ਪੰਜਾਬੀ ਖ਼ਬਰਸਾਰ ਬਿਊਰੋ
ਚੰਡੀਗੜ੍ਹ, 10 ਜੂਨ: ਬਲਾਤਕਾਰ ਕਾਂਡ ’ਚ ਪੁਲਿਸ ਵਲੋਂ ਭਗੋੜੇ ਕਰਾਰ ਦਿੱਤੇ ਗਏ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀਆਂ ਮੁਸ਼ਕਿਲਾਂ ਵਿਚ ਅੱਜ ਉਸ ਸਮੇਂ ਹੋਰ ਵਾਧਾ ਹੋ ਗਿਆ ਜਦ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਉਨ੍ਹਾਂ ਵਲੋਂ ਦਾਈਰ ਦੋਨਾਂ ਪਟੀਸ਼ਨਾਂ ਨੂੰੂ ਖ਼ਾਰਜ ਕਰ ਦਿੱਤਾ। ਇੰਨ੍ਹਾਂ ਪਿਟੀਸ਼ਨਾਂ ਰਾਹੀਂ ਜਿੱਥੇ ਬੈਂਸ ਨੇ ਅਪਣੇ ਵਕੀਲ ਰਾਹੀਂ ਅਦਾਲਤ ਅੱਗੇ ਅਗਾਂਊ ਜਮਾਨਤ ਦੇਣ ਅਤੇ ਪੁਲਿਸ ਵਲੋਂ ਭਗੋੜਾ ਐਲਾਨਣ ਦਾ ਫੈਸਲਾ ਰੱਦ ਕਰਨ ਦੀ ਮੰਗ ਕੀਤੀ ਗਈ ਸੀ। ਇਸਤੋਂ ਇਲਾਵਾ ਅਪਣੇ ਵਿਰੁਧ ਦਰਜ਼ ਬਲਾਤਕਾਰ ਦੇ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੋਂਪਣ ਦੀ ਮੰਗ ’ਤੇ ਫੈਸਲਾ ਹਾਲੇ ਆਉਣਾ ਬਾਕੀ ਹੈ। ਜਿਕਰਯੋਗ ਹੈ ਕਿ ਇਸ ਮਾਮਲੇ ਵਿਚ ਕਾਫ਼ੀ ਲੰਮੀ ਜਦੋ ਜਹਿਦ ਦੇ ਬਾਅਦ ਪੀੜਤ ਔਰਤ ਨੇ ਉਕਤ ਸਾਬਕਾ ਵਿਧਾਇਕ ਦੇ ਵਿਰੁਧ ਪਰਚਾ ਦਰਜ਼ ਕਰਵਾਇਆ ਸੀ। ਇਹੀਂ ਨਹੀਂ ਉਸਦੀ ਗਿ੍ਰਫਤਾਰੀ ਦੀ ਮੰਗ ਨੂੰ ਲੈ ਕੇ ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਅੱਗੇ ਲੰਮਾਂ ਸਮਾਂ ਧਰਨਾ ਵੀ ਦਿੱਤਾ ਗਿਆ। ਜਿਸਤੋਂ ਬਾਅਦ ਸਿਮਰਜੀਤ ਬੈਂਸ ਲਈ ਮੁਸ਼ਕਿਲਾਂ ਖ਼ੜੀਆਂ ਹੋ ਰਹੀਆਂ ਹਨ। ਉਹ ਲੰਘੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਜਨਤਕ ਤੌਰ ’ਤੇ ਕਿਧਰੇ ਘੱਟ ਹੀ ਦਿਖ਼ਾਈ ਦਿੱਤੇ ਹਨ।
Share the post "ਸਾਬਕਾ ਵਿਧਾਇਕ ਸਿਮਰਜੀਤ ਬੈਂਸ ਦੀਆਂ ਮੁਸ਼ਕਿਲਾਂ ਵਧੀਆਂ, ਹਾਈਕੋਰਟ ਵਲੋਂ ਦੋਨੋਂ ਪਿਟੀਸ਼ਨ ਖ਼ਾਰਜ"