ਐਮ.ਬੀ.ਏ. ਹਸਪਤਾਲ ਪ੍ਰਸਾਸਨ ਦਾ 2 ਸਾਲਾਂ ਕੋਰਸ ਮੌਜੂਦਾ ਅਕਾਦਮਿਕ ਸੈਸਨ ਤੋਂ ਸੁਰੂ ਹੋਵੇਗਾ
ਸੁਖਜਿੰਦਰ ਮਾਨ
ਬਠਿੰਡਾ, 19 ਮਈ: ਬਠਿੰਡਾ ਵਿੱਚ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ (ਏਮਜ) ਦੀ ਸਥਾਪਨਾ ਦੇ ਨਾਲ ਇਹ ਸਹਿਰ ਤਿੰਨ ਰਾਜਾਂ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਉੱਤਰੀ ਭਾਰਤ ਦੇ ਹੋਰ ਦੂਰ-ਦੁਰਾਡੇ ਦੇ ਖੇਤਰਾਂ ਲਈ ਮੈਡੀਕੇਅਰ ਦੇ ਇੱਕ ਕੇਂਦਰ ਵਜੋਂ ਤੇਜੀ ਨਾਲ ਵਿਕਸਿਤ ਹੋ ਰਿਹਾ ਹੈ। ਜਦੋਂ ਕਿ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਤਕਨੀਕੀ ਅਤੇ ਵਿਗਿਆਨਕ ਸਿੱਖਿਆ-ਨਵੀਨਤਾ ਅਤੇ ਸਿਰਜਣਾਤਮਕਤਾ ਨੂੰ ਉਤਸਾਹਤ ਕਰਨ ਵਿੱਚ ਇੱਕ ‘ਸੈਂਟਰ ਪੁਆਇੰਟ ਆਫ ਐਕਸੀਲੈਂਸ‘ ਬਣ ਚੁੱਕੀ ਹੈ, ਜੋ ਕਿ ਤਕਨੀਕੀ ਸਿੱਖਿਆ ਦੀ ਤਰੱਕੀ, ਖੋਜ ਅਤੇ ਨਵੀਨਤਾ ਦੁਆਰਾ ਸੰਚਾਲਿਤ ਵਿਕਾਸ ਨੂੰ ਸਮਰਪਿਤ ਹੈ।
ਮੌਜੂਦਾ ਸਮੇਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਏਮਜ ਅਤੇ ਐਮ.ਆਰ.ਐਸ.ਪੀ.ਟੀ.ਯੂ. ਨੇ ਨਵੀਂ ਅਕਾਦਮਿਕ ਭਾਈਵਾਲੀ ਨੂੰ ਉਤਸਾਹਿਤ ਕਰਨ ਅਤੇ ਹਸਪਤਾਲਾਂ ਦੇ ਸਿਹਤ ਸੰਭਾਲ ਅਤੇ ਪ੍ਰਬੰਧਨ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਮੌਜੂਦਾ ਅਕਾਦਮਿਕ ਸੈਸਨ ਤੋਂ ਐਮ.ਬੀ.ਏ. – ਹਸਪਤਾਲ ਪ੍ਰਸਾਸਨ ਦਾ ਦੋ ਸਾਲਾਂ ਕੋਰਸ ਸੁਰੂ ਕਰਨ ਲਈ ਛੇਤੀ ਹੀ ਇੱਕ ਸਮਝੌਤਾ ਸਹੀਬੱਧ ਕੀਤਾ ਜਾ ਰਿਹਾ ਹੈ।ਅਕਾਦਮਿਕ ਭਾਈਵਾਲੀ ਦੀਆਂ ਰੂਪ-ਰੇਖਾਵਾਂ ਅਤੇ ਨਵੇਂ ਉਭਰ ਰਹੇ ਲੋੜਾਂ ਅਧਾਰਿਤ ਕੋਰਸਾਂ ਨੂੰ ਸੁਰੂ ਕਰਨ ਲਈ ਏਮਜ ਦੇ ਡਾਇਰੈਕਟਰ ਪ੍ਰੋ: ਦਿਨੇਸ ਕੁਮਾਰ ਸਿੰਘ ਅਤੇ ਐੱਮ.ਆਰ.ਐੱਸ.ਪੀ.ਟੀ.ਯੂ. ਦੇ ਵਾਈਸ ਚਾਂਸਲਰ ਪ੍ਰੋ: ਬੂਟਾ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਇੱਕ ਉੱਚ ਪੱਧਰੀ ਮੀਟਿੰਗ ਅੱਜ ਇਥੇ ਏਮਜ਼ ਦੇ ਕਾਨਫਰੰਸ ਰੂਮ ਵਿਚ ਹੋਈ।
ਮੀਟਿੰਗ ਵਿੱਚ ਏਮਜ ਦੇ ਐਸੋਸੀਏਟ ਪ੍ਰੋਫੈਸਰ, ਯੂਰੋਲੋਜੀ ਵਿਭਾਗ, ਡਾ. ਕਵਲਜੀਤ ਸਿੰਘ ਕੌੜਾ, ਅਸਿਸਟੈਂਟ ਪ੍ਰੋਫੈਸਰ, ਹਸਪਤਾਲ ਪ੍ਰਸਾਸਨ ਵਿਭਾਗ, ਡਾ. ਮੂਨੀਸ ਮਿਰਜਾ ਅਤੇ ਅਸਿਸਟੈਂਟ ਪ੍ਰੋਫੈਸਰ, ਹਸਪਤਾਲ ਪ੍ਰਸਾਸਨ ਵਿਭਾਗ, ਡਾ. ਕੇ ਪੁਰਸੋਤਮ ਹੋਵਾਇਆ ਸ਼ਾਮਿਲ ਹੋਏ, ਜਦੋਂ ਕਿ ਐਮ.ਆਰ.ਐਸ.ਪੀ.ਟੀ.ਯੂ. ਵੱਲੋਂ ਰਜਿਸਟਰਾਰ ਡਾ. ਗੁਰਿੰਦਰ ਪਾਲ ਸਿੰਘ ਬਰਾੜ, ਐਸੋਸੀਏਟ ਡੀਨ ਅਕਾਦਮਿਕ, ਡਾ. ਕਵਲਜੀਤ ਸਿੰਘ ਸੰਧੂ, ਇੰਚਾਰਜ, ਯੂਨੀਵਰਸਿਟੀ ਬਿਜਨਸ ਸਕੂਲ, ਡਾ. ਪਿ੍ਰਤਪਾਲ ਸਿੰਘ ਭੁੱਲਰ, ਮੁਖੀ, ਸਕੂਲ ਆਫ ਪਲੈਨਿੰਗ ਐਂਡ ਆਰਕੀਟੈਕਚਰ ਡਾ. ਭੁਪਿੰਦਰਪਾਲ ਸਿੰਘ ਢੋਟ ਅਤੇ ਡਾਇਰੈਕਟਰ ਲੋਕ ਸੰਪਰਕ ਹਰਜਿੰਦਰ ਸਿੰਘ ਸਿੱਧੂ ਸ਼ਾਮਿਲ ਸਨ।
ਵਿਸਵ ਪੱਧਰ ‘ਤੇ ਸੁਪਰ ਸਪੈਸਲਿਟੀ ਹਸਪਤਾਲਾਂ ਦੇ ਵਧਦੇ ਰੁਝਾਨ ਦੇ ਮੱਦੇਨਜਰ ਐਮ.ਬੀ.ਏ- ਹਸਪਤਾਲ ਪ੍ਰਸਾਸਨ ਕੋਰਸ ਦੀ ਸੁਰੂਆਤ ਕੀਤੀ ਜਾ ਰਹੀ ਹੈ, ਜਿਸ ਨਾਲ ਹਸਪਤਾਲ ਪ੍ਰਸਾਸਨ ਵਿੱਚ ਮਾਹਿਰਾਂ ਦੀ ਮੰਗ ਵਿੱਚ ਵਾਧਾ ਹੋਇਆ ਹੈ।
ਪ੍ਰੋ: ਡੀ.ਕੇ. ਸਿੰਘ ਅਤੇ ਪ੍ਰੋ: ਬੂਟਾ ਸਿੰਘ ਸਿੱਧੂ ਨੇ ਕਿਹਾ ਕਿ ਛੇਤੀ ਹੀ ਇੱਕ ਸਹਿਮਤੀ ਪੱਤਰ ‘ਤੇ ਦਸਤਖਤ ਕਰਨ ਤੋਂ ਬਾਅਦ, ਪੰਜਾਬ ਦੀਆਂ ਦੋਵੇਂ ਪ੍ਰਮੁੱਖ ਸੰਸਥਾਵਾਂ ਹੁਨਰ ਅਤੇ ਵਿਹਾਰਕ ਗਿਆਨ ਨੂੰ ਵਿਕਸਤ ਕਰਨ, ਉੱਚ ਪੱਧਰੀ ਸਿੱਖਿਆ ਤੇ ਪ੍ਰੈਕਟੀਕਲ ਟ੍ਰੇਨਿੰਗ ਨਾਲ ਹਸਪਤਾਲ ਪ੍ਰਸਾਸਨ ਦੇ ਖੇਤਰ ਵਿੱਚ ਲੀਡਰਸ਼ਿਪ ਦਾ ਵਿਕਾਸ ਪ੍ਰਦਾਨ ਕਰਨ ਲਈ ਵਚਨਬੱਧ ਹੋਣਗੇ । ਮੈਡੀਕਲ ਵਿਸੇਸਤਾਵਾਂ, ਪ੍ਰਬੰਧਕੀ ਅਤੇ ਪ੍ਰਬੰਧਕੀ ਹੁਨਰਾਂ ਵਿਚਕਾਰ ਪਾੜੇ ਨੂੰ ਪੂਰਾ ਕਰਨ ਲਈ, ਐਮ.ਬੀ.ਏ- ਹਸਪਤਾਲ ਪ੍ਰਸਾਸਨ ਦਾ ਕੋਰਸ ਅਹਿਮ ਯੋਗਦਾਨ ਪਾਵੇਗਾ । ਉਨ੍ਹਾਂ ਜੋਰ ਦੇ ਕੇ ਕਿਹਾ ਕਿ ਏਮਜ ਅਤੇ ਐਮ.ਆਰ.ਐਸ.ਪੀ.ਟੀ.ਯੂ., ਦੋਵੇਂ ਗੁਆਂਢੀ ਸੰਸਥਾਵਾਂ ਵਿੱਚ ਦੇਸ ਦੇ ਵਿਕਾਸ ਲਈ ਯੋਗਦਾਨ ਪਾਉਣ ਦੀ ਵੱਡੀ ਸਮਰੱਥਾ ਹੈ। ਉਨ੍ਹਾਂ ਉਮੀਦ ਜਤਾਈ ਕਿ ਇਹ ਨਵੀਂ ਪਹਿਲਕਦਮੀ ਮੈਡੀਕਲ ਪੇਸੇਵਰਾਂ ਲਈ ਕਰੀਅਰ ਦੇ ਵਿਕਲਪਾਂ ਨੂੰ ਬਿਹਤਰ ਬਣਾਉਣ ਵਿਚ ਸਹਾਈ ਹੋਵੇਗਾ ।ਦੋਵੇਂ ਵੱਕਾਰੀ ਸੰਸਥਾਵਾਂ ਦੇ ਮਾਹਿਰਾਂ ਵੱਲੋਂ ਕੋਰਸ ਦਾ ਸਿਲੇਬਸ ਅਤੇ ਪ੍ਰੈਕਟੀਕਲ ਬਾਰੇ ਵਿਸਥਾਰਿਤ ਖੋਜ ਤੋਂ ਬਾਅਦ ਤਿਆਰ ਕੀਤਾ ਗਿਆ ਹੈ। ਦੋਵਾਂ ਸੰਸਥਾਵਾਂ ਦਾ ਬੁਨਿਆਦੀ ਢਾਂਚਾ ਮਿਆਰੀ ਸਿੱਖਿਆ ਅਤੇ ਹੱਥੀਂ ਸਿਖਲਾਈ ਪ੍ਰਦਾਨ ਕਰਨ ਲਈ ਇਸ ਕੋਰਸ ਦੇ ਵਿਦਿਆਰਥੀਆਂ ਲਈ ਉਪਲਬਧ ਹੋਵੇਗਾ।ਵਧੇਰੇ ਜਾਣਕਾਰੀ ਦਿੰਦੇ ਹੋਏ, ਦੋਵਾਂ ਸੰਸਥਾਵਾਂ ਦੇ ਅਧਿਕਾਰਤ ਬੁਲਾਰੇ ਨੇ ਕਿਹਾ ਕਿ ਏਮਜ ਬਠਿੰਡਾ ਵਿਖੇ ਐੱਮ.ਬੀ.ਬੀ.ਐੱਸ., ਐੱਮ.ਡੀ. ਹਸਪਤਾਲ ਪ੍ਰਸਾਸਨ ਫੈਕਲਟੀ ਹੋਣ ਨਾਲ ਕਾਰੋਬਾਰੀ ਵਿਦਿਆਰਥੀਆਂ ਨੂੰ ਹਸਪਤਾਲ ਸੇਵਾਵਾਂ ਦੇ ਕੰਮਕਾਜ ਨੂੰ ਸਮਝਣ ਦੇ ਬਹੁਤ ਸਾਰੇ ਮੌਕੇ ਮਿਲਣਗੇ, ਜਿਸ ਨਾਲ ਲੀਡਰਸ?ਿਪ ਅਤੇ ਲੋੜੀਂਦੇ ਹੁਨਰ ਵਿਕਸਿਤ ਕਰਨ ਵਿਚ ਸਹਾਇਤਾ ਮਿਲੇਗੀ ।
ਕੋਰਸ ਦੀਆਂ ਮੁੱਖ ਵਿਸੇਸਤਾਵਾਂ ਵਿੱਚ ਹਸਪਤਾਲ ਲੀਡਰਸਿਪ, ਮਨੁੱਖੀ ਸਰੋਤ, ਸਿਹਤ ਸੰਭਾਲ, ਵਿੱਤ, ਸਿਹਤ ਸੰਭਾਲ ਗੁਣਵੱਤਾ ਪ੍ਰਬੰਧਨ, ਮਹਾਂਮਾਰੀ ਅਤੇ ਆਫਤ ਪ੍ਰਬੰਧਨ, ਬਾਇਓਸਟੈਟਿਸਟਿਕਸ ਅਤੇ ਮਹਾਂਮਾਰੀ ਵਿਗਿਆਨ, ਹੈਲਥਕੇਅਰ ਪ੍ਰਬੰਧਨ, ਹਸਪਤਾਲ ਸੰਚਾਲਨ ਪ੍ਰਬੰਧਨ ਅਤੇ ਹੈਲਥਕੇਅਰ ਸੰਸਥਾਵਾਂ ਦੇ ਰਣਨੀਤਕ ਪ੍ਰਬੰਧਨ, ਸਿਹਤ ਜਾਣਕਾਰੀ ਵਰਗੇ ਖੇਤਰਾਂ ਵਿੱਚ ਹੁਨਰ ਨਿਰਮਾਣ ਪ੍ਰਬੰਧਨ, ਸਿਹਤ ਵਪਾਰ ਵਿਸਲੇਸਣ ਸਾਮਲ ਹਨ। ਇਹ ਪ੍ਰੋਗਰਾਮ ਵਿਦਿਆਰਥੀਆਂ ਨੂੰ ਏਮਜ ਦੇ ਐਮਡੀ ਹਸਪਤਾਲ ਪ੍ਰਸਾਸਨ ਫੈਕਲਟੀ ਅਤੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਅਧੀਨ ਸਿਖਲਾਈ ਪ੍ਰਾਪਤ ਕਰਨ ਦਾ ਇੱਕ ਵਿਲੱਖਣ ਮੌਕਾ ਪ੍ਰਦਾਨ ਕਰੇਗਾ ਤਾਂ ਜੋ ਵੱਖ-ਵੱਖ ਸਿੱਖਿਆ ਸਾਸਤਰੀ ਪਹੁੰਚਾਂ ਦੀ ਵਰਤੋਂ ਕਰਦੇ ਹੋਏ ਇੱਕ ਆਧੁਨਿਕ ਹਸਪਤਾਲ ਦੇ ਪ੍ਰਸਾਸਨਿਕ ਸੰਕਲਪਾਂ ਦਾ ਅਨੁਭਵ ਕੀਤਾ ਜਾ ਸਕੇ।ਸਿੱਖਿਆ ਪ੍ਰਦਾਨ ਕਰਨ ਦੀ ਵਿਧੀ ਕਲਾਸਰੂਮ ਅਤੇ ਅਨੁਭਵੀ ਸਿੱਖਿਆ ਦਾ ਸੁਮੇਲ ਹੋਵੇਗੀ । ਅਨੁਭਵੀ ਸਿਖਲਾਈ ਵਿੱਚ ਏਮਜ਼ ਵਿੱਚ ਪ੍ਰਯੋਗਸਾਲਾ ਅਭਿਆਸ, ਅਸਾਈਨਮੈਂਟ, ਕੇਸ ਸਟੱਡੀ, ਸਿਮੂਲੇਸਨ ਅਤੇ ਕੰਮ ਦੇ ਏਕੀਕਿ੍ਰਤ ਸਿਖਲਾਈ ਦੀਆਂ ਗਤੀਵਿਧੀਆਂ ਸਾਮਲ ਹੁੰਦੀਆਂ ਹਨ। ਜਦੋਂ ਕਿ ਇਹ ਕੋਰਸ ਕਰਨ ਵਾਲੇ ਵਿਦਿਆਰਥੀ ਹਸਪਤਾਲ ਪ੍ਰਸਾਸਨ ਪ੍ਰੋਗਰਾਮ ਵਿੱਚ ਐਮ.ਬੀ.ਏ. ਸਫਲਤਾਪੂਰਵਕ ਕਰਨ ਤੋਂ ਬਾਅਦ ਏਮਜ਼ ਅਤੇ ਐਮ.ਆਰ.ਐਸ.ਪੀ.ਟੀ.ਯੂ., ਬਠਿੰਡਾ ਸੰਸਥਾਵਾਂ ਦੇ ਸਾਬਕਾ ਵਿਦਿਆਰਥੀ ਬਣ ਕੇ ਮਾਣ ਮਹਿਸੂਸ ਕਰਣਗੇ।ਮੁਢਲੇ ਤੌਰ ਤੇ ਐਮ.ਬੀ.ਏ. (ਹਸਪਤਾਲ ਪ੍ਰਸਾਸਨ) ਦੇ ਕੋਰਸ ਵਿਚ 30 ਤੋਂ 60 ਸੀਟਾਂ ਦੇ ਵਿਚਕਾਰ ਦਾਖਲੇ ਦਾ ਪ੍ਰਸਤਾਵ ਹੈ, ਜਦੋਂ ਕਿ ਦੋ ਸਾਲਾਂ ਦਾ ਪ੍ਰੋਗਰਾਮ ਚਾਰ ਸਮੈਸਟਰਾਂ ਵਿਚ ਪੂਰਾ ਹੋਵੇਗਾ। ਸਿੱਖਿਆ ਪ੍ਰਦਾਨ ਕਰਨ ਦਾ ਤਰੀਕਾ ਮਿਸਰਤ ਮੋਡ ਹੋਵੇਗਾ, ਭਾਵ (ਔਫਲਾਈਨ + ਔਨਲਾਈਨ) ਦੋਵੇਂ ਇਸ ਵਿਚ ਸ਼ਾਮਿਲ ਹੋਣਗੇ।
Share the post "ਏਮਜ ਅਤੇ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵੱਲੋਂ ਅਕਾਦਮਿਕ ਭਾਈਵਾਲੀ ਨੂੰ ਮਜ਼ਬੂਤ ਕਰਨ ਲਈ ਸਹਿਮਤੀ"