ਚੰਡੀਗੜ੍ਹ, 10 ਨਵੰਬਰ – ਸੁਦੇਸ਼ ਕਟਾਰਿਆ ਨੇ ਹਰਿਆਣਾ ਦੇ ਮੁੱਖ ਮੰਤਰੀ ਦੇ ਚੀਫ ਮੀਡੀਆ ਕੋਰਡੀਨੇਟਰ ਵਜੋਂ ਅੱਜ ਆਪਣਾ ਅਹੁੱਦਾ ਸੰਭਾਲ ਲਿਆ। ਇਸ ਮੌਕੇ ਉਨ੍ਹਾਂ ਦਾ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਅਤੇ ਵਿਭਾਗ ਦੇ ਡਾਇਰੈਕਟਰ ਡਾ. ਅਮਿਤ ਅਗਰਵਾਲ ਨੇ ਹਰਿਆਣਾ ਸਿਵਲ ਸਕੱਤਰੇਤ ਵਿਚ ਸਵਾਗਤ ਕੀਤਾ। ਇਸਮੌਕੇ ਡਾ. ਅਗਰਵਾਲ ਨੇ ਕਿਹਾ ਕਿ ਮੁੱਖ ਮੰਤਰੀ ਦੇ ਚੀਫ ਮੀਡੀਆ ਕੋਰਡੀਨੇਟਰ ਨਿਯੁਕਤ ਕੀਤੇ ਜਾਣ ਨਾਲ ਜਨਸੰਪਰਕ ਵਿਭਾਗ ਦੀ ਟੀਮ ਵਿਚ ਵਾਧਾ ਹੋਇਆ ਹੈ।
ਮਹਾਰਾਜਾ ਰਣਜੀਤ ਸਿੰਘ ਯੂਨੀਵਰਸਟਿੀ ਦਾ 8ਵਾਂ ਅੰਤਰ ਜ਼ੋਨਲ ਯੁਵਕ ਮੇਲਾ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਇਆ
ਉਨ੍ਹਾਂ ਕਿਹਾ ਕਿ ਚਿੀਫ ਮੀਡੀਆ ਕੋਰਡੀਨੇਟਰ ਸ੍ਰੀ ਸੁਦੇਸ਼ ਕਟਾਰਿਆ ਬਹੁਤ ਤਜਰਬੇਕਾਰ ਵਿਅਕਤੀ ਹਨ। ਵਿਭਾਗ ਨੂੰ ਉਨ੍ਹਾਂ ਦੇ ਤਜਰਬੇ ਦਾ ਲਾਭ ਮਿਲੇਗਾ ਅਤੇ ਵਿਭਾਗ ਦੀ ਟੀਮ ਸਰਕਾਰ ਦੀ ਜਲਭਲਾਈਕਾਰੀ ਨੀਤੀਆਂ ਨੂੰ ਹੋਰ ਵੱਧ ਤੇਜ ਗਤੀ ਨਾਲ ਜਨ-ਜਨ ਤਕ ਪਹੁੰਚਾਉਣ ਦਾ ਕੰਮ ਕਰੇਗੀ। ਇਸ ਮੌਕੇ ਚੀਫ ਮੀਡੀਆ ਕੋਰਡੀਨੇਟਰ ਸੁਦੇਸ਼ ਕਟਾਰਿਆ ਨੇ ਮੁੱਖ ਮੰਤਰੀ ਮਨੋਹਰ ਲਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੁੰ ਮੀਡੀਆ ਨਾਲ ਕੰਮ ਕਰਨ ਦਾ ਮੌਕਾ ਦਿੱਤਾ ਹੈ।
ਬਠਿੰਡਾ ਨਗਰ ਨਿਗਮ ਦੇ ਐਫ਼.ਸੀ.ਸੀ ਮੈਂਬਰਾਂ ਵਲੋਂ ਮੇਅਰ ਦੀ ਮੀਟਿੰਗ ਦਾ ਬਾਈਕਾਟ, ਕਰਨੀ ਪਈ ਰੱਦ
ਸ੍ਰੀ ਕਟਾਰਿਆ ਨੇ ਕਿਹਾ ਕਿ ਮੁੱਖ ਮੰਤਰੀ ਨੇ ਵਾਂਝੇ ਅਤੇ ਗਰੀਬ ਸਮਾਜ ਦੀ ਭਲਾਈ ਲਈ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਪੂਰੀ ਤਰ੍ਹਾ ਵਿਵਸਥਾ ਬਦਲਾਅ ਕੀਤਾ ਹੈ। ਇਸ ਮੌਕੇ ’ਤੇ ਮੁੱਖ ਮੰਤਰੀ ਦੇ ਮੀਡੀਆ ਐੇਡਵਾਈਜਰ ਰਾਜੀਵ ਜੇਤਲੀ, ਮੀਡੀਆ ਸਕੱਤਰ ਪ੍ਰਵੀਨ ਅੱਤਰੇ, ਮੀਡੀਆ ਕੋਰਡੀਨੇਟਰ ਰਾਜਕੁਮਾਰ ਕਪੂਰ, ਅਸ਼ੋਕ ਛਾਬੜਾ, ਰਣਦੀਪ ਘਣਘਸ ਵੀ ਮੌਜੂਦ ਸਨ।
Share the post "ਸੁਦੇਸ਼ ਕਟਾਰਿਆ ਨੇ ਸੰਭਾਲਿਆ ਹਰਿਆਣਾ ਦੇ ਮੁੱਖ ਮੰਤਰੀ ਦੇ ਚੀਫ ਮੀਡੀਆ ਕੋਰਡੀਨੇਟਰ ਦਾ ਕਾਰਜਭਾਰ"