ਬਠਿੰਡਾ, 17 ਅਕਤੂਬਰ: ਲੋਕ ਮੋਰਚਾ ਪੰਜਾਬ ਵੱਲੋਂ ਇਜਰਾਇਲ ਦੁਆਰਾ ਫਲਸਤੀਨ ਦੀ ਕੀਤੀ ਚੌਤਰਫਾ ਨਾਕਾਬੰਦੀ ਅਤੇ ਹਮਲੇ ਖਿਲਾਫ ਸ਼ਹਿਰ ਅੰਦਰ ਮਾਰਚ ਕੀਤਾ ਗਿਆ। ਮਾਰਚ ਤੋਂ ਪਹਿਲਾਂ ਸਥਾਨਕ ਟੀਚਰਜ਼ ਹੋਮ ਵਿਖੇ ਹੋਈ ਇਕੱਤਰਤਾ ਨੂੰ ਸੰਬੋਧਨ ਕਰਦੇ ਹੋਏ ਲੋਕ ਮੋਰਚਾ ਪੰਜਾਬ ਦੇ ਸੂਬਾ ਜਥੇਬੰਦਕ ਸਕੱਤਰ ਜਗਮੇਲ ਸਿੰਘ ਨੇ ਕਿਹਾ ਕਿ ਇਜਰਾਇਲ ਦਹਾਕਿਆਂ ਬੱਧੀ ਫਲਸਤੀਨ ਦੇ ਲੋਕਾਂ ਨੂੰ ਮਾਰੂ ਹਮਲਿਆਂ ਦਾ ਸ਼ਿਕਾਰ ਬਣਾਉਂਦਾ ਆ ਰਿਹਾ ਹੈ।
ਕਾਂਗਰਸ ਨੇ ਮੇਅਰ ਰਮਨ ਗੋਇਲ ਵਿਰੁਧ ਕਮਿਸ਼ਨਰ ਨੂੰ ਸੌਪਿਆ ਬੇਭਰੋਸਗੀ ਦਾ ਮਤਾ
ਫਲਸਤੀਨੀ ਲੋਕ ਇਜਰਾਇਲ ਵੱਲੋਂ ਆਪਣੀ ਹੀ ਧਰਤੀ ਤੋਂ ਬੇਦਖਲ ਕੀਤੇ ਗਏ ਹਨ ਅਤੇ ਉਹਨਾਂ ਨੂੰ ਜਮੀਨ ਦੇ ਇੱਕ ਸੌੜੇ ਟੋਟੇ ਉੱਤੇ ਜਿੰਦਗੀਆਂ ਗੁਜ਼ਾਰਨ ਲਈ ਮਜਬੂਰ ਕਰ ਦਿੱਤਾ ਗਿਆ ਹੈ। ਫਲਸਤੀਨ ਦੀ ਕੌਮੀ ਮੁਕਤੀ ਲਹਿਰ ਨੂੰ ਦਬਾਉਣ ਲਈ ਇਜਰਾਇਲ ਉੱਥੋਂ ਦੀ ਵਸੋਂ ਉੱਪਰ ਨਿਰੰਤਰ ਮਾਰੂ ਹਥਿਆਰਾਂ ਅਤੇ ਹਮਲਿਆਂ ਦੀ ਵਰਤੋਂ ਕਰਦਾ ਆਇਆ ਹੈ। ਇਸ ਵਹਿਸ਼ੀ ਘੇਰਾਬੰਦੀ ਅਤੇ ਹਮਲੇ ਖਿਲਾਫ ਫਲਸਤੀਨੀ ਨੰਗੇ ਧੜ ਲੜਦੇ ਆਏ ਹਨ।
ਬਠਿੰਡਾ ’ਚ ਦਿਨ ਦਿਹਾੜੇ ਲੁੱਟ, ਦੋ ਨੌਜਵਾਨਾਂ ਨੇ ਸੁਨਿਆਰੇ ਤੋਂ ਨਗਦੀ ਲੁੱਟੀ
ਫਲਸਤੀਨੀ ਲੋਕਾਂ ਦੀ ਕੌਮੀ ਮੁਕਤੀ ਦਾ ਇਹ ਸੰਘਰਸ਼ ਸੰਸਾਰ ਭਰ ਦੇ ਇਨਸਾਫ ਪਸੰਦ ਲੋਕਾਂ ਦੀ ਹਿਮਾਇਤ ਹਾਸਲ ਕਰਦਾ ਰਿਹਾ ਹੈ ਜਦੋਂ ਕਿ ਅਮਰੀਕਾ ਵਰਗੇ ਧੱਕੜ ਮੁਲਕ ਇਜਰਾਇਲ ਨੂੰ ਪਾਲਦੇ ਅਤੇ ਸ਼ਿਸ਼ਕਾਰਦੇ ਆਏ ਹਨ। ਹਮਾਸ ਜਥੇਬੰਦੀ ਵੱਲੋਂ ਇਜਰਾਇਲ ਖਿਲਾਫ ਕੀਤੀ ਗਈ ਖਾੜਕੂ ਕਾਰਵਾਈ ਹਕੀਕਤ ਵਿੱਚ ਇਜਰਾਇਲ ਵੱਲੋਂ ਇਸ ਜਾਰੀ ਰਹਿ ਰਹੇ ਹਮਲੇ ਦਾ ਹੀ ਪ੍ਰਤੀਕਰਮ ਸੀ।
ਹਜ਼ਾਰਾਂ ਨੌਜਵਾਨਾਂ ਨੇ ਪਿੰਡ ਸਤੌਜ ਵਿਖੇ ਖੂਨ ਦਾਨ ਕਰਕੇ ਮਨਾਇਆ ਮੁੱਖ ਮੰਤਰੀ ਦਾ ਜਨਮ ਦਿਨ
ਪਰ ਇਸ ਕਾਰਵਾਈ ਲਈ ਹਮਸ ਨੂੰ ਸਬਕ ਸਿਖਾਉਣ ਦੇ ਨਾਂ ਹੇਠ ਇਜਰਾਇਲ ਨੇ ਪੂਰੀ ਫਲਸਤੀਨੀ ਵਸੋਂ ਨੂੰ ਸਬਕ ਸਿਖਾਉਣ ਦਾ ਰਾਹ ਚੁਣ ਲਿਆ ਹੈ। ਅੱਜ ਦੇ ਇਸ ਪ੍ਰੋਗਰਾਮ ਵਿੱਚ ਸਟੇਜ ਸਕੱਤਰ ਦੀ ਭੂਮਿਕਾ ਲੋਕ ਮੋਰਚਾ ਪੰਜਾਬ ਦੇ ਜ਼ਿਲ੍ਹਾ ਕਮੇਟੀ ਮੈਂਬਰ ਸ੍ਰੀ ਗੁਰਮੁਖ ਸਿੰਘ ਨੇ ਨਿਭਾਈ।
Share the post "ਇਜਰਾਇਲ ਵੱਲੋਂ ਫਲਸਤੀਨ ਉੱਪਰ ਕੀਤੇ ਚੌਤਰਫੇ ਹਮਲੇ ਖਿਲਾਫ ਲੋਕ ਮੋਰਚਾ ਪੰਜਾਬ ਵੱਲੋਂ ਮਾਰਚ"