ਬਠਿੰਡਾ, 25 ਨਵੰਬਰ : ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਪੰਜਾਬੀ-ਮਾਹ ਦੇ ਸਮਾਗਮਾਂ ਦੀ ਲੜੀ ਤਹਿਤ ਇੱਕ ਰੋਜ਼ਾ ਥੀਏਟਰ ਵਰਕਸ਼ਾਪ ਸਥਾਨਕ ਆਰ.ਪੀ.ਸੀ. ਕਾਲਜ ਵਿਖੇ ਕਰਵਾਈ ਗਈ। ਇਸ ਵਰਕਸ਼ਾਪ ਦਾ ਵਿਸ਼ਾ ‘ਸਿੱਖਿਆ ਵਿੱਚ ਰੰਗਮੰਚ ਦੀ ਭੂਮਿਕਾ’ ਸੀ। ਇਸ ਮੌਕੇ
ਮੁੱਖ ਮਹਿਮਾਨ ਦੇ ਤੌਰ ‘ਤੇ ਸ਼੍ਰੀਮਤੀ ਅਨਾਇਤ ਐੱਸ.ਡੀ.ਐੱਮ ਬਠਿੰਡਾ ਨੇ ਸ਼ਿਰਕਤ ਕੀਤੀ। ਇਸ ਦੌਰਾਨ ਸਹਾਇਕ ਪ੍ਰੋਫੈਸਰ ਪ੍ਰਦਰਸ਼ਨ ਅਤੇ ਸੂਖਮ ਕਲਾਵਾਂ ਵਿਭਾਗ ਕੇਂਦਰੀ ਯੂਨੀਵਰਸਿਟੀ ਬਠਿੰਡਾ ਅਦੀਸ ਵਰਮਾ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ।
ਪੌਣੇ ਦੋ ਸਾਲ ਦੀ ਲੰਮੀ ਜਾਂਚ ਤੋਂ ਬਾਅਦ ਐਸ.ਪੀ ਸੰਘਾ ਮੁਅੱਤਲ
ਕੀਰਤੀ ਕਿਰਪਾਲ ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਇਸ ਵਰਕਸ਼ਾਪ ਦਾ ਮੁੱਖ ਮਕਸਦ ਥੀਏਟਰ ਵਰਗੀ ਸੂਖਮ ਕਲਾ ਦਾ ਸਿੱਖਿਆ ਨਾਲ਼ ਗੂੜ੍ਹੇ ਰਿਸ਼ਤੇ ਉੱਪਰ ਚਾਨਣਾ ਪਾਉਣਾ ਹੈ। ਇਸ ਮੌਕੇ ਉਪ ਮੰਡਲ ਮੈਜਿਸਟਰੇਟ ਬਠਿੰਡਾ ਸ਼੍ਰੀਮਤੀ ਅਨਾਇਤ ਨੇ ਭਾਸ਼ਾ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਵਿਸ਼ੇ ‘ਤੇ ਵਰਕਸ਼ਾਪ ਸਮੇਂ ਦੀ ਲੋੜ ਹੈ ਤਾਂ ਜੋ ਵਿਦਿਆਰਥੀ ਰੰਗਮੰਚ ਵਰਗੀ ਕਲਾ ਨੂੰ ਆਪਣੇ ਜੀਵਨ ਵਿੱਚ ਢਾਲ ਸਕਣ।
ਲੁਟੇਰੇ ਦੀ ਚਲਾਕੀ: ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਨਸ਼ਾ ਛੁਡਾਊ ਕੇਂਦਰ ਵਿਚ ਹੋਇਆ ਦਾਖ਼ਲ
ਅਦੀਸ਼ ਵਰਮਾ ਨੇ ਬੜੇ ਹੀ ਕਲਾਤਮਕ ਅਤੇ ਵਿਹਾਰਕ ਢੰਗ ਨਾਲ਼ ਵਿਦਿਆਰਥੀਆਂ ਨਾਲ਼ ਸੰਵਾਦ ਰਚਾ ਕੇ ਸਮਾਂ ਬੰਨ੍ਹ ਦਿੱਤਾ। ਉਹਨਾਂ ਵੱਖ-ਵੱਖ ਥੀਏਟਰੀਕਲ ਜੁਗਤਾਂ ਨਾਲ਼ ਰੰਗਮੰਚ ਦਾ ਸਿੱਖਿਆ ਵਿੱਚ ਲਾਹਾ ਲੈਣ ਦੇ ਗੁਰ ਦੱਸੇ । ਅੰਤ ਕਾਲਜ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਸਿੱਧੂ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਕ ਦੀ ਭੂਮਿਕਾ ਕਾਲਜ ਪ੍ਰੋਫੈਸਰ ਕਿਰਨਪਾਲ ਕੌਰ ਨੇ ਨਿਭਾਈ। ਇਸ ਮੌਕੇ ਖੋਜ ਅਫ਼ਸਰ ਨਵਪ੍ਰੀਤ ਸਿੰਘ, ਨਾਟਿਅਮ ਪ੍ਰਧਾਨ ਸ਼੍ਰੀਮਤੀ ਸੁਰਿੰਦਰ ਕੌਰ, ਪੱਤਰਕਾਰ ਜਸਪ੍ਰੀਤ ਸਿੰਘ ਤੋਂ ਇਲਾਵਾ ਆਰ.ਪੀ.ਸੀ. ਕਾਲਜ ਦਾ ਸਮੂਹ ਸਟਾਫ਼ ਹਾਜ਼ਰ ਸੀ।
Share the post "ਸਿੱਖਿਆ ਵਿੱਚ ਰੰਗਮੰਚ ਦੀ ਭੂਮਿਕਾ ਵਿਸ਼ੇ ‘ਤੇ ਭਾਸ਼ਾ ਵਿਭਾਗ ਵੱਲੋਂ ਥੀਏਟਰ ਵਰਕਸ਼ਾਪ ਆਯੋਜਿਤ"