Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਬਠਿੰਡਾ

ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਹਲਕੇ ਵੱਖ-ਵੱਖ ਪ੍ਰਾਜੈਕਟਾਂ ਲਈ 1.05 ਕਰੋੜ ਰੁਪਏ ਦੀ ਰਾਸ਼ੀ ਕੀਤੀ ਜਾਰੀ

11 Views

ਸੁਖਜਿੰਦਰ ਮਾਨ
ਬਠਿੰਡਾ, 3 ਜੂਨ: ਬਠਿੰਡਾ ਦੇ ਐਮ ਪੀ ਹਰਸਿਮਰਤ ਕੌਰ ਬਾਦਲ ਨੇ ਪਿਛਲੇ ਦੋ ਦਿਨਾਂ ਤੋਂ ਆਪਣੇ ਹਲਕੇ ਦੇ ਦੌਰੇ ਦੌਰਾਨ ਸੜਕਾਂ ਅਤੇ ਗਲੀਆਂ ਦੇ ਨਿਰਮਾਣ ਅਤੇ ਮੁਰੰਮਤ, ਕਮਿਊਨਿਟੀ ਸੈਂਟਰ, ਮੋਬਾਈਲ ਵਾਟਰ ਟੈਂਕ, ਸੀਵਰੇਜ ਤੇ ਹੋਰ ਕੰਮਾਂ ਵਾਸਤੇ ਐਮ ਪੀ ਲੈਡ ਫੰਡ ਵਿਚੋਂ 1.05 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ।ਉਨ੍ਹਾਂ ਕਿਹਾ ਕਿ ਇਸਦਾ ਮਕਸਦ ਹਲਕੇ ਦੇ ਲੋਕਾਂ ਦੀ ਲੋੜ ਅਨੁਸਾਰ ਮੁਕੰਮਲ ਕੀਤੇ ਜਾਣ ਵਾਲੇ ਕੰਮਾਂ ਦੀ ਸ਼ਨਾਖ਼ਤ ਕਰਨਾ ਸੀ, ਜਿਸਦੇ ਲਈ ਲੋਕਾਂ ਤੋਂ ਫੀਡਬੈਕ ਲਈ ਗਈ ਜਿਸ ਮੁਤਾਬਕ ਐਮ ਪੀ ਲੈਡ ਫੰਡ ਖਰਚਣ ਵਾਸਤੇ ਤਜਵੀਜ਼ ਤਿਆਰ ਕੀਤੀ ਗਈ ਹੈ। ਬੀਬੀ ਬਾਦਲ ਨੇ ਕਿਹਾ ਕਿ ਹੋਰ ਕੰਮਾਂ ਤੋਂ ਇਲਾਕਾ ਸੰਗਤ ਮੰਡੀ ਵਿਚ ਸੜਕ ਦੇ ਨਿਰਮਾਣ ’ਤੇ 9 ਲੱਖ ਰੁਪਏ ਖਰਚ ਕੀਤੇ ਜਾਣਗੇ। ਉਹਨਾਂ ਕਿਹਾ ਕਿ ਇਸੇ ਤਰੀਕੇ 10 ਲੱਖ ਰੁਪਏ ਬਠਿੰਡਾ ਜ਼ਿਲ੍ਹੇ ਦੇ ਪਿੰਡਾਂ ਗਹਿਰੀ ਬੁੱਟਰ ਅਤੇ ਕੋਠੇ ਨਥਿਆਣਾ ਪਿੰਡਾਂ ਵਿਚ ਗਲੀਆਂ ਦੀ ਉਸਾਰੀ ਵਾਸਤੇ ਦਿੱਤੇ ਗਏ ਹਨ। ਐਮ ਪੀ ਨੇ ਇਹ ਵੀ ਸਿਫਾਰਸ਼ ਕੀਤੀ ਕਿ 14.21 ਲੱਖ ਰੁਪਏ ਕਮਿਊਨਿਟੀ ਸੈਂਟਰ ਦੇ ਨਿਰਮਾਣ ’ਤੇ ਖਰਚੇ ਜਾਣ, 1.60 ਲੱਖ ਰੁਪਏ ਮੋਬਾਈਲ ਵਾਟਰ ਟੈਂਕ ਅਤੇ 1 ਲੱਖ ਰੁਪਏ ਆਰ ਓ ਲਾਉਣ ਵਾਸਤੇ ਖਰਚ ਕੀਤੇ ਜਾਣ ਤੇ ਇਹ ਤਿੰਨੋਂ ਕਾਰਜ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਬਾਦਲ ਵਿਚ ਮੁਕੰਮਲ ਕੀਤੇ ਜਾਣਗੇ।ਉਹਨਾਂ ਨੇ ਬਠਿੰਡਾ ਦੀ ਗੁੱਡਵਿਲ ਸੁਸਾਇਟੀ ਵਿਚ ਇਕ ਵਾਸ਼ਰੂਮ ਅਤੇ ਕਮਰੇ ਦੀ ਉਸਾਰੀ ਵਾਸਤੇ 10 ਲੱਖ ਰੁਪਏ ਖਰਚ ਕੀਤੇ ਜਾਣਗੇ, 10 ਲੱਖ ਰੁਪਏ ਬਠਿੰਡਾ ਦੇ ਪਿੰਡ ਸੰਗਤ ਕਲਾਂ ਵਿਚ ਸੀਵਰੇਜ ਵਾਸਤੇ ਖਰਚ ਕੀਤੇ ਜਾਣਗੇ, ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਠੇ ਇੰਦਰ ਸਿੰਘ ਵਾਲਾ ਵਿਚ ਕਮਰੇ ਦੀ ਉਸਾਰੀ ’ਤੇ 10 ਲੱਖ ਰੁਪਏ ਖਰਚ ਕੀਤੇ ਜਾਣਗੇ, ਗੋਨਿਆਣਾ ਖੁਰਦ (ਬਠਿੰਡਾ) ਵਿਚ ਜਿੰਮ ਦੇ ਸਮਾਨ ’ਤੇ 5 ਲੱਖ ਰੁਪਏ ਖਰਚ ਕੀਤੇ ਜਾਣਗੇ, ਪਿੰਡ ਜੰਡਾਲ ਵਾਲਾ ਵਿਚ ਮੰਡੀਆਂ ਦੇ ਫੜ ’ਤੇ 7 ਲੱਖ ਰੁਪਏ ਖਰਚ ਕੀਤੇ ਜਾਣਗੇ, ਪਿੰਡ ਘਮਿਆਰਾ ਵਿਚ ਸ਼ਮਸ਼ਾਨ ਘਾਟ ਦੇ ਸ਼ੈਡ ’ਤੇ 7 ਲੱਖ ਰੁਪਏ ਖਰਚ ਕੀਤੇ ਜਾਣਗੇ, ਫਤੂਹੀ ਖਹਿਰਾ ਵਿਚ ਸਟੇਡੀਅਮ ਦੀ ਚਾਰ ਦੀਵਾਰੀ ’ਤੇ 5 ਲੱਖ ਰੁਪਏ, ਬਰੇਟਾ ਮੰਡੀ ਵਿਚ ਸ਼ਮਸ਼ਾਨ ਘਾਟ ’ਤੇ 3 ਲੱਖ ਰੁਪਏ ਅਤੇ ਰਾਮਨਗਰ ਭੱਠਲ ਪਿੰਡ ਦੇ ਗਰਾਉਂਡ ’ਤੇ 3 ਲੱਖ ਰੁਪਏ ਖਰਚ ਕੀਤੇ ਜਾਣਗੇ।

Related posts

ਗਰਮ ਰੁੱਤ ਦੀ ਮੂੰਗੀ ਅਤੇ ਮਾਂਹ ਦੀ ਸਮੇਂ ਸਿਰ ਬਿਜਾਈ ਬਾਰੇ ਮਾਹਰਾਂ ਨੇ ਕਿਸਾਨਾਂ ਨੂੰ ਦਿੱਤੇ ਸੁਝਾਅ

punjabusernewssite

ਮਾਲ ਰੋਡ ਵਿਵਾਦ: ਕਾਂਗਰਸੀ ਤੇ ਅਕਾਲੀ ਕੋਂਸਲਰਾਂ ਵਲੋਂ ਸਕੀਮ ਰੱਦ ਕਰਨ ਦੇ ਐਲਾਨ ਤੋਂ ਬਾਅਦ ਦੁਕਾਨਦਾਰਾਂ ਨੇ ਚੁੱਕਿਆ ਧਰਨਾ

punjabusernewssite

ਖਰਾਬ ਸੀਵਰੇਜ ਸਿਸਟਮ ਤੋਂ ਪ੍ਰੇਸ਼ਾਨ ਸਿਵ ਕਲੌਨੀ ਵਾਸੀਆਂ ਨੇ ਕੀਤਾ ਰੋਸ਼ ਪ੍ਰਦਰਸ਼ਨ

punjabusernewssite