ਸਿਲਵਰ ਓਕਸ ਸਕੂਲ ’ਚ ਪੰਜ ਰੋਜ਼ਾ ਅਧਿਆਪਕ ਸਿੱਖਿਆ ਵਰਕਸ਼ਾਪ ਆਯੋਜਿਤ

Date:

spot_img

ਸੁਖਜਿੰਦਰ ਮਾਨ
ਬਠਿੰਡਾ, 21 ਮਾਰਚ: ਸਿਲਵਰ ਓਕਸ ਸਕੂਲ ਭੁੱਚੋਂ ਮੰਡੀ ਵਿੱਚ ਪੰਜ ਦਿਨਾਂ ਦੀ ਅਧਿਆਪਕ ਸਿੱਖਿਆ ਵਰਕਸ਼ਾਪ ਆਯੋਜਿਤ ਕਰਵਾਈ ਜਾ ਰਹੀ ਹੈ। ਜਿਸ ਵਿਚ ਸਕੂਲ ਵੱਲੋਂ ਆਪਣੇ ਨਵੇਂ ਚੁਣੇ ਗਏ ਅਧਿਆਪਕਾਂ ਨੂੰ ਅਧਿਆਪਨ ਤਕਨੀਕਾਂ ਦੀ ਜਾਣਕਾਰੀ ਦਿੱਤੀ ਜਾਵੇਗੀ। ਸਕੂਲ ਦੇ ਬੁਲਾਰੇ ਨੇ ਦਸਿਆ ਕਿ ਵਰਕਸ਼ਾਪ ਦੇ ਪਹਿਲੇ ਦਿਨ ਸ਼੍ਰੀਮਤੀ ਨੀਤੂ ਬਾਂਸਲ ਜੋ ਕਿ ਗਿਆਨ ਮੰਥਨ ਦੇ ਅਕਾਦਮਿਕ ਅਤੇ ਐਡਮਿਨ ਰਿਸਰਚ ਐਨਾਲਿਸਟ ਹਨ, ਵਲੋਂ ਸੰਚਾਰ ਹੁਨਰ ਤੇ ਅਧਿਆਪਕ ਇੱਕ ਸਲਾਹਕਾਰ ਹੈ, ਬਾਰੇ ਦੱਸਿਆ। ਅਗਲੇ ਚਾਰ ਦਿਨਾਂ ਵਿੱਚ ਉਹ ਸ਼ੁਰੂਆਤੀ ਬਚਪਨ ਦੀ ਸਿੱਖਿਆ ਦੀਆਂ ਤਕਨੀਕਾਂ, ਕੰਮ ਦੀ ਨੈਤਿਕਤਾ, ਟੀਮ ਦਾ ਨਿਰਮਾਣ, ਬਲੂਮ ਵਰਗੀਕਰਨ, ਪਾਠ ਯੋਜਨਾਬੰਦੀ, ਮਾਈਕਰੋ ਸਿੱਖਿਆ ਅਤੇ ਗਰੁੱਪ ਰਣਨੀਤੀ ਆਦਿ ਬਾਰੇ ਦੱਸਣਗੇ। ਸਕੂਲ ਦੇ ਨਿਰਦੇਸ਼ਕ ਸ਼੍ਰੀਮਤੀ ਬਰਨਿੰਦਰਪਾਲ ਸੇਖੋਂ ਨੇ ਕਿਹਾ ਕਿ ਸਿੱਖਿਆ ਖੇਤਰ ਵਿੱਚ ਇਹ ਸਿੱਖਿਆ ਸਿਖਲਾਈ ਜਰੂਰੀ ਹੈ। ਇਸ ਤਕਨੀਕ ਨਾਲ ਅਧਿਆਪਕ ਆਪਣੇ ਆਪ ਨੂੰ ਵਧੇਰੇ ਜਾਗਰੂਕ ਕਰ ਸਕਦੇ ਹਨ।ਸਕੂਲ ਦੀ ਮੁੱਖ ਅਧਿਆਪਕਾਂ ਸ਼੍ਰੀ ਮਤੀ ਛਾਇਆ ਵਿਨੋਚਾ ਨੇ ਧੰਨਵਾਦ ਕਰਦਿਆਂ ਕਿਹਾ ਕਿ ਇਸ ਵਰਕਸ਼ਾਪ ਨਾਲ ਅਧਿਆਪਕਾਂ ਨੂੰ ਸਿੱਖਿਆ ਦੇਣ ਵਿੱਚ ਹੋਰ ਸਹਾਇਤਾ ਮਿਲੇਗੀ।

spot_img
spot_img

Share post:

Popular

More like this
Related

ਨਰਾਤਿਆਂ ’ਚ ਨਾ ਕਰਿਓ ਇਹ ਗਲਤੀ! ਨਹੀਂ ਤਾਂ..?

ਨਿਊਜ਼ ਡੈਸਕ: 11 ਅਕਤੂਬਰ ਤੋਂ ਸ਼ੁਰੂ ਹੋ ਰਹੇ ਨੇ...

CM Nayab Singh Saini के सिंगापुर दौरे का तीसरा दिन

👉सिंगापुर कंपनियों के साथ राउंड टेबल कॉन्फ्रेंस, सेमीकंडक्टर से...

Guru Kashi University ਵੱਲੋਂ ਵਿਦਿਆਰਥੀਆਂ ਵਿੱਚ “ਉਦੱਮੀ ਹੁਨਰਾਂ ਦੇ ਵਿਕਾਸ ਲਈ” ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ

Talwandi Sabo News:ਭਾਰਤ ਸਰਕਾਰ ਦੇ ਚਲੰਤ ਪ੍ਰੋਗਰਾਮਾਂ ਤਹਿਤ ਗੁਰੂ...