ਸੁਖਜਿੰਦਰ ਮਾਨ
ਬਠਿੰਡਾ, 14 ਦਸੰਬਰ: ਪੰਜਾਬ ਸਰਕਾਰ ਦੁਆਰਾਂ ਅਸਿੱਧੇ ਤਰੀਕਿਆਂ ਨਾਲ ਖਤਮ ਕੀਤੇ ਜਾ ਰਹੇ ਭੱਤਿਆਂ ਅਤੇ 31 ਦਸੰਬਰ 2015 ਤੋਂ ਬਾਅਦ ਭਰਤੀ ਮੁਲਾਜਮਾਂ ਦਾ ਪੇਅ ਕਮਿਸਨ ਦਾ ਬਣਦਾ ਬਕਾਇਆ ਦੱਬਣ ‘ਤੇ ਪੰਜਾਬ ਦੇ ਸਮੂਹ ਮੁਲਾਜਮ ਵਰਗਾਂ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਤਿੱਖਾ ਰੋਹ ਪਾਇਆ ਜਾ ਰਿਹਾ ਹੈ। ਇਹਨਾਂ ਸਬਦਾਂ ਦਾ ਪ੍ਰਗਟਾਵਾ ਕਰਦਿਆਂ ਸੰਯੁਕਤ ਅਧਿਆਪਕ ਫਰੰਟ ਦੇ ਸੂਬਾ ਕਨਵੀਨਰ ਦਿਗਵਿਜੇਪਾਲ ਸਰਮਾ,ਵਿਕਾਸ ਗਰਗ ਰਾਮਪੁਰਾ,ਜੋਗਿੰਦਰ ਸਿੰਘ ਵਰ੍ਹੇ,ਰਾਜਪਾਲ ਖਨੌਰੀ ਤੇ ਜਗਦੀਸ ਕੁਮਾਰ ਜੱਗੀ ਨੇ ਦੱਸਿਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਦੇ ਇਹਨਾਂ ਵਿੱਤੀ ਕੱਟਾਂ ਤੇ ਮੁਲਾਜਮ ਮਾਰੂ ਸੋਚ ਦੇ ਖਲਿਾਫ ਅੱਜ ਪੰਜਾਬ ਦੇ ਸਮੁੱਚੇ ਸਕੂਲਾਂ ਵਿੱਚ ਸਰਕਾਰ ਦੇ ਆਰਥਿਕ ਕਟੌਤੀ ਵਾਲੇ ਪੱਤਰਾਂ ਦੀਆਂ ਕਾਪੀਆਂ ਸਾੜੀਆਂ ਗਈਆਂ ਹਨ। ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਜਿੱਥੇ ਵੱਡੇ ਪੱਧਰ ‘ਤੇ ਮੁਲਾਜ਼ਮ ਪੱਖੀ ਛੇਵਾਂ ਪੇਅ ਕਮਿਸ਼ਨ ਲਾਗੂ ਕਰਨ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ, ਉੱਥੇ ਹੀ ਹੁਣ ਇੱਕ ਇੱਕ ਕਰਕੇ ਵੱਖ ਵੱਖ ਤਰ੍ਹਾਂ ਦੇ ਭੱਤਿਆਂ ਨੂੰ ਰੋਕਣ ਸਬੰਧੀ ਪੱਤਰ ਲਾਗੂ ਕੀਤੇ ਜਾ ਰਹੇ ਹਨ। ਇਸਦੀ ਤਾਜ਼ਾ ਉਦਾਹਰਣ ਹੁਣੇ ਹੁਣੇ ਰੂਰਲ ਏਰੀਆਂ ਅਲਾਊਂਸ ਨੂੰ ਵਿੱਤ ਵਿਭਾਗ ਦੀ ਪ੍ਰਵਾਨਗੀ ਮਿਲਣ ਤੱਕ ਰੋਕ ਕੇ ਰੱਖਣ ਵਾਲਾ ਪੱਤਰ ਬਾਹਰ ਹੋਣ ਤੇ ਮਿਲ ਰਹੀ ਹੈ। ਸੂਬਾ ਆਗੂ ਕਮਲ ਠਾਕੁਰ,ਦੀਪ ਰਾਜਾ,ਗੁਰਜਿੰਦਰ ਸਿੰਘ ਤੇ ਜਗਸੀਰ ਸਹੋਤਾ ਨੇ ਕਿਹਾ ਕਿ ਸਰਕਾਰ ਨੇ ਕੱਲ ਇੱਕ ਪੱਤਰ ਹੋਰ ਜਾਰੀ ਕੀਤਾ ਗਿਆ ਹੈ ਜਿਸ ਰਾਹੀਂ ਪੰਜਾਬ ਸਰਕਾਰ ਦੁਆਰਾ ਪੇਅ ਕਮਿਸਨ ਦਾ ਬਕਾਇਆ ਦੱਬਣ ਕਾਰਨ ਮੁਲਾਜਮਾਂ ਵਿੱਚ ਰੋਹ ਪਾਇਆ ਜਾ ਰਿਹਾ ਹੈ।
Share the post "ਸਕੂਲਾਂ ਵਿੱਚ ਪੰਜਾਬ ਸਰਕਾਰ ਦੇ ਆਰਥਿਕ ਕਟੌਤੀ ਵਾਲੇ ਪੱਤਰਾਂ ਦੀਆਂ ਫੂਕੀਆਂ ਕਾਪੀਆਂ"