ਸੁਖਜਿੰਦਰ ਮਾਨ
ਬਠਿੰਡਾ 24 ਅਕਤੂਬਰ : ਲਖੀਮਪੁਰ ਖੀਰੀ ’ਚ ਵਾਪਰੇ ਕਾਂਡ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀਆਂ ਅਸਥੀਆਂ ਉਨ੍ਹਾਂ ਦੇ ਜੱਦੀ ਪਿੰਡਾਂ ਤੋਂ ਕਾਫਲੇ ਦੇ ਰੂਪ ਵਿੱਚ ਅੱਜ ਪੰਜਾਬ ਦੇ ਵੱਖ-ਵੱਖ ਪਿੰਡਾਂ,ਸ਼ਹਿਰਾਂ ਵਿੱਚ ਹੁੰਦੇ ਹੋਏ ਸਥਾਨਕ ਭਾਈ ਘਨੱਈਆ ਚੌਕ ਵਿਖੇ ਪੁੱਜੀਆਂ। ਇਸ ਦੌਰਾਨ ਵੱਡੀ ਗਿਣਤੀ ਵਿਚ ਪੁੱਜੀਆਂ ਵੱਖ ਵੱਖ ਜੱਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਅਸਥੀਆਂ ਨੂੰ ਹੁਸੈਨੀਵਾਲਾ(ਫਿਰੋਜਪੁਰ) ਵੱਲ ਰਵਾਨਾ ਕੀਤਾ। ਇਸ ਦੌਰਾਨ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਅਮਰਜੀਤ ਹਨੀ, ਡੀਟੀਐਫ ਜ਼ਿਲ੍ਹਾ ਪ੍ਰਧਾਨ ਜਗਪਾਲ ਬੰਗੀ, ਬਿੰਦਰ ਸਿੰਘ ਕੋਟਲੀ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮਿੱਠੀ, ਨੈਬ ਸਿੰਘ ਫੂਸਮੰਡੀ, ਜਗਸੀਰ ਸਿੰਘ ਜੀਦਾ, ਬੀਕੇਯੂ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ, ਗੁਰਦੀਪ ਸਿੰਘ ਨਰੂਆਣਾ, ਬਲਦੇਵ ਸਿੰਘ ਬੱਲੂਆਣਾ, ਸਾਧਾ ਸਿੰਘ ਭੁੱਚੋ ਖੁਰਦ, ਅਜੈਬ ਸਿੰਘ ਹਰਰੰਗਪੁਰਾ, ਔਰਤ ਮੁਕਤੀ ਮੰਚ ਦੇ ਮੁਖਤਿਆਰ ਕੌਰ, ਪ੍ਰਧਾਨ ਦਰਸ਼ਨ ਮੌੜ, ਮਾਸਟਰ ਰਣਜੀਤ ਸਿੰਘ, ਸੰਪੂਰਨ ਸਿੰਘ ਬਠਿੰਡਾ, ਡੈਮੋਕਰੇਟਿਕ ਮੁਲਾਜ਼ਮ ਫੈੱਡਰੇਸ਼ਨ ਦੇ ਆਗੂ ਸਿਕੰਦਰ ਧਾਲੀਵਾਲ ਆਦਿ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਫ਼ਾਸੀਵਾਦੀ ਸਰਕਾਰ ਕਰਾਰ ਦਿੰਦਿਆਂ ਤਿੰਨ ਖੇਤੀ ਬਿੱਲਾਂ ਦੀ ਵਾਪਸੀ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ।
ਲਖੀਪਪੁਰ ਦੇ ਸ਼ਹੀਦਾਂ ਦੀਆਂ ਅਸਥੀਆਂ ਬਠਿੰਡਾ ਪੁੱਜੀਆਂ
12 Views