ਆਜਾਦੀ ਦੇ ਲਈ ਬਲਿਦਾਨ ਦੇਣ ਵਾਲੇ ਰੋਹਨਾਤ ਪਿੰਡ ਦੇ ਸ਼ਹੀਦਾਂ ‘ਤੇ ਸਾਰਿਆਂ ਨੂੰ ਹੈ ਨਾਜ – ਮੁੱਖ ਮੰਤਰੀ
ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਵਿਚ ਆਯੋਜਿਤ ਦਾਸਤਾਨ-ਏ-ਰੋਹਨਾਤ ਨਾਟਕ ਦੇ ਮੰਚਨ ਮੌਕੇ ‘ਤੇ ਪਹੁੰਚੇ ਮੁੱਖ ਮੰਤਰੀ
ਸੁਖਜਿੰਦਰ ਮਾਨ
ਚੰਡੀਗੜ੍ਹ, 26 ਮਾਰਚ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਹੈ ਕਿ ਅੱਜ ਸੁਤੰਤਰ ਭਾਰਤ ਵਿਚ ਅਸੀਂ ਖੁੱਲੀ ਹਵਾ ਵਿਚ ਸਾਹ ਲੈ ਰਹ ਹਨ, ਇਹ ਆਜਾਦੀ ਦੇ ਲਈ ਬਲਿਦਾਨ ਦੇਣ ਵਾਲੇ ਰੋਹਨਾਤ ਪਿੰਡ ਦੇ ਸ਼ਹੀਦਾਂ ਦੀ ਬਦੌਲਤ ਹੈ। ਜਦੋਂ ਅ੍ਰੰਗ੍ਰੇਜੀ ਹਕੂਮਤ ਵੱਲੋਂ ਕਹਿਰ ਢਾਇਆ ਜਾ ਰਿਹਾ ਸੀ ਤਾਂ ੳਸ ਸਮੇਂ ਰੋਹਨਾਤ ਪਿੰਡ ਦੇ ਲੋਕਾਂ ਨੇ ਅੱਗੇ ਆ ਕੇ ਉਨ੍ਹਾਂ ਦਾ ਸਾਹਮਣਾ ਕੀਤਾ ਸੀ। ਮੁੱਖ ਮੰਤਰੀ ਅੱਜ ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਇੰਦਰਾ ਗਾਂਧੀ ਸਭਾਗਾਰ ਵਿਚ ਦਾਸਤਾਨ-ਏ-ਰੋਹਨਾਤ ਨਾਟਕ ਦੇ ਮੰਚਨ ਮੌਕੇ ‘ਤੇ ਬੋਲ ਰਹੇ ਸਨ।
ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਜਿਮੇਵਾਰੀ ਹੈ ਕਿ ਦੇਸ਼ ਦੀ ਆਜਾਦੀ ਵਿਚ ਆਪਣਾ ਯੋਗਦਾਨ ਦੇਣ ਵਾਲੇ ਸ਼ਹੀਦਾਂ ਨੂੰ ਯਾਦ ਰੱਖਣ। ਆਜਾਦੀ ਦੇ 75ਵੇਂ ਅਮ੍ਰਤ ਮਹਾ ਉਤਸਵ ਵਿਚ ਪੂਰੇ ਦੇਸ਼ ਵਿਚ ਥਾਂ-ਥਾਂ ਪ੍ਰੋਗ੍ਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸੀ ਕੜੀ ਵਿਚ ਅੱਜ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਵੱਲੋਂ ਦਾਸਤਾਨ-ਏ-ਰੋਹਨਾਤ ਨਾਟਕ ਦੀ ਪੇਸ਼ਗੀ ਕਰਵਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਇਸ ਨਾਟਕ ਨੂੰ ਦੇਖਣ ਲਈ ਰੋਹਨਾਤ ਤੋਂ ਲਗਭਗ 700 ਲੋਕ ਪਹੁੰਚੇ ਹਨ। ਇਸ ਤੋਂ ਇਲਾਵਾ, ਹਿਸਾਰ ਤੇ ਨੇੜੇ ਦੇ ਖੇਤਰ ਤੋਂ ਵੀ ਵੱਡੀ ਗਿਣਤੀ ਵਿਚ ਲੋਕ ਪਹੁੰਚੇ ਹਨ। ਮੁੱਖ ਮੰਤਰੀ ਨੇ ਕਿਹਾ ਕਿ 29 ਮਈ, 1857 ਦੇ ਦਿਨ ਜੋ ਚਿੰਗਾਰੀ ਅੰਗ੍ਰੇਜੀ ਹਕੂਮਤ ਦੇ ਖਿਲਾਫ ਨਿਕਲੀ ਸੀ। ਇਸ ਘਟਨਾ ਦੇ ਬਾਅਦ ਅੰਗ੍ਰੇਜਾਂ ਨੇ ਸਾਡੇ ਲੋਕਾਂ ‘ਤੇ ਅਤਿਆਚਾਰ ਵਧਾ ਦਿੱਤੇ ਪਰ ਫਿਰ ਵੀ ਅਸੀਂ ਝੁਕੇ ਨਹੀਂ ਅਤੇ ਡੱਟ ਦੇ ਉਨ੍ਹਾਂ ਦਾ ਸਾਮਹਣਾ ਕੀਤਾ। ਦੇਸ਼ ਭਲੇ ਹੀ 1947 ਵਿਚ ਆਜਾਦ ਹੋ ਗਿਆ ਸੀ ਪਰ ਰੋਹਨਾਤ ਪਿੰਡ ਦੇ ਲੋਕਾਂ ਦਾ ਦਰਦ ਉਦਾਂ ਦਾ ਉਦਾਂ ਰਿਹਾ। ਚਾਰ ਸਾਲ ਪਹਿਲਾਂ 23 ਮਾਰਚ ਨੂੰ ਜਦੋਂ ਮੈਂ ਰੋਹਨਾਤ ਆਇਆ ਉਦੋਂ ਪਹਿਲੀ ਵਾਰ ਰੋਹਨਾਤ ਵਿਚ ਤਿਰੰਗਾ ਫਹਿਰਾਇਆ ਗਿਆ।
ਮੁੱਖ ਮੰਤਰੀ ਨੇ ਅਪੀਲ ਕੀਤੀ ਕਿ ਸਾਨੂੰ ਇਸ ਆਜਾਦੀ ਨੂੰ ਬਰਕਰਾਰ ਰੱਖਣ ਦਾ ਸੰਕਲਪ ਲੈਣਾ ਚਾਹੀਦਾ ਹੈ। ਅੱਜ ਦੇਸ਼ ਦੇ ਲਈ ਮਰਨਾ ਨਹੀਂ ਸਗੋ ਇਸ ਆਜਾਦੀ ਨੂੰ ਬਰਕਰਾਰ ਰੱਖਣ ਲਈ ਜੀਣ ਦਾ ਵੇਲਾ ਹੈ। ਸਮਾਜ ਦੀ ਬੁਰਾਈਆਂ ਨੂੰ ਦੂਰ ਕਰਦੇ ਹੋਏ ਅਸੀਂ ਇਸ ਆਜਾਦੀ ਨੂੰ ਬਰਕਰਾਰ ਰੱਖ ਪਾਵਾਂਗੇ।
ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਅਤੇ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਮਹਾਨਿਦੇਸ਼ਕ ਡਾ. ਅਮਿਤ ਅਗਰਵਾਲ ਨੇ ਸਵਾਗਤ ਭਾਸ਼ਨ ਵਿਚ ਕਿਹਾ ਕਿ ਦੇਸ਼ ਦੀ ਆਜਾਦੀ ਦੇ ਅਮ੍ਰਤ ਮਹਾਉਤਸਵ ਦੀ ਕੜੀ ਵਿਚ ਵਿਭਾਗ ਵੱਲੋਂ ਹੁਣ ਤਕ 1200 ਤੋਂ ਵੱਧ ਪ੍ਰੋਗ੍ਰਾਮ ਆਯੋਜਿਤ ਕਰਵਾਏ ਹਨ। ਅੱਜ ਦਾ ਪ੍ਰੋਗ੍ਰਾਮ ਵੀ ਇਸੀ ਚੇਨ ਦਾ ਹਿੱਸਾ ਹੈ। ਵਿਭਾਗ ਵੱਲੋਂ ਇਸ ਸਾਲ ਕਰੀਬ 2500 ਪ੍ਰੋਗ੍ਰਾਮ ਆਯੋਜਿਤ ਕਰਵਾਉਣ ਦਾ ਟੀਚਾ ਹੈ। ਦਾਸਤਾਨ-ਏ-ਰੋਹਨਾਤ ਨਾਟਕ ਦਾ ਮਕਸਦ ਨੋਜੁਆਨ ਪੀੜੀਅ ਨੂੰ ਸਰਵੋਚ ਬਲਿਦਾਨ ਦਾ ਅਰਥ ਸਮਝਾਉਣਾ ਅਤੇ ਇਕ ਸਾਕਰਾਤਮਕ ਸੰਦੇਸ਼ ਦੇਣਾ ਹੈ। ਉਨ੍ਹਾਂ ਨੇ ਨਾਟਕ ਦੇ ਨਿਰਦੇਸ਼ਕ ਮਨੀਸ਼ ਜੋਸ਼ੀ ਤੇ ਲੇਖਕ ਯਸ਼ਰਾਜ ਦਾ ਵੀ ਵਿਸ਼ੇਸ਼ ਰੂਪ ਨਾਲ ਸਵਾਗਤ ਕੀਤਾ। ਇਸ ਮੋਕੇ ‘ਤੇ ਖੇਤੀਬਾੜੀ ਮੰਤਰੀ ਜੈਪ੍ਰਕਾਸ਼ ਦਲਾਲ, ਸ਼ਹਿਰੀ ਸਥਾਨਕ ਸਰਕਾਰ ਮੰਤਰੀ ਡਾ. ਕਮਲ ਗੁਪਤਾ, ਵਿਧਾਨਸਭਾ ਡਿਪਟੀ ਸਪੀਕਰ ਰਣਬੀਰ ਗੰਗਵਾ, ਵਿਧਾਇਕ ਵਿਨੋਦ ਭਿਆਣਾ, ਡਿਵੀਜਨ ਕਮਿਸ਼ਨਰ ਚੰਦਰਸ਼ੇਖਰ, ਆਈਜੀ ਰਾਕੇਸ਼ ਆਰਿਆ, ਡਿਪਟੀ ਕਮਿਸ਼ਨਰ ਡਾ. ਪ੍ਰਿਯੰਕਾ ਸੋਨੀ, ਰੋਹਨਾਤ ਪਿੰਡ ਦੇ ਪੇਂਡੂ ਤੇ ਹੋਰ ਸੀਨੀਅਰ ਅਧਿਕਾਰੀ ਮੋਜੂਦ ਰਹੇ।
Share the post "ਸ਼ਹੀਦਾਂ ਨੂੰ ਬਦੌਲਤ ਅੱਜ ਅਸੀਂ ਖੁੱਲੀ ਹਵਾ ਵਿਚ ਲੈ ਰਹੇ ਹਨ ਸਾਹ – ਮੁੱਖ ਮੰਤਰੀ"