ਸਰਕਾਰ ਦੀ ਸਿਫ਼ਾਰਿਸ ਤੋਂ ਬਾਅਦ ਚੁੱਕਿਆ ਕਦਮ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 26 ਜੂਨ: 29 ਮਈ ਦੀ ਸ਼ਾਮ ਨੂੰ ਗੈਂਗਸਟਰਾਂ ਦੇ ਹੱਥੋਂ ਕਤਲ ਕੀਤੇ ਗਏ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਦੋ ਦਿਨ ਪਹਿਲਾਂ ਰਿਲੀਜ਼ ਹੋਏ ਉਸਦੇ ਚਰਚਿਤ ਐਸ.ਵਾਈ.ਐਲ ਗਾਣੇ ਨੂੰ ਅੱਜ ਅਚਾਨਕ ਯੂਟਿਊਬ ਨੇ ਭਾਰਤ ਵਿਚੋਂ ਹਟਾ ਦਿੱਤਾ ਗਿਆ। ਚਰਚਾ ਮੁਤਾਬਕ ਉਨ੍ਹਾਂ ਇਹ ਕਦਮ ਕੇਂਦਰ ਸਰਕਾਰ ਦੀ ਸਿਕਾਇਤ ’ਤੇ ਚੁੱਕਿਆ ਹੈ। ਵੱਡੀ ਗੱਲ ਇਹ ਹੈ ਕਿ ਸਿਰਫ਼ ਦੋ ਦਿਨਾਂ ਵਿਚ ਹੀ ਕਰੀਬ ਪੌਣੇ ਤਿੰਨ ਕਰੋੜ ਲੋਕਾਂ ਨੇ ਇਸ ਗੀਤ ਨੂੰ ਸੁਣਿਆਂ ਸੀ ਤੇ ਲੱਖਾਂ ਲੋਕਾਂ ਨੇ ਇਸ ਗਾਣੇ ਦੀ ਸਰਾਹਨਾ ਕੀਤੀ ਸੀ। ਇਸ ਗੀਤ ਵਿਚ ਸਿੱਧੂ ਨੇ ਅਪਣੀ ਕਲਮ ਰਾਹੀਂ ਪੰਜਾਬ ਤੇ ਹਰਿਆਣਾ ਵਿਚਕਾਰ ਚਰਚਿਤ ਮੁੱਦੇ ਸਤਲੁਜ ਜਮਨਾ �ਿਕ ਨਹਿਰ ਦੇ ਪਾਣੀਆਂ ਤੋਂ ਇਲਾਵਾ ਸਿੱਖਾਂ ਨਾਲ ਹੋ ਰਹੀਆਂ ਧੱਕੇਸ਼ਾਹੀਆਂ ਤੇ ਬੰਦੀ ਸਿੱਖਾਂ ਦੀ ਰਿਹਾਈ ਦਾ ਮਾਮਲਾ ਵੀ ਲੋਕਾਂ ਦੇ ਸਾਹਮਣੇ ਰੱਖਿਆ ਸੀ। ਜਿਸਦੇ ਚੱਲਦੇ ਦੁਨੀਆ ਭਰ ਦੇ ਪੰਜਾਬੀਆਂ ਵਿੱਚ ਇਸ ਗੀਤ ਦੀ ਵੱਡੀ ਦਿਲਚਸਪੀ ਬਣੀ ਹੋਈ ਹੈ।