ਰਾਹੁਲ ਦੀ ਅਗਵਾਈ ਹੇਠ ਮੋਦੀ ਸਰਕਾਰ ਦੀਆਂ ਧੱਕੇਸ਼ਾਹੀਆਂ ਦਾ ਡਟਕੇ ਕਰਾਂਗੇ ਵਿਰੋਧ : ਰਾਜਨ ਗਰਗ
ਸੁਖਜਿੰਦਰ ਮਾਨ
ਬਠਿੰਡਾ, 4 ਅਗਸਤ : ਮੋਦੀ ਬਨਾਮ ਮੋਦੀ ਦੇ ਕੇਸ ’ਚ ਸੁਪਰੀਮ ਕੋਰਟ ਵਲੋਂ ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਨੂੰ ਦਿੱਤੀ ਰਾਹਤ ’ਤੇ ਖ਼ੁਸੀ ਜਤਾਉਂਦਿਆਂ ਅੱਜ ਬਠਿੰਡਾ ਦੇ ਕਾਂਗਰਸੀਆਂ ਵਲੋਂ ਲੱਡੂ ਵੰਡੇ ਗਏ। ਸਥਾਨਕ ਕਾਂਗਰਸ ਭਵਨ ’ਚ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਹੇਠ ਇਕੱਠੇ ਹੋਏ ਕਾਂਗਰਸੀਆਂ ਨੇ ਇਸਨੂੰ ਸਚਾਈ ਦੀ ਜਿੱਤ ਦਸਦਿਆਂ ਐਲਾਨ ਕੀਤਾ ਕਿ ਮੋਦੀ ਸਰਕਾਰ ਦੀਆਂ ਧੱਕੇਸ਼ਾਹੀਆਂ ਦਾ ਡਟਵਾ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਜਿਲ੍ਹਾ ਪ੍ਰਧਾਨ ਰਾਜਨ ਗਰਗ, ਸਾਬਕਾ ਚੇਅਰਮੈਨ ਕੇ ਕੇ ਅਗਰਵਾਲ, ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ਆਦਿ ਨੇ ਕਿਹਾ ਕਿ ਮੋਦੀ ਸਰਕਾਰ ਵਿਰੋਧੀ ਧਿਰ ਦੀ ਆਵਾਜ਼ ਧੱਕੇ ਨਾਲ ਦਵਾਉਣਾ ਚਾਹੁੰਦੀ ਹੈ ਪਰ ਸੁਪਰੀਮ ਕੋਰਟ ਵਲੋਂ ਰਾਹੁਲ ਗਾਂਧੀ ਨੂੰ ਵੱਡੀ ਰਾਹਤ ਦੇ ਕੇ ਸੱਚ ਦਾ ਸਾਥ ਦਿੱਤਾ ਹੈ।ਆਗੂਆਂ ਨੇ ਕਿਹਾ ਕਿ ਇਸ ਜਿੱਤ ਲਈ ਕਾਂਗਰਸ ਪਾਰਟੀ ਦੇ ਜੁਝਾਰੂ ਵਰਕਰਾਂ ਵੱਲੋਂ ਧਰਨੇ ਲਾਏ ਗਏ ਅਤੇ ਪ੍ਰਦਰਸ਼ਨ ਕੀਤੇ ਗਏ, ਜਿਸਦੇ ਚੱਲਦੇ ਅੱਜ ਮੋਦੀ ਸਰਕਾਰ ਦਾ ਲੋਕ ਵਿਰੋਧੀ ਚੇਹਰਾ ਜਨਤਾ ਸਾਹਮਣੇ ਆਇਆ ਹੈ।
ਪ੍ਰਾਈਵੇਟ ਹਸਪਤਾਲਾਂ ਦੇ ਸਾਹਮਣੇ ਬਣੀਆਂ ਪਾਰਕਿੰਗਾਂ ਦੀ ਦੂਜੇ ਦਿਨ ਵੀ ਨਗਰ ਨਿਗਮ ਵਲੋਂ ਮਿਣਤੀ ਜਾਰੀ
ਇਸ ਦੌਰਾਨ ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ, ਬਲਾਕ ਪ੍ਰਧਾਨ ਬਲਰਾਜ ਸਿੰਘ ਪੱਕਾ ਤੇ ਹਰਵਿੰਦਰ ਸਿੰਘ ਲੱਡੂ, ਮੀਤ ਪ੍ਰਧਾਨ ਸੁਰਿੰਦਰਜੀਤ ਸਿੰਘ ਸਾਹਨੀ, ਰੁਪਿੰਦਰ ਬਿੰਦਰਾ, ਕਿਰਨਜੀਤ ਸਿੰਘ ਗੈਹਰੀ, ਹਰਿਓਮ ਠਾਕੁਰ, ਬਲਵੰਤ ਰਾਏ ਨਾਥ,ਰਮੇਸ ਰਾਣੀ, ਯੂਥ ਆਗੂ ਬਲਜੀਤ ਸਿੰਘ, ਕੌਂਸਲਰ ਸ਼ਰੇਸ਼ ਚੌਹਾਨ, ਦੀਪਿੰਦਰ ਮਿਸ਼ਰਾ, ਬਲਦੇਵ ਸਿੰਘ ਅਕਲਿਆ, ਤੁਲਸੀ ਦਾਸ, ਜੁਗਰਾਜ ਸਿੰਘ, ਜਗਮੀਤ ਸਿੰਘ, ਰੂਪ ਸਿੰਘ, ਜੋਗਿੰਦਰ ਸਿੰਘ, ਸੁਰਜੀਤ ਸਿੰਘ, ਗੁਰਵਿੰਦਰ ਸਿੰਘ ਚਹਿਲ, ਕਰਤਾਰ ਸਿੰਘ, ਰਾਧੇ ਸ਼ਾਮ, ਰਮਨ ਢਿੱਲੋਂ, ਸੰਜੈ ਚੌਹਾਨ, ਹਿਤੇਸ਼ ਕੁਮਾਰ ਯੂਥ ਪ੍ਰਧਾਨ, ਦਫਤਰ ਇੰਚਾਰਜ਼ ਸੁਨੀਲ ਕੁਮਾਰ ਅਤੇ ਪ੍ਰੈੱਸ ਸਕੱਤਰ ਸੰਦੀਪ ਵਰਮਾ ਸਮੇਤ ਵੱਡੀ ਗਿਣਤੀ ਵਿੱਚ ਮੈਂਬਰ ਆਦਿ ਹਾਜ਼ਰ ਸਨ।
Share the post "ਸੁਪਰੀਮ ਕੋਰਟ ਵੱਲੋਂ ਰਾਹੁਲ ਗਾਂਧੀ ਨੂੰ ਰਾਹਤ ਦੇਣ ਦੀ ਖ਼ੁਸੀ ’ਚ ਬਠਿੰਡਾ ਦੇ ਕਾਂਗਰਸੀਆਂ ਨੇ ਲੱਡੂ ਵੰਡੇ"