13 Views
ਸੁਖਜਿੰਦਰ ਮਾਨ
ਬਠਿੰਡਾ, 8 ਅਗਸਤ: ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਲਵਜੀਤ ਕਲਸੀ ਵਲੋਂ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਅਧੀਨ ਚੱਲ ਰਹੀ ਨੈਸ਼ਨਲ ਅਰਬਨ ਲਾਇਵਲਿਹੁੱਡ ਮਿਸ਼ਨ ਸਕੀਮ ਤਹਿਤ ਸਰਟੀਫਾਈਡ ਹੋ ਚੁੱਕੇ ਸਥਾਨਕ ਦਫ਼ਤਰ ਜ਼ਿਲ੍ਹਾ ਪ੍ਰੀਸ਼ਦ ਵਿਖੇ ਸਿਖਿਆਰਥੀਆਂ ਨੂੰ ਸਿਖਲਾਈ ਸਰਟੀਫਿਕੇਟਾਂ ਦੀ ਵੰਡ ਕੀਤੀ ਗਈ।ਇਸ ਮੌਕੇ ਟੈਕਨੇਕਟਸ ਗਲੋਬਲ ਸੈਂਟਰ ਵਲੋਂ 120 ਸਿਖਿਆਰਥੀਆਂ ਨੂੰ ਪਲੰਬਰ ਅਤੇ ਸੇਮਪਲਿੰਗ ਕੋਆਰਡੀਨੇਟਰ ਕੋਰਸ ਦੀ ਟਰੇਨਿੰਗ ਮੁਹਈਆ ਕਰਵਾਈ ਗਈ।ਜਿਸ ਵਿਚੋਂ 114 ਸਿਖਿਆਰਥੀ ਪਾਸ ਹੋਏ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਲਵਜੀਤ ਕਲਸੀ ਨੇ ਖੁਸ਼ੀ ਪ੍ਰਗਟਾਉਂਦਿਆਂ ਸਕਿਲਡ ਸਿਖਿਆਰਥੀਆਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ। ਇਸ ਦੌਰਾਨ ਡੀ.ਪੀ.ਐਮ.ਯੂ ਸਟਾਫ ਸ੍ਰੀਮਤੀ ਗਗਨ ਸ਼ਰਮਾ, ਸ੍ਰੀ ਬਲਵੰਤ ਸਿੰਘ, ਸੁਰੂਤੀ (ਐੱਮ.ਜੀ.ਐਨ.ਐੱਫ) ਅਤੇ ਸੈਂਟਰ ਮੈਨੇਜਰ ਗੁਰਮੁਖ ਸਿੰਘ ਆਦਿ ਹਾਜ਼ਰ ਸਨ।