰ ਨਾਲ ਬਣੀ ਪੰਜ ਤੋਂ 12 ਟਨ ਵਜਨ ਵਾਲੀਆਂ ਇਹ ਮੂਰਤੀਆਂ ਕਲਾਕਾਰਾਂ ਨੇ ਇਥ ਹੀ ਚੱਟਾਨ ਦੇ ਟੁਕੜਿਆਂ ਨੂੰ ਤਰਾਸ਼ ਕਰ ਤਿਆਰ ਕੀਤਾ ਹੈ। ਸਾਰੀ ਮੂਰਤੀਆਂ ਮਹਾਭਾਰਤ ਨਾਲ ਸਬੰਧਿਤ ਵਿਸ਼ਿਆਂ ਨੂੰ ਲੈ ਕੇ ਤਿਆਰ ਕੀਤੀ ਗਈ ਹੈ। ਇੰਨ੍ਹਾਂ ਵਿਚ ਆਜਾਦੀ ਦਾ ਅਮ੍ਰਿਤ ਮਹਾਉਤਸਵ ਅਤੇ ਗੀਤਾ ਨੂੰ ਵੀ ਦਰਸ਼ਾਇਤਆ ਗਿਆ ਹੈ। ਹੋਨਹਾਰ ਕਲਾ ਸ਼ਿਲਪਿਆਂ ਦੇ ਨਾਲ ਹਰਿਦਯ ਕੌਸ਼ਲ ਦੀ ਅਗਵਾਈ ਹੇਠ ਬਣਾਏ ਗਏ ਖੂਬਸੂਰਤ ਮੂਰਤੀ ਸ਼ਿਲਪਿਆਂ ਅਤੇ ਕਲਾ ਅਤੇ ਸਭਿਆਚਾਰਕ ਕੰਮ ਵਿਭਾਗ ਦੇ ਸਤਨ ਸ਼ਲਾਘਾਯੋਗ ਹੈ।
ਬਾਕਸ
ਸਰਵਾਂਗ-ਚਿੱਤਰ ਪ੍ਰਦਰਸ਼ਨੀ ਦਾ ਵੀ ਕੀਤਾ ਉਦਘਾਟਨ
ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਅੱਜ ਕੁਰੂਕਸ਼ੇਤਰ ਵਿਚ ਚੱਲ ਰਹੇ ਕੌਮਾਂਤਰੀ ਗੀਤਾ ਮਹਾਉਤਸਵ ਵਿਚ ਪਹੁੰਚੀ। ਉਨ੍ਹਾਂ ਨੇ ਗੀਤਾ ਮਹਾਉਤਸਵ ਦੇ ਪਾਰਟਨਰ ਸਟੇਟ ਮੱਧ ਪ੍ਰਦੇਸ਼ ਦੇ ਪੈਵੇਲਿਅਨ ਵਿਚ ਜਾ ਕੇ ਭਗਵਾਨ ਸ੍ਰੀਕ੍ਰਿਸ਼ਣ ਦੀ ਉਜੈਨ ਦੇ ਸਾਂਦੀਪਨੀ ਰਿਸ਼ੀ ਦੇ ਆਸ਼ਰਮ ਵਿਚ ਗ੍ਰਹਿਣ ਕੀਤੀ ਗਈ ਸਿਖਿਆ-ਦੀਕਸ਼ਾ ’ਤੇ ਅਧਾਰਿਤ ਸਰਵਾਂਗ ਚਿੱਤਰ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਇਸ ਮੌਕੇ ’ਤੇ ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ ਅਤੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਵੀ ਨਾਲ ਰਹੇ। ਬ੍ਰਹਮਸਰੋਵਰ ਦੇ ਕਿਨਾਰੇ ਲਗਾਏ ਗਏ ਮੱਧ ਪ੍ਰਦੇਸ਼ ਪੈਵੇਲਿਅਨ ਵਿਚ ਮੰਗਲਵਾਰ ਸ੍ਰੀ ਕ੍ਰਿਸ਼ਣ ਦੀ 14 ਵਿਦਿਆਵਾਂ ਅਤੇ 64 ਕਲਾਵਾਂ ਨੂੰ ਸਲਾਇਡ ਰਾਹੀਂ ਪ੍ਰਦਰਸ਼ਿਤ ਕੀਤਾ ਗਿਆ ਹੈ। ਹਾਲ ਹੀ ਵਿਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਮੱਧ ਪ੍ਰਦੇਸ਼ ਦੇ ਉਜੈਨ ਵਿਚ ਮਹਾਕਾਲ ਕੋਰੀਡੋਰ ਦਾ ਉਦਘਾਟਨ ਕੀਤਾ ਸੀ। ਮੱਧ ਪ੍ਰਦੇਸ਼ ਪੈਵੇਲਿਅਨ ਵਿਚ ਉਜੈਨ ਮਹਾਕਾਲ ਕੋਰੀਡੋਰ ਦੇ ਮੁੱਖ ਪ੍ਰਵੇਸ਼ ਦਰਵਾਜੇ ਦਾ ਮਾਡਲ ਨੂੰ ਸਭਿਆਚਾਰਕ ਮੰਚ ’ਤੇ ਪ੍ਰਦਰਸ਼ਿਤ ਕੀਤਾ ਗਿਅ ਹੈ।
Share the post "ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਨੇ ਮੰਤਰ ਉਚਾਰਣ ਦੇ ਵਿਚ ਕੌਮਾਂਤਰੀ ਗੀਤਾ ਮਹਾਉਤਸਵ ਦੇ ਮੁੱਖ ਪ੍ਰੋਗ੍ਰਾਮਾਂ ਦੀ ਸ਼ੁਰੂਆਤ ਕੀਤੀ"