ਸੁਖਜਿੰਦਰ ਮਾਨ
ਬਠਿੰਡਾ, 13 ਜੁਲਾਈ: ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸਥਾਨਕ ਸਰਕਾਰੀ ਆਈ.ਟੀ.ਆਈ. ਦੇ ਪਿ੍ਰੰਸੀਪਲ ਸ੍ਰੀਮਤੀ ਗੁਰਪ੍ਰੀਤ ਕੌਰ ਗਿੱਲ ਦੀ ਯੋਗ ਅਗਵਾਈ ਹੇਠ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਵਿਖੇ ਸਮੂਹ ਸਟਾਫ਼ ਤੇ ਜ਼ਿਲ੍ਹਾ ਰੁਜਗਾਰ ਬਿਊਰੋ ਦੇ ਸਹਿਯੋਗ ਨਾਲ ਸਵੈ ਰੁਜਗਾਰ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪਿ੍ਰੰਸੀਪਲ ਸ੍ਰੀਮਤੀ ਗੁਰਪ੍ਰੀਤ ਕੌਰ ਗਿੱਲ ਨੇ ਹੋਰ ਦੱਸਿਆ ਕਿ ਇਸ ਕੈਂਪ ਵਿੱਚ ਸੰਸਥਾ ਦੇ ਅਖਰੀਲੇ ਸਾਲ ਦੇ 130 ਤੋਂ ਵੱਧ ਸਿਖਿਆਰਥੀਆਂ ਤੇ ਸਹਿਰ ਦੇ ਵੱਖ-ਵੱਖ ਅਦਾਰਿਆਂ ਦੇ ਨੁਮਾਇੰਦਿਆਂ ਵੱਲੋਂ ਭਾਗ ਲਿਆ ਗਿਆ। ਕੈਂਪ ਚ ਸਰਕਾਰ ਦੁਆਰਾ ਸਿਖਿਆਰਥੀਆਂ ਦੇ ਸਵੈ-ਰੁਜਾਗਰ ਲਈ ਜਾਰੀ ਲੋਨ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ। ਕੈਂਪ ਦੌਰਾਨ ਆਈ.ਟੀ.ਆਈ. ਪਾਸ ਸਿਖਿਆਰਥੀਆਂ ਨੂੰ ਸਵੈ-ਰੁਜਗਾਰ ਅਧੀਨ ਆਪਣਾ ਕੰਮ ਸੁਰੂ ਕਰਨ ਲਈ ਬੈਂਕਾਂ ਤੋਂ ਵੱਖ-ਵੱਖ ਸਕੀਮਾਂ ਤਹਿਤ ਬੈਂਕ ਲੋਨ ਲੈਣ ਦੀ ਵਿਧੀ ਸਬੰਧੀ ਜਾਣਕਾਰੀ ਦਿੱਤੀ ਗਈ।
ਪਿ੍ਰੰਸੀਪਲ ਗਿੱਲ ਨੇ ਸਥਾਨਕ ਸਰਕਾਰੀ ਆਈ.ਟੀ.ਆਈ. ਵੱਲੋਂ ਸਿਖਿਆਰਥੀਆਂ ਨੂੰ ਕਰਵਾਏ ਜਾ ਰਹੇ ਕੋਰਸਾਂ ਤੇ ਇਨ੍ਹਾਂ ਦੀ ਅਹਿਮੀਅਤ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਕੋਰਸ ਆਪਣਾ ਸਵੈ-ਰੁਜਗਾਰ ਸੁਰੂ ਕਰਨ ਚ ਸਹਾਈ ਹੁੰਦੇ ਹਨ। ਸਮਾਗਮ ਦੇ ਅੰਤ ਵਿੱਚ ਪਿ੍ਰੰਸੀਪਲ ਵੱਲੋਂ ਸਮੂਹ ਮਹਿਮਾਨਾਂ, ਸਿਖਿਆਰਥੀਆਂ ਅਤੇ ਸਟਾਫ ਦਾ ਵਿਸੇਸ ਤੌਰ ਤੇ ਧੰਨਵਾਦ ਕੀਤਾ ਗਿਆ।ਇਸ ਕੈਂਪ ਵਿੱਚ ਲੀਡ ਬੈਂਕ ਮੈਨੇਜਰ ਸ੍ਰੀ ਮੰਜੂ ਗਲਹੋਤਰਾ, ਮੈਨੇਜਰ ਸਟੇਟ ਬੈਂਕ ਆਫ ਇੰਡੀਆ ਸ੍ਰੀ ਵਿਵੇਕ ਗਰਗ, ਐਸ. ਸੀ. ਕਾਰਪੋਰੇਸਨ ਸ੍ਰੀ ਅਨੁਰਾਗ ਸਰਮਾਂ, ਬੀ.ਸੀ.ਕਾਰਪੋਰੇਸਨ ਸ੍ਰੀ ਗੁਰਮੀਤ ਸਿੰਘ, ਐਨ.ਯੂ.ਐਲ.ਐਮ ਸ੍ਰੀ ਦੁਰਗੇਸ ਕੁਮਾਰ, ਨਾਬਾਰਡ ਕਲੱਟਰ ਹੈਂਡ ਸ੍ਰੀ ਅਮਿਤ ਗਰਗ, ਜ਼ਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨਜਰ ਸ੍ਰੀ ਪ੍ਰੀਤਮਹਿੰਦਰ ਸਿੰਘ ਅਤੇ ਜ਼ਿਲ੍ਹਾ ਰੁਜਗਾਰ ਬਿਓਰੋ ਡਿਪਟੀ ਸੀ.ਈ.ਓ. ਸ੍ਰੀ ਤੀਰਥਪਾਲ ਸਿੰਘ ਆਦਿ ਵਿਸੇਸ ਤੌਰ ਤੇ ਹਾਜ਼ਰ ਸਨ।
ਉਦਯੋਗਿਕ ਸਿਖਲਾਈ ਸੰਸਥਾ ਵਿਖੇ ਸਵੈ ਰੁਜਗਾਰ ਕੈਂਪ ਆਯੋਜਿਤ
26 Views