Faridkot News: ਤੇਜ ਰਫ਼ਤਾਰ ਕਾਰ ਟਰਾਲੀ ਹੇਠ ਵੜੀ, ਦੋ ਨੌਜਵਾਨਾਂ ਦੀ ਹੋਈ ਦਰਦਨਾਕ ਮੌ+ਤ

0
9
146 Views

ਫ਼ਰੀਦਕੋਟ, 25 ਨਵੰਬਰ: ਬੀਤੀ ਦੇਰ ਰਾਤ ਸਥਾਨਕ ਸਾਦਿਕ ਰੋਡ ’ਤੇ ਵਾਪਰੇ ਇੱਕ ਭਿਆਨਕ ਦਰਦਨਾਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋਣ ਅਤੇ ਇੱਕ ਲੜਕੀ ਦੇ ਗੰਭੀਰ ਰੂਪ ਵਿਚ ਜਖਮੀ ਹੋਣ ਦੀ ਸੂਚਨਾ ਹੈ। ਇਹ ਹਾਦਸਾ ਇੱਕ ਤੇਜ ਰਫ਼ਤਾਰ ਕਰੂਜ਼ ਕਾਰ ਦੇ ਝੋਨੇ ਦੀਆਂ ਬੋਰੀਆਂ ਨਾਲ ਭਰੀ ਟਰੈਕਟਰ-ਟਰਾਲੀ ਦੇ ਪਿੱਛੇ ਜਾ ਕੇ ਵੱਜਣ ਕਾਰਨ ਹੋਇਆ ਹੈ। ਹਾਦਸਾ ਇੰਨ੍ਹਾਂ ਭਿਆਨਕ ਦਸਿਆ ਜਾ ਰਿਹਾ ਕਿ ਕਾਰ ਟਰਾਲੀ ਦੇ ਹੇਠਾਂ ਜਾ ਵੜੀ, ਜਿਸ ਕਾਰਨ ਉਹ ਬੁਰੀ ਤਰ੍ਹਾਂ ਖ਼ਤਮ ਹੋ ਗਈ।

ਇਹ ਵੀ ਪੜ੍ਹੋ ਨਸ਼ੇ ’ਚ ਧੁੱਤ ਕਾਰ ਸਵਾਰ ਨੇ ਪੈਦਲ ਜਾ ਰਹੀ ਔਰਤ ਤੇ ਦੋ ਮੋਟਰਸਾਈਕਲ ਸਵਾਰਾਂ ਨੂੰ ਦਰੜਿਆਂ

ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਪਰਮਦੀਪ ਸਿੰਘ ਅਤੇ ਸੁਖਰਾਜ ਸਿੰਘ ਵਾਸੀ ਕੰਮੇਆਣਾ ਦੇ ਤੌਰ ’ਤੇ ਹੋਈ ਹੈ, ਜੋਕਿ ਘਟਨਾ ਸਮੇਂ ਪਿੰਡ ਸ਼ੇਰ ਸਿੰਘ ਵਾਲਾ ਵਿਖੇ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਜਾ ਰਹੇ ਸਨ। ਘਟਨਾ ਸਮੇਂ ਕਾਰ ਦੀ ਸਪੀਡ 150 ਦੇ ਕਰੀਬ ਦੱਸੀ ਜਾ ਰਹੀ ਹੈ ਤੇ ਜਖ਼ਮੀ ਲੜਕੀ ਕਾਰ ਦੀ ਪਿਛਲੀ ਸੀਟ ਉਪਰ ਬੈਠੀ ਹੋਈ ਸੀ, ਜਿਸਦੀ ਹਾਲਾਤ ਕਾਫ਼ੀ ਗੰਭੀਰ ਦੱਸੀ ਜਾ ਰਹੀ ਹੈ ਤੇ ਉਸਨੂੰ ਮੈਡੀਕਲ ਕਾਲਜ਼ ਤੋਂ ਚੰਡੀਗੜ੍ਹ ਰੈਫ਼ਰ ਕੀਤਾ ਗਿਆ। ਇਹਨਾਂ ਮ੍ਰਿਤਕ ਨੌਜਵਾਨਾਂ ਨਾਲ ਇਹ ਲੜਕੀ ਕੌਣ ਸੀ, ਇਸਦੇ ਬਾਰੇ ਕਈ ਤਰ੍ਹਾਂ ਦੀਆਂ ਚਰਚਾਵਾਂ ਹਨ।

 

LEAVE A REPLY

Please enter your comment!
Please enter your name here