ਸੁਖਜਿੰਦਰ ਮਾਨ
ਬਠਿੰਡਾ, 1 ਜੂਨ :ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਗਰਾਮ ਕੋਆਰਡੀਨੇਟਰ ਐਨ.ਐਸ.ਐਸ. ਡਾ. ਮਮਤਾ ਸ਼ਰਮਾ ਵੱਲੋਂ ਮਿਲੀਆਂ ਹਦਾਇਤਾਂ ਅਨੁਸਾਰ ਐਸ.ਐਸ.ਡੀ ਗਰਲਜ਼ ਕਾਲਜ ਬਠਿੰਡਾ ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਰਹਿਨੁਮਾਈ ਅਤੇ ਪ੍ਰੋਗਰਾਮ ਅਫਸਰ ਐਨ.ਐਸ.ਐਸ. ਡਾ.ਊਸ਼ਾ ਸ਼ਰਮਾ ਅਤੇ ਡਾ. ਸਿਮਰਜੀਤ ਕੌਰ ਦੀ ਅਗਵਾਈ ਹੇਠ ਕਾਲਜ ਦੇ ਐਨ.ਐਸ.ਐਸ. ਯੂਨਿਟਾਂ ਅਤੇ ਰੈਡ ਰਿੱਬਨ ਕਲੱਬ ਵੱਲੋਂ ਤੰਬਾਕੂ ਵਿਰੋਧੀ ਦਿਵਸ ਰੈਲੀ ਕੱਢ ਕੇ ਮਨਾਇਆ ਗਿਆ । ਜਿਸ ਵਿਚ 60 ਵਲੰਟੀਅਰਾਂ ਨੇ ਹਿੱਸਾ ਲਿਆ . ਐਨ.ਐਨ.ਐਸ. ਪ੍ਰੋਗਰਾਮ ਅਫਸਰ ਡਾ. ਊਸ਼ਾ ਸ਼ਰਮਾ ਨੇ ਐਨ.ਐਸ. ਐਸ. ਵਲੰਟੀਅਰਾਂ ਨੂੰ ਕਿਹਾ ਕਿ ਸਾਨੂੰ ਆਪਣੀ ਸੰਸਥਾ, ਆਪਣੇ ਪਰਿਵਾਰਕ ਮੈਂਬਰਾਂ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਇਸ ਤੋਂ ਬਚਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਤਾਂ ਕਿ ਕੋਈ ਵੀ ਨਸ਼ਿਆਂ ਦੀ ਦਲ ਦਲ ਵਿਚ ਜਾ ਸਕੇ । ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਨਸ਼ੇ ਰਹਿਤ ਜੀਵਨ ਬਤੀਤ ਕਰਨ ਲਈ ਸੁਨੇਹਾ ਦਿੱਤਾ।ਇਸ ਸਮੇਂ ਡਾ. ਸਿਮਰਜੀਤ ਕੌਰ ਨੇ ਵਲੰਟੀਅਰਾਂ ਨੂੰ ਨਸ਼ਿਆਂ ਦੇ ਭੈੜੇ ਪ੍ਰਭਾਵ ਬਾਰੇ ਦੱਸਿਆ ਕਿ ਕਿਸ ਤਰ੍ਹਾਂ ਨਸ਼ੇ ਸਾਡੀ ਸਿਹਤ, ਪੈਸਾ ਅਤੇ ਪਰਿਵਾਰ ਨੂੰ ਤਬਾਹ ਕਰ ਦਿੰਦੇ ਹਨ। ਕਾਲਜ ਪ੍ਰਧਾਨ ਐਡਵੋਕੇਟ ਸ਼੍ਰੀ ਸੰਜੇ ਗੋਇਲ, ਕਾਲਜ ਉਪ ਪ੍ਰਧਾਨ ਸ਼੍ਰੀ ਪ੍ਰਮੋਦ ਮਹੇਸ਼ਵਰੀ,ਕਾਲਜ ਸਕੱਤਰ ਸ਼੍ਰੀ ਚੰਦਰ ਸ਼ੇਖਰ ਮਿੱਤਲ ਨੇ ਜਿੱਥੇ ਐਨ.ਐਨ.ਐਸ. ਯੂਨਿਟਾਂ ਨੂੰ ਤੰਬਾਕੂ ਵਿਰੋਧੀ ਦਿਵਸ ਦੀ ਕੱਢੀ ਗਈ ਰੈਲੀ ਨੂੰ ਜਿੱਥੇ ਹਰੀ ਝੰਡੀ ਦਿੱਤੀ ਉੱਥੇ ਉਹਨਾਂ ਸਮਾਜ ਵਿਚ ਚੱਲ ਰਹੀਆਂ ਅਜਿਹੀਆਂ ਬੁਰਾਈਆਂ ਦੇ ਵਿਰੁੱਧ ਬੱਚਿਆਂ ਨੂੰ ਜਾਗਰੂਕ ਕਰਨ ਲਈ ਪ੍ਰੇਰਿਆ ।
ਐਸ.ਐਸ.ਡੀ ਗਰਲਜ਼ ਕਾਲਜ ਵਿਖੇ ਤੰਬਾਕੂ ਵਿਰੋਧੀ ਰੈਲੀ ਕੱਢੀ
27 Views