ਪਿੰਡ ਭਾਵਦੀਨ ਦੇ ਸਰਕਾਰੀ ਸਕੂਲ ਦਾ ਨਾਂਅ ਸ਼ਹੀਦ ਨਿਸ਼ਾਨ ਸਿੰਘ ਦੇ ਨਾਂਅ ‘ਤੇ ਕਰਨ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ
ਸੁਖਜਿੰਦਰ ਮਾਨ
ਚੰਡੀਗੜ੍ਹ, 18 ਮਈ: – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਸਿਰਸਾ ਜਿਲ੍ਹਾ ਦੇ ਪਿੰਡ ਭਾਵਦੀਨ ਵਿਚ ਸ਼ਹੀਦ ਨਿਸ਼ਾਨ ਸਿੰਘ ਦੇ ਘਰ ਪਹੁੰਚ ਕੇ ਉਸ ਦੇ ਪਰਿਜਨਾਂ ਨੂੰ ਦਿਲਾਸਾ ਦਿੱਤਾ। ਇਸ ਮੌਕੇ ‘ਤੇ ਉਨ੍ਹਾ ਦੇ ਨਾਲ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ, ਬਿਜਲੀ ਮੰਤਰੀ ਰਣਜੀਤ ਸਿੰਘ, ਸਾਂਸਦ ਸੁਨੀਤਾ ਦੁਗੱਲ, ਸਾਬਕਾ ਚੇਅਰਮੈਨ ਜਗਦੀਸ਼ ਚੋਪੜਾ, ਗੁਰਦੇਵ ਸਿੰਘ ਰਾਹੀ, ਰੇਣੂ ਸ਼ਰਮਾ, ਅਮਨ ਚੌਪੜਾ ਮੌਜੂਦ ਸਨ। ਨਾਲ ਹੀ ਡਿਪਟੀ ਮੁੱਖ ਮੰਤਰੀ ਅਜੈ ਸਿੰਘ ਤੋਮਰ ਤੇ ਪੁਲਿਸ ਸੁਪਰਡੈਂਟ ਡਾ. ਅਰਪਿਤ ਜੈਨ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।
ਮੁੱਖ ਮੰਤਰੀ ਨੇ ਸ਼ਹੀਦ ਦੇ ਪਰਿਵਾਰ ਨੂੰ ਦਿਲਾਸਾ ਦਿੰਦੇ ਹੋਏ ਕਿਹਾ ਕਿ ਸ਼ਹੀਦ ਨਿਸ਼ਾਨ ਸਿੰਘ ਨੇ ਆਪਣੀ ਸ਼ਹਾਦਤ ਨਾਲ ਸੂਬੇ ਤੇ ਆਪਣੇ ਪਿੰਡ ਦਾ ਨਾਂਅ ਉੱਚਾ ਕੀਤਾ ਹੈ। ਉਨ੍ਹਾਂ ਨੇ ਅੱਤਵਾਦੀਆਂ ਨਾਲ ਲੜਦੇ ਹੋਏ ਆਪਣੀ ਬਹਾਦੁਰੀ ਦਾ ਪਰਿਚੈ ਦਿੱਤਾ ਅਤੇ ਵੀਰਗਤੀ ਨੂੰ ਪ੍ਰਾਪਤ ਹੋਏ। ਅਜਿਹੇ ਬਹਾਦੁਰ ਜਵਾਨਾਂ ਦੀ ਬਦੌਲਤ ਅੱਜ ਅਸੀਂ ਆਪਣੇ ਦੇਸ਼ ਵਿਚ ਚੰਗੀ ਤਰ੍ਹਾ ਸੁਰੱਖਿਅ ਹਨ। ਉਨ੍ਹਾਂ ਨੇ ਉਨ੍ਹਾਂ ਦੇ ਪਰਿਜਨਾਂ ਨੂੰ ਕਿਹਾ ਕਿ ਨਿਸ਼ਾਨ ਸਿੰਘ ਦੇ ਸ਼ਹੀਦ ਹੋਣ ਦਾ ਦੁੱਖ ਸਾਰਿਆਂ ਨੂੰ ਹੈ, ਪਰ ਉਨ੍ਹਾ ਨੇ ਜਿਸ ਬਹਾਦੁਰੀ ਦਾ ਪਰਿਚੈ ਦਿੰਦੇ ਹੋਏ ਦੇਸ਼ ਦੀ ਸੁਰੱਖਿਆ ਦੇ ਲਈ ਆਪਣੀ ਜਾਨ ਨਿਓਛਾਵਰ ਕੀਤੇ ਹਨ, ਇਹ ਸਾਰਿਆਂ ਦੇ ਲਈ ਮਾਣ ਦੀ ਗਲ ਹੈ। ਸੂਬਾ ਸਰਕਾਰ ਹਰ ਤਰ੍ਹਾ ਨਾਲ ਸ਼ਹੀਦ ਨਿਸ਼ਾਨ ਸਿੰਘ ਦੇ ਪਰਿਵਾਰ ਦੇ ਨਾਲ ਹੈ ਅਤੇ ਅਸੀਂ ਸ਼ਹੀਦ ਦੀ ਸ਼ਹਾਦਤ ਨੂੰ ਨਮਨ ਕਰਦੇ ਹਨ। ਦੇਸ਼ ਦੀ ਰੱਖਿਆ ਅਤੇ ਸੁਰੱਖਿਆ ਸਾਡੇ ਸਾਰਿਆਂ ਦੀ ਜਿਮੇਵਾਰੀ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਸ਼ਹੀਦ ਨਿਸ਼ਾਨ ਸਿੰਘ ਦੇ ਨਾਂਅ ‘ਤੇ ਪਿੰਡ ਦੇ ਸਰਕਾਰੀ ਸਕੂਲ ਦਾ ਨਾਂਅ ਰੱਖਣ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਨਿਯਮ ਅਨੁਸਾਰ ਸਰਕਾਰੀ ਨੌਕਰੀ ਦੇਣ ਦਾ ਐਲਾਨ ਵੀ ਕੀਤਾ।
Share the post "ਸਿਰਸਾ ਦੇ ਪਿੰਡ ਭਾਵਦੀਨ ਵਿਚ ਸ਼ਹੀਦ ਨਿਸ਼ਾਨ ਸਿੰਘ ਦੇ ਘਰ ਪਹੁੰਚੇ ਮੁੱਖ ਮੰਤਰੀ ਮਨੋਹਰ ਲਾਲ, ਸ਼ਹੀਦ ਦੇ ਪਰਿਵਾਰ ਨੂੰ ਦਿੱਤਾ ਦਿਲਾਸਾ"