ਬਠਿੰਡਾ, 30 ਸਤੰਬਰ (ਸੁਖਜਿੰਦਰ ਮਾਨ): ਭਾਰਤੀ ਕਮਿਊਨਿਸਟ ਪਾਰਟੀ ਦੀ ਸ਼ਹਿਰੀ ਇਕਾਈ ਵਲੋਂ ਸ਼ਹੀਦ ਭਗਤ ਸਿੰਘ ਦਾ 116ਵਾਂ ਜਨਮ ਦਿਨ ਪਾਰਟੀ ਦਫ਼ਤਰ ਵਿੱਚ ਮਨਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਸਾਥੀਆਂ ਨੇ ਭਾਗ ਲਿਆ। ਪਾਰਟੀ ਦੀ ਨੈਸ਼ਨਲ ਕੌਂਸਲ ਦੇ ਮੈਂਬਰ ਕਾ.ਹਰਦੇਵ ਅਰਸ਼ੀ ਅਤੇ ਜ਼ਿਲ੍ਹਾ ਸਕੱਤਰ ਕਾਮਰੇਡ ਬਲਕਰਨ ਬਰਾੜ ਨੇ ਇਸ ਇਕੱਤਰਤਾ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਵੱਡੀ ਗਿਣਤੀ ਵਿੱਚ ਹਾਜ਼ਰ ਸਾਥੀਆਂ ਨੇ ਭਗਤ ਸਿੰਘ ਵੱਲੋਂ ਦੇਸ਼ ਦੀ ਆਜ਼ਾਦੀ ਵਿਚ ਪਾਏ ਯੋਗਦਾਨ ਅਤੇ ਕੁਰਬਾਨੀ ਨੂੰ ਸਿਜਦਾ ਕੀਤਾ।
ਵਿਜੀਲੈਂਸ ਦੀ ਟੀਮ ਵਲੋਂ ਮਨਪ੍ਰੀਤ ਦੇ ਕਰੀਬੀ ਠੇਕੇਦਾਰ ਦੇ ਘਰ ਛਾਪੇਮਾਰੀ
ਕਾਮਰੇਡ ਹਰਦੇਵ ਅਰਸ਼ੀ ਨੇ ਭਗਤ ਸਿੰਘ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਅਜੋਕੇ ਦੌਰ ਵਿੱਚ ਸਮਾਜਵਾਦੀ ਵਿਚਾਰਧਾਰਾ ਦੀ ਹੋਰ ਵੱਧ ਲੋੜ ਦਾ ਜ਼ਿਕਰ ਕੀਤਾ। ਜ਼ਿਲ੍ਹਾ ਸਕੱਤਰ ਕਾ.ਬਲਕਰਨ ਬਰਾੜ ਦੇਸ਼ ਵਾਸੀਆਂ ਨੂੰ ਭਗਤ ਸਿੰਘ ਦੇ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਣ ਦੀ ਗੱਲ ਕੀਤੀ। ਜਸਪਾਲ ਮਾਨਖੇੜਾ ਨੇ ਭਗਤ ਸਿੰਘ ਵੱਲੋਂ ਫਾਂਸੀ ਚੜ੍ਹਨ ਤੋਂ ਪਹਿਲਾਂ ਕਾ.ਲੈਨਿਨ ਦੀ ਜੀਵਨੀ ਪੜ੍ਹਦਿਆਂ ਮੋੜੇ ਵਰਕੇ ਤੋਂ ਅੱਗੇ ਕਿਤਾਬ ਪੜ੍ਹਨ ਦੀ ਲੋੜ ਤੇ ਜੋਰ ਦਿੱਤਾ।
ਕੋਵਿਡ ਸੈਂਟਰ ਦੇ ਫੰਡਾਂ ਤੇ ਸਮਾਨ ਦੀ ਜਾਂਚ ਲਈ ਡੀਸੀ ਵਲੋਂ ਤਿੰਨ ਮੈਂਬਰੀ ਕਮੇਟੀ ਦਾ ਗਠਨ
ਸ਼ਹਿਰੀ ਪਾਰਟੀ ਦੇ ਸਹਾਇਕ ਸਕੱਤਰ ਲਛਮਣ ਮਲੂਕਾ ਨੇ ਕਿਹਾ ਕਿ ਭਗਤ ਸਿੰਘ ਦੀ ਵਿਚਾਰਧਾਰਾ ਅੱਜ ਵੀ ਪ੍ਰਸੰਗਿਕ ਹੈ। ਸ਼ਹਿਰੀ ਸਕੱਤਰ ਕਾ.ਜਰਨੈਲ ਭਾਈਰੂਪਾ ਨੇ ਭਵਿੱਖ ਵਿੱਚ ਪਾਰਟੀ ਸਰਗਰਮੀਆਂ ਹੋਰ ਤੇਜ਼ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਪਾਰਟੀ ਦਫ਼ਤਰ ਤੋਂ ਭਗਤ ਸਿੰਘ ਚੌਕ ਤੱਕ ਮਾਰਚ ਕੱਢਣ ਉਪਰੰਤ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਬੁੱਤਾਂ ਨੂੰ ਹਾਰ ਪਹਿਨਾ ਕੇ ਸ਼ਰਧਾਂਜਲੀ ਭੇਟ ਕੀਤੀ।