Friday, November 7, 2025
spot_img

ਉਪ ਮੁੱਖ ਮੰਤਰੀ ਨੇ ਸ਼ਹੀਦ ਪੁਲਿਸ ਮੁਲਾਜ਼ਮਾਂ ਦੇ ਲੰਬਿਤ ਪਏ ਮਾਮਲੇ 15 ਦਿਨਾਂ ਚ ਨਿਪਟਾਉਣ ਦੇ ਦਿੱਤੇ ਆਦੇਸ਼

Date:

spot_img

ਸੁਖਜਿੰਦਰ ਮਾਨ
ਜਲੰਧਰ, 21 ਅਕਤੂਬਰ: ਸੂਬੇ ਦੀ ਰੱਖਿਆਂ ਕਰਦਿਆਂ ਆਪਣੀਆਂ ਜਾਨਾਂ ਗਵਾਉਣ ਵਾਲੇ ਸ਼ਹੀਦ ਪੁਲਿਸ ਮੁਲਾਜ਼ਮਾਂ ਅਤੇ ਡਿਊਟੀ ਦੌਰਾਨ ਹਾਦਸੇ ਜਾਂ ਕੁਦਰਤੀ ਕਾਰਨਾਂ ਫੌਤ ਹੋਏ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਦੇ ਪੁਲਿਸ ਵਿਭਾਗ ਨਾਲ ਸਬੰਧਤ ਕੰਮਾਂ ਨੂੰ ਤੈਅ ਸਮੇਂ ਅੰਦਰ ਨਿਪਟਾਉਣ ਲਈ ਹਰ ਪੁਲਿਸ ਕਮਿਸ਼ਨਰੇਟ ਤੇ ਪੁਲਿਸ ਜ਼ਿਲੇ ਵਿੱਚ ਇਕ ਸਮਰਪਿਤ ਪੁਲਿਸ ਅਫਸਰ ਤਾਇਨਾਤ ਕੀਤਾ ਜਾਵੇਗਾ। ਇਸੇ ਤਰ੍ਹਾਂ ਸਾਰੇ ਗਲੈਂਟਰੀ ਐਵਾਰਡ ਜੇਤੂ ਸ਼ਹੀਦ ਦੇ ਵਾਰਸਾਂ ਨੂੰ ਇਕ ਰੈਂਕ ਤਰੱਕੀ ਦਿੱਤੀ ਜਾਵੇਗੀ।
ਇਹ ਗੱਲ ਉਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇੱਥੇ ਪੀ.ਏ.ਪੀ. ਜਲੰਧਰ ਵਿਖੇ 62ਵੇਂ ਪੁਲਿਸ ਸ਼ਹੀਦੀ ਯਾਦਗਾਰ ਦਿਵਸ ਸਮਾਗਮ ਵਿੱਚ ਸ਼ਿਰਕਤ ਕਰਨ ਉਪਰੰਤ ਸ਼ਹੀਦ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨਾਲ ਗੱਲਬਾਤ ਕਰਦਿਆਂ ਕਹੀ।ਉਨ੍ਹਾਂ ਮੌਕੇ ਉਤੇ ਹੀ ਡੀ.ਜੀ.ਪੀ. ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਇਸ ਨੂੰ ਅਮਲ ਵਿੱਚ ਲਿਆਉਣ ਲਈ ਕਿਹਾ।
ਸ. ਰੰਧਾਵਾ ਜਿਨ੍ਹਾਂ ਕੋਲ ਗ੍ਰਹਿ ਵਿਭਾਗ ਹੈ, ਅੱਜ ਸ਼ਹੀਦ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਮਿਲੇ ਜਿਨ੍ਹਾਂ ਨੇ ਪੁਲਿਸ ਵਿਭਾਗ ਨਾਲ ਸਬੰਧਤ ਕੰਮਾਂ ਨੂੰ ਕਰਵਾਉਣ ਲਈ ਦਫ਼ਤਰਾਂ ਵਿੱਚ ਪ੍ਰੇਸ਼ਾਨੀ ਆਉਣ ਦਾ ਮਾਮਲਾ ਧਿਆਨ ਵਿੱਚ ਲਿਆਂਦਾ।ਇਸ ਉਤੇ ਉਪ ਮੁੱਖ ਮੰਤਰੀ ਨੇ ਕਿਹਾ ਕਿ ਮ੍ਰਿਤਕ ਮੁਲਾਜ਼ਮ ਦੇ ਵਾਰਿਸ ਨੂੰ ਨੌਕਰੀ ਲਈ ਹੁਣ ਦਫਤਰ ਖ਼ੁਦ ਨਹੀਂ ਜਾਣਾ ਪੈਣਾ ਪਵੇਗਾ ਸਗੋਂ ਵਿਭਾਗ ਉਨ੍ਹਾਂ ਕੋਲ ਪਹੁੰਚ ਕਰੇਗਾ। ਇਸੇ ਤਰ੍ਹਾਂ ਹਰ ਕਮਿਸ਼ਨਰੇਟ ਤੇ ਜ਼ਿਲੇ ਵਿੱਚ ਸਮਰਪਿਤ ਅਧਿਕਾਰੀ ਇਨ੍ਹਾਂ ਕੰਮਾਂ ਨੂੰ ਦੇਖਣਗੇ।
ਉਪ ਮੁੱਖ ਮੰਤਰੀ ਨੇ ਸ਼ਹੀਦ ਪਰਿਵਾਰਾਂ ਦੇ ਮੈਂਬਰਾਂ ਨਾਲ ਵਾਰੋ-ਵਾਰੀ ਗੱਲ ਕੀਤੀ ਜਿਸ ਦੌਰਾਨ ਉਨ੍ਹਾਂ ਵੱਲੋਂ ਨੌਕਰੀ ਤੋਂ ਇਲਾਵਾ ਤਰੱਕੀਆਂ, ਬਦਲੀਆਂ, ਪੈਨਸ਼ਨ ਆਦਿ ਦੇ ਲੰਬਿਤ ਪਏ ਮਾਮਲਿਆਂ ਦਾ ਧਿਆਨ ਵਿੱਚ ਲਿਆਂਦਾ ਗਿਆ।ਇਹ ਸਾਰੇ ਕੇਸਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਸ. ਰੰਧਾਵਾ ਨੇ ਸਾਰੀਆਂ ਦਰਖਾਸਤਾਂ ਉਤੇ 15 ਦਿਨਾਂ ਦੇ ਅੰਦਰ ਨਿਪਟਾਰਾ ਕਰਨ ਦਾ ਵਿਸ਼ਵਾਸ ਦਿਵਾਇਆ।

LEAVE A REPLY

Please enter your comment!
Please enter your name here

Share post:

ADVERTISEMENT

spot_img

ADVERTISEMENT

spot_img

ADVERTISEMENT

spot_img

ADVERTISEMENT

spot_img

ADVERTISEMENT

spot_img

ADVERTISEMENT

spot_img
spot_img

Popular

More like this
Related

ਸੀ.ਏ.ਕਿਊ.ਐੱਮ. ਦੇ ਚੇਅਰਮੈਨ ਰਾਜੇਸ਼ ਵਰਮਾ ਨੇ ਗੁਰੂ ਹਰਗੋਬਿੰਦ ਥਰਮਲ ਪਲਾਂਟ ਦਾ ਦੌਰਾ ਕਰਕੇ ਲਿਆ ਜਾਇਜ਼ਾ

ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨੇ ਲੇਕ ਵਿਊ ਵਿਖੇ ਪਹੁੰਚਣ...

ਸਬਜ਼ੀ ਦੇ ਵੱਧ ਰੇਟਾਂ ਨੂੰ ਲੈ ਕੇ ਬਠਿੰਡਾ ਦੀ ਸਬਜ਼ੀ ਮੰਡੀ ‘ਚ ਹੰਗਾਮਾ, ਪੁਲਿਸ ਨੂੰ ਸਥਿਤੀ ਸੰਭਾਲਣੀ ਪਈ

👉ਸਾਬਕਾ ਕੋਸਲਰ ਵਿਜੇ ਕੁਮਾਰ ਸਾਥੀਆਂ ਸਹਿਤ ਸਬਜ਼ੀ ਮੰਡੀ ਨੂੰ...