ਯਾਤਰੀਆਂ ਨੂੰ ਸੁਰੱਖਿਅਤ, ਸਕੂਸ਼ਲ ਅਤੇ ਕਿਫਾਹਿਤੀ ਟ੍ਰਾਂਸਪੋਰਟ ਸਹੂਲਤ ਦੇਣਾ ਹੀ ਸਰਕਾਰ ਦਾ ਉਦੇਸ਼
ਮੁੱਖ ਮੰਤਰੀ ਨੇ 130 ਕਰੋੜ ਰੁਪਏ ਨਾਲ ਨਵੇਂ ਨਿਰਮਾਣਤ ਅੱਤਆਧੁਨਿਕ ਸਹੂਲਤਾਂ ਨਾਲ ਲੈਸ ਐਲਆਈਟੀ ਫਰੀਦਾਬਾਦ ਬੱਸ ਪੋਰਟ ਦਾ ਕੀਤਾ ਉਦਘਾਟਨ
ਪੀਪੀਪੀ ਮੋਡ ‘ਤੇ ਰਾਜ ਦਾ ਪਹਿਲਾ ਬੱਸ ਪੋਰਟ ਐਨਆਈਟੀ ਫਰੀਦਾਬਾਦ ਨੂੰ ਸਮਰਪਿਤ
ਬੱਸ ਸਟੈਂਡ ਐਨਆਈਟੀ ਫਰੀਦਾਬਾਦ, ਹੁਣ ਡਾ. ਮੰਗਲ ਸੈਨ ਬੱਸ ਪੋਰਟ ਦੇ ਨਾਂਅ ਨਾਲ ਜਾਣਿਆ ਜਾਵੇਗਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 28 ਅਕਤੂਬਰ-ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸ਼ੁਕਰਵਾਰ ਨੂੰ ਟ੍ਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ ਦੀ ਅਗਵਾਈ ਹੇਠ ਐਨਆਈਟੀ ਫਰੀਦਾਬਾਦ ਵਿਚ 130 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਨਿਰਮਾਣਤ ਡਾ. ਮੰਗਲ ਸੇਨ ਬੱਸ ਪੋਰਟ ਦਾ ਉਦਘਾਟਨ ਕਰਦੇ ਹੋਏ ਜਿਲ੍ਹਾ ਵਾਸੀਆਂ ਨੂੰ ਮਨੋਹਰ ਸੌਗਤਾ ਦਿੱਤੀ। ਗੌਰਤਲਬ ਹੈ ਕਿ ਐਨਆਈਟੀ ਫਰੀਦਾਬਾਦ ਵਿਚ ਰਾਜ ਦਾ ਪਹਿਲਾ ਪੀਪੀਪੀ ਮੋਡ ‘ਤੇ ਬੱਸ ਸਟੈਂਡ (ਬੱਸ ਪੋਰਟ) ਫਰੀਦਾਬਾਦ ਐਨਆਈਟੀ ਖੇਤਰ ਨੂੰ ਸ਼ੁਕਰਵਾਰ ਨੂੰ ਸਮਰਪਿਤ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਉਦਘਾਟਨ ਮੌਕੇ ‘ਤੇ ਦਸਿਆ ਕਿ ਨਵੇਂ ਨਿਰਮਾਣਤ ਬੱਸ ਪੋਰਟ ਦੀ ਤਮਾਮ ਕਮਰਸ਼ਿਅਲ ਐਕਟੀਵਿਟੀ ਆਉਣ ਵਾਲੇ ਕੁੱਝ ਦਿਨਾਂ ਵਿਚ ਹੀ ਸ਼ੁਰੂ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਫਰੀਦਾਬਾਦ ਐਨਆਈਟੀ ਦੇ ਨਾਲ ਹੀ ਹੁਣ ਸੂਬੇ ਵਿਚ ਸਮਾਜਿਕ ਸਹਿਭਾਗਤਾ ਦੇ ਨਾਲ ਵਲੱਭਗੜ੍ਹ, ਸੋਨੀਪਤ, ਕਰਨਾਲ ਦੇ ਨਾਲ-ਨਾਲ ਜਿਲ੍ਹਾ ਗੁਰੂਗ੍ਰਾਮ ਵਿਚ ਦੋ ਨਵੇਂ ਬੱਸ ਪੋਰਟ ਬਣਾ ਕੇ ਯਾਤਰੀਆਂ ਨੂੰ ਸੁਖਦ ਮਾਹੌਲ ਦੇਣ ਦੀ ਦਿਸ਼ਾ ਵਿਚ ਕਦਮ ਵਧਾਏ ਜਾ ਰਹੇ ਹਨ।
ਬਿਹਤਰ ਇੰਫ੍ਰਾਸਟਕਚਰ ਦੇ ਨਾਲ ਮਹੁਇਆ ਹੋ ਰਹੀ ਹੈ ਟ੍ਰਾਂਸਪੋਰਟ ਸੇਵਾਵਾਂ – ਮੁੱਖ ਮੰਤਰੀ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਨਵੇਂ ਬੱਸ ਪੋਰਟ ਦੇ ਉਦਘਾਟਨ ਮੌਕੇ ‘ਤੇ ਕਿਹਾ ਕਿ ਹਰਿਆਣਾ ਦੀ ਟ੍ਰਾਂਸਪੋਰਟ ਸੇਵਾ ਦੇਸ਼ ਦੀ ਵਧੀਆ ਟ੍ਰਾਂਸਪੋਰਟ ਸੇਵਾਵਾਂ ਵਿੱਚੋਂ ਇਕ ਹੈ। ਯਾਤਰੀਆਂ ਨੂੰ ਸੁਰੱਖਿਅਤ, ਸਕੂਸ਼ਲ, ਕਿਫਾਇਤੀ ਅਤੇ ਭਰੋਸੇਯੋਗ ਟ੍ਰਾਂਸਪੋਰਟ ਸਹੂਲਤ ਪ੍ਰਦਾਨ ਕਰਨ ਦੇ ਲਈ ਹਰਿਆਣਾ ਸਰਕਾਰ ਪ੍ਰਤੀਬੱਧ ਹੈ। ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਪੂਰੇ ਸੂਬੇ ਵਿਚ ਯਾਤਰੀਆਂ ਨੂੰ ਬਿਹਤਰ ਆਵਾਜਾਈ ਸੇਵਾਵਾਂ ਪ੍ਰਦਾਨ ਕਰ ਰਹੀ ਹੈ। ਬਿਹਤਰ ਇੰਫ੍ਰਾਸਟਕਚਰ ਦੇ ਨਾਲ ਪੂਰੇ ਸੂਬੇ ਦੇ ਵੱਖ-ਵੱਖ ਬੱਸ ਸਟੈਂਡ ਦਾ ਨਵੀਨੀਕਰਣ ਕੀਤਾ ਜਾ ਰਿਹਾ ਹੈ ਅਤੇ ਏਅਰਪੋਰਟ ਦੀ ਤਰਜ ‘ਤੇ ਅੱਤਆਧੁਨਿਕ ਸਹੂਲਤਾਂ ਦੇ ਨਾਲ ਹਰਿਆਂਣਾ ਵਿਚ ਬੱਸ ਸਟੈਂਡ ਨੂੰ ਹੁਣ ਬੱਸ ਪੋਰਟ ਵਜੋ ਪਹਿਚਾਣ ਦਿੱਤੀ ਜਾ ਰਹੀ ਹੈ ਪਰ ਯਾਤਰੀਆਂ ਨੂੰ ਸੁਖਦ ਅਹਿਸਾਸ ਹੋਵੇ।
ਮੁੱਖ ਮੰਤਰੀ ਨੇ ਕਿਹਾ- ਅੱਤਆਧੁਨਿਕ ਸੇਵਾ ਨਾਲ ਲੈਸ ਬਣ ਰਹੇ ਹਨ ਹੁਣ ਬੱਸ ਪੋਰਟ
ਮੁੱਖ ਮੰਤਰੀ ਨੇ ਐਨਆਈਟੀ ਫਰੀਦਾਬਾਦ ਖੇਤਰ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ 1980 ਦੇ ਸਮੇਂ ਵਿਚ ਉਨ੍ਹਾਂ ਨੇ ਸਮਾਜਿਕ ਜੀਵਨ ਦੀ ਸ਼ੁਰੂਆਤ ਫਰੀਦਾਬਾਦ ਤੋਂ ਕੀਤੀ ਸੀ ਅਤੇ ਉਦੋਂ ਇੱਥੋਂ ਟੀਨ ਦੇ ਸ਼ੈਡ ਦੇ ਬੱਸ ਸਟੈਂਡ ਤੋਂ ਬੱਸ ਫੜ ਕੇ ਤੰਗ ਹੁੰਦੇ ਹੋਏ ਦੂਜੇ ਸ਼ਹਿਰਾਂ ਵਿਚ ਉਹ ਜਾਂਦੇ ਸਨ, ਅਜਿਹੇ ਵਿਚ ਆਮਜਨਤਾ ਨੂੰ ਸਮਸਿਆ ਨੂੰ ਸਮਝਦੇ ਹੋਏ ਉਨ੍ਹਾਂ ਨੇ ਡਾ. ਮੰਗਲ ਸੈਨ ਤੋਂ ਐਨਆਈਟੀ ਬੱਸ ਸਟੈਂਡ ਫਰੀਦਾਬਾਦ ਦੀ ਸਥਿਤੀ ਦੇ ਬਾਰੇ ਵਿਚ ਜਾਣੂੰ ਕਰਾਇਆ ਸੀ ਅਤੇ ਅੱਜ ਉਨ੍ਹਾਂ ਦੇ ਨਾਲ ਹੋਈ ਗਲਬਾਤ ਦਾ ਸਪਨਾ ਸਾਕਾਰ ਹੋਇਆ ਹੈ। ਅਜਿਹੇ ਵਿਚ ਡਾ. ਮੰਗਲਸੇਨ ਦੀ ਯਾਦ ਨੂੰ ਸਮਰਪਿਤ ਕਰਦੇ ਹੋਏ ਅੱਜ ਤੋਂ ਨਵੇਂ ਨਿਰਮਾਣਤ ਐਨਆਈਟੀ ਬੱਸ ਸਟੈਂਡ ਨੂੰ ਡਾ. ਮੰਗਲਸੇਨ ਬੱਸ ਪੋਰਟ ਐਨਆਈਟੀ ਫਰੀਦਾਬਾਦ ਵਜੋ ਜਾਣਿਆ ਜਾਵੇਗਾ। ਉਨ੍ਹਾਂ ਨੇ ਦਸਿਆ ਕਿ ਇੰਟੀਗ੍ਰੇਟੇਡ ਕੰਸੋਲਿਡੇਟੇਡ ਕਮਾਂਡ ਸੈਂਟਰ ਦੇ ਜਰਇਏ ਫਰੀਦਾਬਾਦ ਐਨਆਈਟੀ ਦਾ ਬੱਸ ਪੋਰਟ ਜੁੜੇਗਾ। ਨਾਲ ਹੀ ਟਿਕਟ ਬੁਕਿੰਗ ਆਨਲਾਇਨ ਅਤੇ ਬੱਸ ਦੀ ਮੌਜੂਦਾ ਸਥਿਤੀ ਵੀ ਪਤਾ ਲਗ ਸਕੇਗੀ।ਟ੍ਰਾਂਸਪੋਰਟ ਮੰਤਰੀ ਨੇ ਜਤਾਇਆ ਮੁੱਖ ਮੰਤਰੀ ਦਾ ਧੰਨਵਾਦ
ਟ੍ਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ ਨੇ ਮੁੱਖ ਮੰਤਰੀ ਮਨੋਹਰ ਲਾਲ ਦਾ ਸਵਾਗਤ ਕਰਦੇ ਹੋਏ ਅੱਤਆਧੁਨਿਕ ਸਹੂਲਤਾਂ ਨਾਲ ਲੈਸ ਬੱਸ ਸਟੈਂਡ ਦੀ ਸੋਗਾਤ ਦੇਣ ‘ਤੇ ਮੁੱਖ ਮੰਤਰੀ ਦਾ ਧੰਨਵਾਦ ਪ੍ਰਗਟਾਇਆ। ਉਨ੍ਹਾਂ ਨੇ ਦਸਿਆ ਕਿ ਇਸ ਬੱਸ ਸਟੈਂਡ ਦਾ ਨਿਰਮਾਣ ਪੀਪੀਪੀ ਮੋਡ ‘ਤੇ ਨਿਜੀ ਭਾਗੀਦਾਰੀ ਵੱਲੋਂ ਕੀਤਾ ਗਿਆ ਹੈ। ਬੱਸ ਸਟੈਂਡ ਵਿਚ ਯਾਤਰੀਆਂ ਦੇ ਬੈਠਦ ਦੇ ਲਈ ਏਅਰ ਕੰਡੀਸ਼ਨ ਗੈਲਰੀ ਬਣਾਈ ਗਈ ਹੈ। ਅਤੇ ਨਾਲ ਹੀ ਅਰਾਮਦਾਇਕ ਕੁਰਸੀਆਂ ਦਾ ਪ੍ਰਾਵਧਾਨ ਵੀ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਆਪਣੇ ਡੇਸਟੀਨੇਸ਼ਨ ਵੱਲ ਜਾਣ ਵਾਲੇ ਯਾਤਰੀਆਂ ਦੀ ਸਹੂਲਤ ਦੇ ਲਈ ਆਧੁਨਿਕ ਪਖਾਨੇ, ਪੀਣ ਦੇ ਲਈ ਆਰਓ ਦਾ ਪਾਣੀ, ਸਮਾਨ ਰੱਖਣ ਦੇ ਲਈ ਕਲੋਕ ਰੂਮ, ਜਲਪਾਲ ਆਦਿ ਦੀ ਸਹੂਲਤ ਉਪਲਬਧ ਰਹੇਗੀ ਅਤੇ ਪੂਰੇ ਬੱਸ ਸਟੈਂਡ ਸੀਸੀਟੀਵੀ ਕੈਮਰੇ ਦੀ ਨਿਗਰਾਨੀ ਵਿਚ ਰਹੇਗਾ। ਇਸ ਤੋਂ ਇਲਾਵਾ, ਯਾਤਰੀਆਂ ਦੇ ਵਾਹਨਾਂ ਦੀ ਪਾਰਕਿੰਗ ਦੇ ਲਈ ਬੇਸਮੈਂਟ ਵਿਚ ਕਰੀਬ ਇਕ ਹਜਾਰ ਗੱਡੀਆਂ ਨੂੰ ਖੜੀ ਕਰਨ ਦੀ ਵਿਵਸਥਾ ਵੀ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਬਨਣ ਦੇ ਬਾਅਦ ਸੂਬੇ ਵਿਚ ਪਹਿਲਾਂ ਬੱਸਾਂ ਦੀ ਕਮੀ ਸੀ ਪਰ ਮੁੱਖ ਮੰਤਰੀ ਮਨੋਹਰ ਲਾਲ ਨੇ ਆਪਣੇ ਕਾਰਜਕਾਲ ਵਿਚ 5300 ਬੱਸਾਂ ਦੀ ਜਰੂਰਤ ਨੂੰ ਪੂਰਾ ਕਰਦੇ ਹੋਏ ਬੱਸਾਂ ਦੀ ਗਿਣਤੀ ਵਿਚ ਵਾਧਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਹਾਲ ਹੀ ਵਿਚ ਹਾਈ ਪਾਵਰ ਕਮੇਟੀ ਵਿਚ 1300 ਨਵੀਆਂ ਬੱਸਾਂ ਦੀ ਖਰੀਦ ਨੁੰ ਵੀ ਮੰਜੂਰੀ ਦਿੰਦੇ ਹੋਏ ਬੱਸਾਂ ਦੀ ਗਿਣਤੀ ਯਾਤਰੀਆਂ ਦੇ ਜਰੂਰਤ ਅਨੁਸਾਰ ਮਹੁਇਆ ਕਰਾਉਣ ਦਾ ਸ਼ਲਾਘਾਯੋਗ ਫੈਸਲਾ ਕੀਤਾ ਹੈ।
ਬੱਸ ਪੋਰਟ ਦੇ ਉਦਘਾਟਨ ਸਮਾਰੋਹ ਵਿਚ ਬੜਖੜ ਤੋਂ ਵਿਧਾਇਕ ਸੀਮਾ ਤਿ੍ਰਖਾ ਨੇ ਕਿਹਾ ਕਿ ਇਸ ਤਰ੍ਹਾ ਦੇ ਵਿਕਾਸਾਤਮਕ ਪ੍ਰੋਜੈਕਟ ਆਮਜਨਤਾ ਦੇ ਹਿੱਤਾਂ ਨੂੰ ਮੱਦੇਨਜਰ ਰੱਖਦੇ ਹੋਏ ਲਏ ਜਾ ਰਹੇ ਹਨ ਜਿਸ ਨਾਲ ਵਿਕਾਸ ਦੀ ਦਿਸ਼ਾ ਵਿਚ ਸਰਕਾਰ ਸ਼ਲਾਘਾਯੋਗ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਦੇ ਅਗਵਾਈ ਵਿਚ ਅੰਤੋਦੇਯ ਦੀ ਭਾਵਨਾ ਨਾਲ ਕੰਮ ਹੋ ਰਹੇ ਹਨ ਅਤੇ ਸਮਾਜ ਦੇ ਆਖੀਰੀ ਵਿਅਕਤੀ ਤਕ ਨੂੰ ਲਾਭ ਦਿੰਦੇ ਹੋਏ ਯੋਜਨਾਵਾਂ ਨੂੰ ਮੂਰਤ ਰੂਪ ਦਿੱਤਾ ਜਾ ਰਿਹਾ ਹੈ।ਇਸ ਮੌਕੇ ‘ਤੇ ਵਿਧਾਇਕ ਫਰੀਦਾਬਾਦ ਨਰੇਂਦਰ ਗੁਪਤਾ, ਵਿਧਾਇਕ ਤਿਗਾਂਓ ਰਾਜੇਸ਼ ਨਾਗਰ, ਪਿ੍ਰਥਲਾ ਤੋਂ ਵਿਧਾਇਕ ਨੈਯਨਪਾਲ ਰਾਵਤ, ਭਾਜਪਾ ਜਿਲ੍ਹਾ ਪ੍ਰਧਾਨ ਗੋਪਾਲ ਸ਼ਰਮਾ, ਸੀਐਮ ਦੇ ਰਾਜਨੀਤਿਕ ਸਕੱਤਰ ਅਜੈ ਗੌੜ, ਸੀਐਮ ਦੇ ਮੀਡੀਆ ਸਲਾਹਕਾਰ ਅਮਿਤ ਆਰਿਆ, ਸਾਬਕਾ ਮੇਅਰ ਸੁਮਨ ਬਾਲਾ, ਟ੍ਰਾਂਸਪੋਰਟ ਵਿਭਾਗ ਦੇ ਪ੍ਰਧਾਨ ਸਕੱਤਰ ਨਵਦੀਪ ਸਿੰਘ ਵਿਰਕ, ਨਿਦੇਸ਼ਕ ਡਾ. ਵੀਰੇਂਦਰ ਦਹਿਆ, ਪੁਲਿਸ ਕਮਿਸ਼ਨਰ ਵਿਕਾਸ ਅਰੋੜਾ, ਡੀਸੀ ਵਿਕਰਮ ਸਿੰਘ, ਨਗਰ ਨਿਗਮ ਕਮਿਸ਼ਨਰ ਜਿਤੇਂਦਰ ਦਹਿਆ, ਏਡੀਸੀ ਅਪਰਾਜਿਤਾ, ਫਰੀਦਾਬਾਦ ਰੋਡਵੇਜ ਜੀਐਮ ਲੇਖਰਾਜ, ਜੀਐਮ ਰਿਵਾੜੀ ਰਵੀਸ਼ ਹੁਡਾ, ਜੀਐਮ ਨਾਰਨੌਲ ਨਵੀਨ ਸ਼ਰਮਾ, ਜੀਐਮ ਦੀਪਕ ਕੁੰਡੂ, ਜੀਐਮ ਨੁੰਹ ਏਕਤਾ ਚੋਪੜਾ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਰਹੇ।
ਹਰਿਆਣਾ ਦੇ ਬੱਸ ਸਟੈਂਡ ਹੁਣ ਬੱਸ ਪੋਰਟ ਵਜੋ ਜਾਣੇ ਜਾਣਗੇ – ਮਨੋਹਰ ਲਾਲ
9 Views