ਸਿਵਲ ਸਰਜ਼ਨ ਡਾ ਤੇਜਵੰਤ ਸਿੰਘ ਢਿੱਲੋਂ ਨੇ ਟੀਮ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਸੁਖਜਿੰਦਰ ਮਾਨ
ਬਠਿੰਡਾ, 28 ਅਕਤੂਬਰ: ਸਿਵਲ ਸਰਜਨ ਡਾ. ਤੇਜਵੰਤ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾ. ਮਯੰਕਜੋਤ ਸਿੰਘ ਜਿਲ੍ਹਾ ਪ੍ਰੋਗਰਾਮ ਅਫਸਰ ਦੀ ਅਗਵਾਈ ਵਿੱਚ ਵੈਕਟਰ ਬੋਰਨ ਬਿਮਾਰੀਆਂ ਜਿਵੇਂ ਡੇਂਗੂ, ਚਿਕੁਨਗੁਨੀਆ ਅਤੇ ਮਲੇਰੀਆ ਸਬੰਧੀ ਅੱਜ ਸਿਹਤ ਵਿਭਾਗ ਅਤੇ ਲੋਕਲ ਬਾਡੀ ਵਿਭਾਗ ਵੱਲੋਂ ਇੱਕ ਸੰਯੁਕਤ ਅਭਿਆਨ ਚਲਾਇਆ ਗਿਆ। ਇਸ ਅਭਿਆਨ ਵਿੱਚ ਸਿਹਤ ਵਿਭਾਗ ਦੇ ਮੁਲਾਜਮਾਂ ਦੀ ਸੰਯੁਕਤ ਟੀਮ ਨੂੰ ਸਿਵਲ ਸਰਜਨ ਵੱਲੋਂ ਝੰਡੀ ਦੇ ਕੇ ਇਸ ਮੁਹਿੰਮ ਦੀ ਰਸਮੀ ਸ਼ੁਰੂਆਤ ਕੀਤੀ ਗਈ। ਇਹ ਮੁਹਿੰਮ ਬਠਿੰਡਾ ਦੇ ਨਾਲ ਨਾਲ ਜਿਲ੍ਹਾ ਮੌਗਾ, ਫਿਰੋਜਪੁਰ, ਫਰੀਦਕੋਟ, ਸ਼੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਅਤੇ ਬਰਨਾਲਾ ਵਿੱਚ ਚਲਾਈ ਗਈ।
ਇਸ ਮੌਕੇ ਸਿਵਲ ਸਰਜਨ ਡਾ ਢਿੱਲੋਂ ਨੇ ਦੱਸਿਆ ਕਿ ਜਿਲ੍ਹਾ ਬਠਿੰਡਾ ਵਿੱਚ ਇਸ ਵਾਰ ਵੈਕਟਰ ਬੋਰਨ ਬਿਮਾਰੀਆਂ ਸਬੰਧੀ ਚੇਤਨਾ ਮੁਹਿੰਮ ਦੋ ਮਹੀਨੇ ਅਗਾਉਂ ਸ਼ੁਰੂ ਕਰ ਲਈ ਗਈ ਸੀ। ਇਸ ਵਿੱਚ ਸਿਹਤ ਮਹਿਕਮੇ ਤੇ ਲੋਕਲ ਬਾਡੀ ਵਿਭਾਗ ਦੀਆਂ ਸੰਯੁਕਤ ਟੀਮਾਂ ਬਣਾਕੇ ਜਿੱਥੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਉਥੇ ਨਾਲ ਹੀ ਅਪ੍ਰੈਲ ਮਹੀਨੇ ਤੋਂ ਹੀ ਲੋਕਲ ਬਾਡੀ ਵਿਭਾਗ ਦੀ ਸਹਾਇਤਾ ਨਾਲ ਫੌਗਿੰਗ ਅਭਿਆਨ ਵੀ ਚਲਾ ਦਿੱਤਾ ਗਿਆ ਸੀ। ਇਸੇ ਮੁਹਿੰਮ ਦੇ ਤਰੱਦਦ ਸਦਕੇ ਜਿੱਥੇ ਸਾਲ 2021 ਵਿੱਚ ਅਕਤੂਬਰ ਮਹੀਨੇ ਤੱਕ 2094 ਡੇਂਗੂ ਦੇ ਕੇਸ ਹੋ ਗਏ ਸਨ, ਉੱਥੇ ਅਕਤੂਬਰ 2022 ਹੁੱਣ ਤੱਕ 144 ਕੇਸ ਹੀ ਹਨ। ਸਿਹਤ ਵਿਭਾਗ ਵੱਲੋਂ ਲੱਭੇ 1858 ਲਾਰਵਾ ਕੇਸਾਂ ਦੇ ਸਥਾਨਕ ਵਿਭਾਗ ਵੱਲੋਂ ਕੱਟੇ ਗਏ ਚਲਾਨਾਂ ਦੇ ਸਦਕਾ ਵੀ ਲੋਕਾਂ ਵਿੱਚ ਆ ਰਹੀ ਜਾਗਰਤੀ ਕਰਕੇ ਇਸ ਵਾਰ ਕੇਸਾਂ ਦੀ ਗਿਣਤੀ ਘੱਟ ਹੈ। ਇਸ ਮੌਕੇ ਸਥਾਨਕ ਸਰਕਾਰਾਂ ਦੇ ਚੀਫ ਸੈਨੇਟਰੀ ਇੰਸਪੈਕਟਰ ਸਤੀਸ਼ ਬੰਡਰਵਾਲ ਨੇ ਦੱਸਿਆ ਕਿ ਸ਼ਹਿਰ ਵਿੱਚ 7 ਅਪ੍ਰੈਲ ਤੋਂ 4 ਮੋਟਰ ਵਹੀਕਲ ਮਸ਼ੀਨਾਂ ਅਤੇ 7 ਹੈਂਡੀ ਫੌਗਿੰਗ ਮਸ਼ੀਨਾਂ ਨਾਲ ਹਰ ਏਰੀਏ ਵਿੱਚ ਇੱਕ ਹਫਤੇ ਬਾਅਦ ਫੌਗ ਕਰਵਾਉਣੀ ਯਕੀਨੀ ਬਣਾਈ ਜਾਂਦੀ ਹੈ। ਇਸ ਤੋਂ ਇਲਾਵਾ ਕੂੜੇ ਇਕੱਠਾ ਕਰਨ ਵਾਲੇ ਟਿਪਰਾਂ ਤੇ ਡੇਂਗੂ ਜਾਗਰੂਕਤਾ ਸੰਦੇਸ਼ ਵੀ ਵਜਾਇਆ ਜਾਂਦਾ ਹੈ, ਤਾਂ ਜ਼ੋ ਲੋਕ ਜਾਗਰੂਕ ਹੋਣ। ਬਠਿੰਡਾ ਦੇ ਸਿਹਤ ਵਿਭਾਗ ਦੇ ਐਂਟੀ ਲਾਰਵਾ ਵਿੰਗ ਵੱਲੋਂ ਵੀ ਸਮੇਂ ਸਮੇਂ ਤੇ ਸ਼ਹਿਰ ਵਿੱਚ ਖੜੇ ਪਾਣੀ ਤੇ ਲਾਰਵਾਸਾਈਡਲ ਅਤੇ ਲੋਕਲ ਬਾਡੀ ਵਿਭਾਗ ਵੱਲੋਂ ਪਾਣੀ ਦੇ ਵੱਡੇ ਸੋਮਿਆਂ ਤੇ ਮੱਚਿਆ ਤੇਲ ਪਾ ਕੇ ਲਾਰਵੇ ਦੀ ਪੈਦਾਇਸ਼ ਦੀ ਰੋਕਥਾਮ ਕੀਤੀ ਜਾਂਦੀ ਹੈ।
ਇਸ ਮੁਹਿੰਮ ਦੌਰਾਨ ਅੱਜ ਸਿਹਤ ਇੰਸਪੈਕਟਰ ਹਰਜੀਤ ਸਿੰਘ, ਜ਼ਸਵਿੰਦਰ ਸ਼ਰਮਾਂ, ਸਿਹਤ ਸੁਪਰਵਾਈਜ਼ਰ ਗਗਨਦੀਪ ਸਿੰਘ, ਦਲਜੀਤ ਸਿੰਘ, ਜ਼ੌਨੀ ਕੁਮਾਰ, ਨਵਜੋਤ ਸਿੰਘ, ਭੁਪਿੰਦਰ ਸਿੰਘ, ਜਗਦੀਪ ਸਿੰਘ ਅਤੇ ਇੰਸੈਕਟ ਕੂਲੈਕਟਰ ਜਤਿੰਦਰ ਸਿੰਘ ਤੋਂ ਇਲਾਵਾ ਸਮੁੱਚਾ ਸਟਾਫ ਹਾਜਰ ਸੀ। ਸੈਨੇਟਰੀ ਸੁਪਰਵਾਈਜ਼ਰ ਰਮਨਦੀਪ ਸ਼ਰਮਾਂ ਅਤੇ ਵਿਨੋਦ ਕੁਮਾਰ ਡਿਪਟੀ ਮਾਸ ਐਜੂਕੇਸ਼ਨ ਅਤੇ ਇੰਨਫਾਰਮੇਸ਼ਨ ਅਫਸਰ ਅਤੇ ਬਲਦੇਵ ਸ਼ਰਮਾ ਵੀ ਇਸ ਮੁਹਿੰਮ ਵਿੱਚ ਸ਼ਾਮਿਲ ਹੋਏ।
Share the post "ਸਿਹਤ ਵਿਭਾਗ ਨੇ ਲੋਕਲ ਬਾਡੀ ਵਿਭਾਗ ਨਾਲ ਮਿਲਕੇ ਡੇਂਗੂ ਤੇ ਮਲੇਰੀਆਂ ਸਬੰਧੀ ਚਲਾਈ ਜਾਗਰੂਕਤਾ ਮੁਹਿੰਮ"