ਸੁਖਜਿੰਦਰ ਮਾਨ
ਬਠਿੰਡਾ, 30 ਅਕਤੂਬਰ: ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਅੱਜ ਜਿਲ੍ਹਾ ਟੈਕਸ ਬਾਰ ਐਸੋਸੀਏਸਨ ਦੇ ਨੁਮਾਇੰਦਿਆਂ ਨਾਲ ਸਥਾਨਕ ਸਿਵਲ ਲਾਈਨਜ਼ ਕਲੱਬ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਬਾਰ ਦੇ ਨੁਮਾਇੰਦਿਆਂ ਨਾਲ ਵਿਤ ਮੰਤਰੀ ਵਲੋਂ ਨਵੇਂ ਬਾਰ ਰੂਮ, ਵੈਟ ਰਿਫੰਡ, ਪ੍ਰੋਫੈਸਨਲ ਟੈਕਸ ਅਤੇ ਹੋਰ ਟੈਕਸਾਂ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ‘ਤੇ ਵੀ ਚਰਚਾ ਕੀਤੀ ਗਈ। ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਸਕੱਤਰ ਐਡਵੋਕੇਟ ਮੋਹਿਤ ਜਿੰਦਲ ਨੇ ਦੱਸਿਆ ਕਿ ਸ: ਬਾਦਲ ਵਲੋਂ ਹਰ ਮੁੱਦੇ ’ਤੇ ਸਹਿਯੋਗ ਕਰਨ ਦਾ ਭਰੋਸਾ ਦਿਵਾਇਆ ਤੇ ਨਾਲ ਹੀ ਬਾਰ ਲਈ ਪੰਜ ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਵੀ ਐਲਾਨ ਕੀਤਾ। ਇਸ ਮੀਟਿੰਗ ਦੀ ਪ੍ਰਧਾਨ ਪਰਮਦੀਪ ਬੇਦੀ, ਮੀਤ ਪ੍ਰਧਾਨ ਵਿਨੋਦ ਮਿੱਤਲ, ਸਕੱਤਰ ਮੋਹਿਤ ਜਿੰਦਲ, ਕਰਨ ਗੋਇਲ ਕੈਸੀਅਰ ਤੋਂ ਇਲਾਵਾ ਬਾਰ ਦੇ ਸੀਨੀਅਰ ਮੈਂਬਰ ਸੁਸੀਲ ਜਿੰਦਲ, ਵਿਜੇ ਜਿੰਦਲ, ਵਿਜੇ ਗਰਗ, ਪੀ.ਪੀ ਮਹੇਸਵਰੀ, ਅਮਿਤ ਦੀਕਸਤ, ਰਾਘਵ ਅਰੋੜਾ, ਸਾਨੂ ਗੋਇਲ, ਦੀਪਕ ਕੁਮਾਰ, ਰਾਕੇਸ ਮਿੱਤਲ ਅਤੇ ਕਾਂਗਰਸ ਦੇ ਸੀਨੀਅਰ ਆਗੂ ਰਾਜਨ ਗਰਗ, ਕੇ.ਕੇ.ਅਗਰਵਾਲ ਤੇ ਪਵਨ ਮਾਨੀ ਆਦਿ ਵੀ ਹਾਜਰ ਸਨ।
ਵਿਤ ਮੰਤਰੀ ਵਲੋਂ ਟੈਕਸ ਬਾਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਮੀਟਿੰਗ
12 Views