ਸੁਖਜਿੰਦਰ ਮਾਨ
ਬਠਿੰਡਾ, 23 ਮਾਰਚ: ਇੰਸਟੀਚਿਊਸ਼ਨ ਆਫ ਇੰਜਨੀਅਰਜ ਲੋਕਲ ਸੈਂਟਰ ਬਠਿੰਡਾ ਦੁਆਰਾ ਵਿਸ਼ਵ ਜਲ ਦਿਵਸ ਵਿਸ਼ੇ “ ਅਦਿੱਖ ਭੂਮੀਗਤ ਪਾਣੀ ਨੂੰ ਦਿ੍ਰਸ਼ਮਾਮ ਬਣਾਉਣ ” ਦੇ ਥੀਮ ਤੇ ਲੈਕਚਰ ਕਰਵਾ ਕਿ ਮਨਾਇਆ ਗਿਆ।ਇਸ ਮੌਕੇ ਡਾ. ਜਗਤਾਰ ਸਿੰਘ ਸਿਵੀਆਂ ਚੇਅਰਮੈਨ ਇੰਸਟੀਚਿਊਸ਼ਨ ਆਫ ਇੰਜਨੀਅਰਜ ਲੋਕਲ ਸੈਂਟਰ ਬਠਿੰਡਾ ਦੁਆਰਾ ਸਮਾਗਮ ਵਿਚ ਭਾਗ ਲੈਣ ਵਾਲੇ ਸਾਰੇ ਅਹੁਦੇਦਾਰਾਂ, ਬੁਲਾਰਿਆਂ ,ਵਿਦਿਆਰਥੀਆਂ ਅਤੇ ਸਾਰੇ ਹੀ ਭਾਗੀਦਾਰਾਂ ਦਾ ਸੁਆਗਤ ਕੀਤਾ ਗਿਆ ਇਸ ਮੌਕੇ ਉਨ੍ਹਾਂ ਦੱਸਿਆ ਕਿ ਜਿਵੇਂ ਅਸੀ ਸਾਰੇ ਜਾਣਦੇ ਹਾਂ ਕਿ ਪਾਣੀ ਮਨੁੱਖੀ ਜ਼ਿੰਦਗੀ ਦਾ ਇੱਕ ਜ਼ਰੂਰੀ ਅੰਗ ਹੈ ਪਾਣੀ ਤੋਂ ਬਿਨਾਂ ਮਨੁੱਖ ਦੀ ਹਰ ਆਸ ਤੇ ਲੋਡ ਅਧੂਰੀ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਰਲ ਕੇ ਪਾਣੀ ਦੇ ਬਚਾਅ ਵੱਲ ਧਿਆਨ ਦੇਣ ਦੀ ਬਹੁਤ ਜਰੂਰਤ ਹੈ ਅਤੇ ਸਾਰਿਆਂ ਨੂੰ ਪਾਣੀ ਦੀ ਦੁਰਵਰਤੋਂ ਕਰਨ ਤੋਂ ਰੋਕਣਾ ਚਾਹੀਦਾ ਹੈ ਅਤੇ ਇਸ ਦੀ ਸੁਚੱਜੇ ਢੰਗ ਨਾਲ ਵਰਤੋਂ ਕਰਨ ਲਈ ਵੱਖ ਵੱਖ ਉਪਰਾਲੇ ਕਰਨੇ ਚਾਹੀਦੇ ਹਨ ਜਿਨ੍ਹਾਂ ਬਾਰੇ ਉਨ੍ਹਾਂ ਨੇ ਵਿਸਥਾਰ ਨਾਲ ਦੱਸਿਆ।ਇਸ ਸਮਾਗਮ ਦੇ ਮੁੱਖ ਬੁਲਾਰੇ ਡਾ. ਆਦਰਸ਼ਪਾਲ ਵਿਜ ਚੇਅਰਮੈਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ. ਪੀ .ਸੀ. ਬੀ) ਅਤੇ ਪ੍ਰੋਫੈਸਰ ਬੋਟੈਨੀਕਲ ਅਤੇ ਵਾਤਾਵਰਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ ਨੇ ਵਿਸ਼ਵ ਜਲ ਦਿਵਸ ਤੇ ਵਿਸ਼ੇਸ਼ ਗੱਲਬਾਤ ਕੀਤੀ ਉਨ੍ਹਾਂ ਇਸ ਮੌਕੇ ਪਾਣੀ ਦੀ ਮਹੱਤਤਾ ਬਾਰੇ ਦੱਸਿਆ ਅਤੇ ਚਿੰਤਾ ਵੀ ਜਾਹਿਰ ਕੀਤੀ ਕਿ ਜੇਕਰ ਪੰਜਾਬ ਵਿਚ ਪਾਣੀ ਦੀ ਸੰਭਾਲ ਠੀਕ ਤਰੀਕੇ ਨਾਲ ਨਾ ਕੀਤੀ ਗਈ ਤਾਂ ਜਲਦੀ ਹੀ ਪੰਜਾਬ ਵੀ ਰੇਗਿਸਤਾਨ ਬਣ ਜਾਵੇਗਾ ਉਨ੍ਹਾਂ ਦੱਸਿਆ ਕਿ ਪਾਣੀ ਦੀ ਦੁਰਵਰਤੋਂ ਨਾ ਕਰਨਾ ਜਾਂ ਪਾਣੀ ਦੀ ਸੰਭਾਲ ਕਰਨਾ ਸਾਨੂੰ ਸਭ ਤੋਂ ਪਹਿਲਾਂ ਆਪਣੇ ਆਪ ਤੋਂ ਸੁਰੂ ਕਰਨਾ ਚਾਹੀਦਾ ਹੈ ਉਨ੍ਹਾਂ ਇਸ ਮੌਕੇ ਪਾਣੀ ਦੀ ਸੰਭਾਲ ਦੇ ਵੱਖ ਵੱਖ ਤਰੀਕਿਆਂ ਬਾਰੇ ਵੀ ਦੱਸਿਆ ਆਪਣੇ ਭਾਸ਼ਨ ਦੇ ਅਖੀਰ ਵਿਚ ਉਨ੍ਹਾਂ ਭਾਗੀਦਾਰਾਂ ਦੁਆਰਾ ਪੁੱਛੇ ਗਏ ਵੱਖ ਵੱਖ ਸਵਾਲਾ ਦੇ ਉੱਤਰ ਦਿੰਦੇ ਹੋਏ ਆਪਣੇ ਭਾਸ਼ਣ ਦਾ ਅੰਤ ਕੀਤਾ।
ਇਸ ਪ੍ਰੋਗਰਾਮ ਦੌਰਾਨ ਸ੍ਰੀ ਵਿਜੈ ਕਾਂਤ ਗੋਇਲ ਜਨਰਲ ਮੈਨੇਜਰ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ ਬਠਿੰਡਾ ਨੇ ਮੁੱਖ ਮਹਿਮਾਨ ਵਜੋਂ ਹਿੱਸਾ ਲਿਆ ਉਨ੍ਹਾਂ ਸਾਰੇ ਭਾਗੀਦਾਰਾਂ ਨੂੰ ਸੰਬੋਧਨ ਕੀਤਾ ਅਤੇ ਪਾਣੀ ਦੀ ਸਮੱਸਿਆ ਤੇ ਵਿਸ਼ੇਸ਼ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਜੇਕਰ ਅਸੀਂ ਆਉਣ ਵਾਲੇ ਸਮੇਂ ਵਿਚ ਸਰਵਾਈਵ ਕਰਨਾ ਚਾਹੁੰਦੇ ਹਾਂ ਜਿੰਨਾ ਪਾਣੀ ਅਸੀਂ ਧਰਤੀ ਵਿੱਚੋਂ ਬਾਹਰ ਕੱਢਦੇ ਹਾਂ, ਓਨਾ ਹੀ ਉਸ ਨੂੰ ਰੀਚਾਰਜ ਕਰਨਾ ਬਣਦਾ ਹੈ । ਉਨ੍ਹਾਂ ਅੰਕੜਿਆਂ ਰਾਹੀਂ ਦੱਸਿਆ ਕਿ ਪਾਣੀ ਦੀ ਖਪਤ ਰੀਚਾਰਜ ਨਾਲੋਂ 16 ਗੁਣਾ ਜ?ਿਆਦਾ ਹੈ।।ਸਾਬਕਾ ਵਾਈਸ ਪ੍ਰੈਜ਼ੀਡੈਂਟ ਇੰਸਟੀਚਿਊਸ਼ਨ ਆਫ ਇੰਜਨੀਅਰਜ਼ ਇੰਡੀਆ ਡਾ. ਤਾਰਾ ਸਿੰਘ ਕਮਲ ਨੇ ਵੀ ਇਸ ਸੈਮੀਨਾਰ ਵਿੱਚ ਵਿਸ਼ੇਸ਼ ਹਿੱਸਾ ਲਿਆ ।ਸਾਰੇ ਸਮਾਗਮ ਦਾ ਸੰਚਾਲਨ ਇੰਜ. ਗਗਨਦੀਪ ਕੌਰ ਅਸਿਸਟੈਂਟ ਪ੍ਰੋਫੈਸਰ ਯਾਦਵਿੰਦਰਾ ਕਾਲਜ ਆਫ ਇੰਜਨੀਅਰਿੰਗ ਤਲਵੰਡੀ ਸਾਬੋ ਨੇ ਕੀਤਾ ਆਖਰ ਵਿਚ ਇੰਜਨੀਅਰ ਜੇ.ਐਸ ਦਿਓਲ ਆਨਰੇਰੀ ਸਕੱਤਰ ਇੰਸਟੀਚਿਊਸ਼ਨ ਆਫ ਇੰਜਨੀਅਰ ਬਠਿੰਡਾ ਲੋਕਲ ਸੈਂਟਰ ਦੁਆਰਾ ਪੰਜਾਬ ਵਿੱਚ ਪਾਣੀ ਦੇ ਕੁਝ ਅੰਕੜਿਆਂ ਬਾਰੇ ਦੱਸਿਆ ਤੇ ਚਿੰਤਾ ਜਾਹਿਰ ਕੀਤੀ ਕਿ ਜੇਕਰ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਾਣੀ ਦੀ ਇੱਕ ਬੂੰਦ ਵੀ ਨਹੀਂ ਮਿਲੇਗੀ ਆਖਰ ਵਿਚ ਉਨ੍ਹਾਂ ਸਾਰੇ ਭਾਗੀਦਾਰਾਂ ਮਹਿਮਾਨਾਂ ਬੁਲਾਰਿਆਂ ਅਤੇ ਭਾਗ ਲੈਣ ਵਾਲਿਆਂ ਦਾ ਧੰਨਵਾਦ ਕਰਦੇ ਹੋਏ ਵੈਬੀਨਰ ਦੀ ਸਮਾਪਤੀ ਕੀਤੀ ਇਸ ਸੈਮੀਨਾਰ ਵਿੱਚ ਲਗਪਗ 43 ਪ੍ਰਤੀਭਾਗੀਆਂ ਨੇ ਹਿੱਸਾ ਲਿਆ।
ਇੰਸਟੀਚਿਊਸ਼ਨ ਆਫ ਇੰਜਨੀਅਰਜ ਲੋਕਲ ਸੈਂਟਰ ਵਲੋਂ ਵਿਸ਼ਵ ਜਲ ਦਿਵਸ ਮਨਾਇਆ
14 Views