ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਐਲਾਨ
ਸੁਖਜਿੰਦਰ ਮਾਨ
ਚੰਡੀਗ੍ਹੜ, 28 ਮਈ: ਉਘੇ ਵਾਤਾਵਰਣ ਪ੍ਰੇਮੀ ਸੰਤ ਬਲਵੀਰ ਸਿੰਘ ਸੀਚੇਵਾਲਾ ਤੇ ਪੰਜਾਬੀ ਸੱਭਿਆਚਾਰ ਪ੍ਰੇਮੀ ਵਿਕਰਮਜੀਤ ਸਿੰਘ ਸਾਹਨੀ ਆਮ ਆਦਮੀ ਪਾਰਟੀ ਵਲੋਂ ਰਾਜ ਸਭਾ ਦੇ ਮੈਂਬਰ ਹੋਣਗੇ। ਆਗਾਮੀ ਦਿਨਾਂ ’ਚ ਹੋਣ ਵਾਲੀਆਂ ਰਾਜ ਸਭਾ ਚੋਣਾਂ ਲਈ ਇੰਨ੍ਹਾਂ ਉਮੀਦਵਾਰਾਂ ਦਾ ਐਲਾਨ ਅੱਜ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਅਪਣੇ ਟਵਿੱਟਰ ਅਕਾਉਂਟ ’ਤੇ ਕੀਤਾ ਗਿਆ। ਦਸਣਾ ਬਣਦਾ ਹੈ ਕਿ ਸੰਤ ਸੀਚੇਵਾਲਾ ਨੂੰ ਰਾਜ ਸਭਾ ਮੈਂਬਰ ਬਣਾਉਣ ਦੀਆਂ ਚਰਚਾਵਾਂ ਬੀਤੇ ਕੱਲ ਤੋਂ ਹੀ ਸ਼ੁਰੂ ਹੋ ਗਈਆਂ ਸਨ ਜਦ ਮੁੱਖ ਮੰਤਰੀ ਮਾਨ ਨੇ ਉਨ੍ਹਾਂ ਦੇ ਕਦਮਾਂ ’ਚ ਹਰੀ ਸਿਆਹੀ ਵਾਲਾ ਪੈੱਨ ਰੱਖਣ ਦਾ ਐਲਾਨ ਕੀਤਾ ਸੀ। ਇੱਥੇ ਇਹ ਵੀ ਜਿਕਰ ਕਰਨਾ ਬਣਦਾ ਹੈ ਕਿ ਪਿਛਲੇ ਮਹੀਨਿਆਂ ਦੌਰਾਨ ਆਪ ਵਲੋਂ ਚੁਣੇ ਗਏ ਪੰਜ ਰਾਜ ਸਭਾ ਮੈਂਬਰਾਂ ’ਤੇ ਟਿੱਪਣੀਆਂ ਉੱਠਣ ਕਾਰਨ ਇਸ ਵਾਰ ਉਮੀਦਵਾਰ ਚੁਣਨ ਲਈ ਕਾਫ਼ੀ ਸਿਆਣਪ ਵਰਤੀ ਗਈ ਹੈ। ਉਕਤ ਪੰਜ ਮੈਂਬਰਾਂ ਵਿਚਂੋ ਜਿਆਦਾਤਰ ਪੰਜਾਬ ਤੋਂ ਬਾਹਰਲੇ ਜਾਂ ਫ਼ਿਰ ਉਦਯੋਗਪਤੀ ਸਨ, ਜਿੰਨ੍ਹਾਂ ਨੂੰ ਵਿਰੋਧੀਆਂ ਨੇ ਟਿਕਟਾਂ ਵੇਚਣ ਤੱਕ ਦੇ ਦੋਸ਼ ਲਗਾਏ ਸਨ। ਅਜਿਹੀ ਹਾਲਾਤ ’ਚ ਇਸ ਵਾਰ ਵਾਤਾਵਰਣ ਤੇ ਪੰਜਾਬੀ ਪ੍ਰੇਮੀ ਨੂੰ ਟਿਕਟਾਂ ਨਾਲ ਨਿਵਾਜ਼ ਕੇ ਆਪ ਨੇ ਅਪਣੇ ਪਿਛਲੇ ਦਾਗ ਧੋਣ ਦੀ ਕੋਸ਼ਿਸ਼ ਕੀਤੀ ਹੈ। ਬਹਰਹਾਲ ਪਿਛਲੀਆਂ ਪੰਜ ਸੀਟਾਂ ਦੀ ਤਰ੍ਹਾਂ ਇਹ ਦੋਨੋਂ ਸੀਟਾਂ ਵੀ ਆਪ ਦੇ ਖਾਤੇ ਵਿਚ ਹੀ ਜਾਣਗੀਆਂ, ਕਿਉਂਕਿ ਪੰਜਾਬ ਵਿਧਾਨ ਸਭਾ ਵਿਚ ਆਪ ਦੇ ਕੋਲ ਦੋ ਤਿਹਾਈ ਤੋਂ ਵੀ ਵੱਧ ਬਹੁਮਤ ਹੈ।
ਸੰਤ ਸੀਚੇਵਾਲਾ ਤੇ ਵਿਕਰਮਜੀਤ ਸਾਹਨੀ ਜਾਣਗੇ ਆਪ ਵਲੋਂ ਰਾਜ ਸਭਾ ’ਚ
6 Views