ਸੁਖਜਿੰਦਰ ਮਾਨ
ਬਠਿੰਡਾ,6 ਨਵੰਬਰ : ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਐਚ.ਆਈ. ਵੀ. ਅਤੇ ਏਡਜ਼ ਤੋਂ ਬਚਾਓ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਵਿਸ਼ੇਸ਼ ਜਾਗਰੂਕਤਾ ਅਭਿਆਨ ਸ਼ੁਰੂ ਕੀਤਾ ਗਿਆ ਹੈ । ਇਸ ਅਭਿਆਨ ਨੂੰ ਸਫਲ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਵਿਬੇਸ਼ ਜਾਗਰੂਕਤਾ ਵੈਨ ਉਪਲੱਬਧ ਕਰਵਾਈਆਂ ਗਈਆਂ ਹਨ । ਇਸੇ ਲੜੀ ਤਹਿਤ ਅੱਜ ਸਿਵਲ ਸਰਜਨ ਬਠਿੰਡਾ ਡਾ. ਢਿੱਲੋਂ ਵੱਲੋਂ ਜਾਗਰੂਕਤਾ ਵੈਨ ਨੂੰ ਅਗਲੇ ਪੜਾਅ ਲਈ ਝੰਡੀ ਦੇਕੇ ਰਵਾਨਾ ਕੀਤਾ ਗਿਆ । ਇਸ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਢਿੱਲੋਂ ਨੇ ਦੱਸਿਆ ਕਿ ਇਹ ਵੈਨ 16 ਨਵੰਬਰ ਤੱਕ ਜ਼ਿਲ੍ਹੇ ਦੇ ਲੱਗਭੱਗ 65 ਪਿੰਡਾਂ ਨੂੰ ਕਵਰ ਕਰੇਗੀ ।ਉਨ੍ਹਾਂ ਦੱਸਿਆ ਕਿ ਇਹ ਵੈਨ ਐਚ.ਆਈ.ਵੀ./ ਏਡਜ਼ ਤੋਂ ਲੋਕਾਂ ਦਾ ਬਚਾਵ ਕਰਣ ਬਾਰੇ ਜਾਗਰੂਕ ਕਰਨ ਦੇ ਨਾਲ ਹੀ ਨੁੱਕੜ ਨਾਟਕ ਰਾਹੀਂ ਵੀਂ ਏਡਜ਼ ਸਬੰਧੀ ਜਾਣਕਾਰੀ ਦੇਵੇਗੀ । ਉਨ੍ਹਾਂ ਦੱਸਿਆ ਕਿ ਏਡਜ਼ ਦਾ ਅਜੇ ਤੱਕ ਕੋਈ ਸਥਾਈ ਇਲਾਜ ਸੰਭਵ ਨਹੀਂ ਹੋਇਆ । ਇਸ ਲਈ ਜਾਗਰੂਕਤਾ ਹੀ ਇੱਕੋ ਇੱਕ ਇਲਾਜ ਹੈ । ਉਨ੍ਹਾਂ ਕਿਹਾ ਕਿ ਏਡਜ਼ ਪੀੜਿਤ ਮਰੀਜ਼ਾਂ ਤੋਂ ਨਫਰਤ ਜਾਂ ਭੇਦਭਾਵ ਨਹੀਂ ਕਰਨਾ ਚਾਹੀਦਾ । ਕਿਉਂਕਿ ਏਡਜ਼ ਮਿਲ-ਬੈਠਣ, ਇੱਕਠੇ ਕੰਮ ਕਰਨ ਜਾਂ ਇੱਕ ਥਾਲੀ ਵਿੱਚ ਖਾਣਾ ਖਾਣ ਨਾਲ ਨਹੀਂ ਫੈਲਦਾ । ਇਸ ਮੌਕੇ ਜ਼ਿਲ੍ਹਾ ਲੈਪਰੋਸੀ ਅਫਸਰ ਡਾ. ਸੀਮਾ ਗੁਪਤਾ , ਜ਼ਿਲ੍ਹਾ ਟੀ.ਬੀ. ਅਫਸਰ ਡਾ. ਰੋਜੀ ਅਗਰਵਾਲ,ਡਾ. ਰਿਚਾ, ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ, ਆਈ.ਸੀ.ਟੀ.ਕੌਸਲਰ ਕਮਲਜੀਤ ਕੌਰ , ਬੀ.ਈ.ਈ. ਗਗਨ ਭੁੱਲਰ ,ਐਸ.ਆਈ.ਟੀ. ਕੌਸਲਰ ਗੁਰਚਰਨ ਸਿੰਘ ਅਤੇ ਅਜੈਬ ਸਿੰਘ ਹਾਜ਼ਰ ਸਨ
Share the post "ਸਿਵਲ ਸਰਜਨ ਡਾ. ਢਿੱਲੋਂ ਨੇ ਏਡਜ਼ ਜਨ ਜਾਗਰੂਕਤਾ ਵੈਨ ਝੰਡੀ ਦੇ ਕੇ ਕੀਤਾ ਰਵਾਨਾ"