WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਸਿੱਖਿਆ

ਵਿਦਿਆਰਥੀਆਂ ਨੂੰ ਵਿਸਵ ਬੁੱਧੀਜੀਵੀ ਨਾਗਰਿਕ ਬਣਾਉਣ ਲਈ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ

ਸਮਾਜਿਕ ਸਮੱਸਿਆਵਾਂ ਦੇ ਸਾਰਥਕ ਹੱਲ ਲੱਭਣ ਲਈ ਬਹੁ-ਅਨੁਸਾਸਨੀ ਖੋਜ ‘ਤੇ ਧਿਆਨ ਦੇਣਾ ਜਰੂਰੀ – ਪ੍ਰੋ. ਟੀ.ਵੀ. ਕਟੀਮਾਨੀ
ਅਧਿਆਪਕ ਭਾਰਤੀ ਗਿਆਨ ਪ੍ਰਣਾਲੀ ਦੀਆਂ ਕਦਰਾਂ-ਕੀਮਤਾਂ ਅਤੇ ਨੈਤਿਕਤਾ ਅਨੁਸਾਰ ਵਿਦਿਆਰਥੀਆਂ ਨੂੰ ਸਾਦਾ ਜੀਵਨ ਸੈਲੀ ਅਪਣਾਉਣ ਲਈ ਪ੍ਰੇਰਿਤ ਕਰਨ – ਪ੍ਰੋ. ਸੁਸਮਾ ਯਾਦਵ
ਪੰਜਾਬੁੀ ਖਬਰਸਾਰ ਬਿਉਰੋ
ਬਠਿੰਡਾ, 20 ਅਗਸਤ: ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ (ਸੀਯੂਪੀਬੀ) ਵਿਖੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਦੀ ਅਗਵਾਈ ਹੇਠ ਆਯੋਜਿਤ ਇੱਕ ਵਿਸੇਸ ਲੈਕਚਰ ਲੜੀ ਪ੍ਰੋਗਰਾਮ ਵਿੱਚ ਭਾਰਤ ਦੇ ਉੱਘੇ ਸਿੱਖਿਆ ਸਾਸਤਰੀਆਂ ਨੇ ਯੂਨੀਵਰਸਿਟੀ ਦੇ ਅਧਿਆਪਕਾਂ ਤੋਂ ਸੰਪੂਰਨ ਅਤੇ ਬਹੁ-ਅਨੁਸਾਸਨੀ ਅਧਿਆਪਨ ਦੁਆਰਾ ਦੇਸ ਦੇ ਨੌਜਵਾਨਾਂ ਨੂੰ ਵਿਸਵ ਬੁੱਧੀਜੀਵੀ ਨਾਗਰਿਕ ਬਣਾਉਣ ਲਈ ਉਤਸ਼ਾਹਿਤ ਕੀਤਾ। ਇਸ ਪ੍ਰੋਗਰਾਮ ਵਿੱਚ ਆਂਧਰਾ ਪ੍ਰਦੇਸ ਕੇਂਦਰੀ ਕਬਾਇਲੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਅਤੇ ਰਾਸਟਰੀ ਸਿੱਖਿਆ ਨੀਤੀ (ਐਨਈਪੀ)-2020 ਡਰਾਫਟ ਕਮੇਟੀ ਦੇ ਮੈਂਬਰ ਪ੍ਰੋ. ਟੀ.ਵੀ. ਕਟੀਮਾਨੀ, ਅਤੇ ਯੂਜੀਸੀ ਦੀ ਮੈਂਬਰ ਅਤੇ ਭਗਤ ਫੂਲ ਸਿੰਘ ਮਹਿਲਾ ਯੂਨੀਵਰਸਿਟੀ, ਸੋਨੀਪਤ ਦੀ ਸਾਬਕਾ ਵਾਈਸ-ਚਾਂਸਲਰ ਪ੍ਰੋ. ਸੁਸਮਾ ਯਾਦਵ ਨੇ ਮੁੱਖ ਬੁਲਾਰੇ ਵਜੋਂ ਸਿਰਕਤ ਕੀਤੀ।ਯੂਨੀਵਰਸਿਟੀ ਅਧਿਆਪਕਾਂ ਨਾਲ ਗੱਲਬਾਤ ਕਰਦਿਆਂ ਪ੍ਰੋ. ਟੀ.ਵੀ. ਕਟੀਮਾਨੀ ਨੇ ਇਸ ਗੱਲ ‘ਤੇ ਜੋਰ ਦਿੱਤਾ ਕਿ ਐਨਈਪੀ-2020 ਨੂੰ ਲਾਗੂ ਕਰਨ ਦੀ ਜਿੰਮੇਵਾਰੀ ਵਿਦਿਆਰਥੀਆਂ ਵਿੱਚ ਵਿਗਿਆਨਕ ਸੋਚ ਅਤੇ ਪੇਸੇਵਰ ਹੁਨਰ ਵਿਕਸਤ ਕਰਨ ਲਈ ਅਧਿਆਪਕਾਂ ਵੱਲੋਂ ਕੀਤੇ ਜਾ ਰਹੇ ਸਮਰਪਿਤ ਯਤਨਾਂ ਵਿੱਚ ਹੈ। ਉਨ੍ਹਾਂ ਨੇ ਅਧਿਆਪਕਾਂ ਨੂੰ ਸਮਾਜਿਕ ਸਮੱਸਿਆਵਾਂ ਦੇ ਸਾਰਥਕ ਹੱਲ ਲੱਭਣ ਲਈ ਵੱਖ-ਵੱਖ ਵਿਸ?ਿਆਂ ਤੋਂ ਗਿਆਨ ਪ੍ਰਾਪਤ ਕਰਨ, ਉਨ੍ਹਾਂ ਦੀਆਂ ਵਿਸੇਸਤਾਵਾਂ ਨੂੰ ਜਾਣਨ ਅਤੇ ਅੰਤਰ-ਅਨੁਸਾਸਨੀ ਖੋਜ ਕਰਨ ‘ਤੇ ਧਿਆਨ ਦੇਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਭਾਰਤੀ ਗਿਆਨ ਪ੍ਰਣਾਲੀ ਨੇ ਸਾਨੂੰ ਨਿਰੰਤਰ ਸਿਖਿਆਰਥੀਆਂ ਵਜੋਂ ਕੰਮ ਕਰਨ ਲਈ ਪ੍ਰੇਰਿਤ ਕੀਤਾ ਹੈ। 21ਵੀਂ ਸਦੀ ਦੇ ਇਸ ਯੁੱਗ ਵਿੱਚ ਜਿੱਥੇ ਨਵੀਆਂ ਤਕਨੀਕਾਂ ਦਾ ਉਭਾਰ ਜੀਵਨ ਦੇ ਮੌਜੂਦਾ ਸੰਕਲਪਾਂ ਨੂੰ ਮੁੜ ਪਰਿਭਾਸਿਤ ਕਰ ਰਿਹਾ ਹੈ, ਉੱਥੇ ਸਾਨੂੰ ਸਿੱਖਣ ਦੀ ਪ੍ਰਕਿਰਿਆ ਵਿੱਚ ਸਿੱਖਣ, ਭੁੱਲਣ ਅਤੇ ਦੁਬਾਰਾ ਸਿੱਖਣ ਦੀ ਨੀਤੀ ਨੂੰ ਅਪਨਾਉਣ ਦੀ ਲੋੜ ਹੈ।
ਪ੍ਰੋ. ਸੁਸਮਾ ਯਾਦਵ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਿੱਖਿਆ ਦਾ ਮੂਲ ਉਦੇਸ ਸਿੱਖਿਆਰਥੀ ਵਿੱਚ ਸਿੱਖਣ ਦੀ ਕਾਬਲੀਅਤ ਦਾ ਵਿਕਾਸ ਕਰਨਾ ਅਤੇ ਟਿਕਾਊ ਵਿਕਾਸ ਟੀਚਿਆਂ ‘ਤੇ ਆਧਾਰਿਤ ਜੀਵਨ ਸੈਲੀ ਅਪਣਾ ਕੇ ਇੱਕ ਜਿੰਮੇਵਾਰ ਨਾਗਰਿਕ ਵਜੋਂ ਕੰਮ ਕਰਨ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤੀ ਗਿਆਨ ਪ੍ਰਣਾਲੀ ਸਾਨੂੰ ਅਧਿਆਤਮਿਕਤਾ, ਸਾਦਗੀ, ਸੱਚ ਦੀ ਪ੍ਰਾਪਤੀ, ਕਿਰਤ ਦੀ ਸਾਨ, ਵਿਸਵ-ਵਿਆਪੀ ਸਹਿਣਸੀਲਤਾ ਅਤੇ ਸਵੀਕਾਰਤਾ ਦੇ ਸਿਧਾਂਤਾਂ ‘ਤੇ ਜੀਵਨ ਜਿਊਣਾ ਸਿਖਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਅਧਿਆਪਕਾਂ ਦਾ ਫਰਜ ਬਣਦਾ ਹੈ ਕਿ ਉਹ ਵਿਦਿਆਰਥੀਆਂ ਨੂੰ ਸਾਡੀਆਂ ਪੁਰਾਤਨ ਕਦਰਾਂ-ਕੀਮਤਾਂ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਗ੍ਰਹਿਣ ਕਰਦੇ ਹੋਏ ਖੁਸਹਾਲ ਅਤੇ ਸਾਂਤਮਈ ਜੀਵਨ ਜਿਊਣ ਲਈ ਪ੍ਰੇਰਿਤ ਕਰਨ। ਉਨ੍ਹਾਂ ਨੇ ਜੋਰ ਦੇ ਕੇ ਕਿਹਾ ਕਿ ਭਾਰਤ ਦੀ ਸਿੱਖਿਆ ਪ੍ਰਣਾਲੀ ਵਿੱਚ ਐਨਈਪੀ-2020 ਦੁਆਰਾ ਸੰਕਲਪਿਤ ਸੰਪੂਰਨ ਅਤੇ ਬਹੁ-ਅਨੁਸਾਸਨੀ ਸਿੱਖਿਆ ਨੂੰ ਲਾਗੂ ਕਰਨ ਦੀ ਲੋੜ ਹੈ ਕਿਉਂਕਿ ਇਹ 21ਵੀਂ ਸਦੀ ਦੇ ਵਿਸੇਸ ਕਾਬਲੀਅਤਾਂ ਵਾਲੇ ਵਿਅਕਤੀਆਂ ਦਾ ਸਰਵਪੱਖੀ ਵਿਕਾਸ ਕਰੇਗਾ ਜੋ ਚੌਥੀ ਉਦਯੋਗਿਕ ਕ੍ਰਾਂਤੀ ਵਿੱਚ ਭਾਰਤ ਨੂੰ ਵਿਸਵ ਗੁਰੂ ਵਜੋਂ ਮੁੜ ਸਥਾਪਿਤ ਕਰਨ ਲਈ ਆਪਣੀ ਵਿਸੇਸ ਭੂਮਿਕਾ ਨਿਭਾਏਗਾ।
ਇਸ ਮੌਕੇ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਪ੍ਰੀਖਿਆ ਕੰਟਰੋਲਰ ਅਤੇ ਕਾਰਜਕਾਰੀ ਰਜਿਸਟਰਾਰ ਪ੍ਰੋ. ਬੀ.ਪੀ ਗਰਗ, ਡੀਨ-ਇਨ-ਚਾਰਜ ਅਕਾਦਮਿਕ ਪ੍ਰੋ. ਆਰ.ਕੇ. ਵਸੁਰਿਕਾ, ਡੀਨ ਵਿਦਿਆਰਥੀ ਭਲਾਈ ਪ੍ਰੋ. ਵਿਨੋਦ ਕੁਮਾਰ ਗਰਗ, ਡਾਇਰੈਕਟਰ ਰਿਸਰਚ ਪ੍ਰੋ. ਅੰਜਨਾ ਮੁਨਸੀ ਅਤੇ ਆਈਕਿਊਏਸੀ ਡਾਇਰੈਕਟਰ ਪ੍ਰੋ. ਮੋਨੀਸਾ ਧੀਮਾਨ ਦੇ ਨਾਲ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ।ਆਪਣੇ ਪ੍ਰਧਾਨਗੀ ਭਾਸਣ ਵਿੱਚ ਪ੍ਰੋ. ਤਿਵਾਰੀ ਨੇ ਆਏ ਹੋਏ ਬੁਲਾਰਿਆਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਅਧਿਆਪਕ ਅਤੇ ਖੋਜਾਰਥੀ ਹੁਨਰ ਅਤੇ ਨਵੀਨਤਾ ਆਧਾਰਿਤ ਅਧਿਆਪਨ ਅਤੇ ਖੋਜ; ਨੈਤਿਕ ਮੁੱਲ; ਅਤੇ ਸਮਾਜਕ ਗਤੀਵਿਧੀਆਂ ਰਾਹੀਂ ਨੌਜਵਾਨਾਂ ਨੂੰ ਮਨੁੱਖਤਾ ਦੀ ਸੇਵਾ ਕਰਨ ਵਾਲੇ ਜਿੰਮੇਵਾਰ ਨਾਗਰਿਕ ਬਣਾਉਣ ਲਈ ਵਚਨਬੱਧ ਹਨ। ਇਸ ਪ੍ਰੋਗਰਾਮ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀ, ਸਕੂਲਾਂ ਦੇ ਡੀਨ ਅਤੇ ਅਧਿਆਪਕਾਂ ਨੇ ਸਮੂਲੀਅਤ ਕੀਤੀ।

Related posts

ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਨੈਸਨਲ ਡਿਜਾਸਟਰ ਰਿਸਪਾਂਸ ਫੋਰਸ ਨਾਲ ਕਰੇਗੀ ਸਹਿਯੋਗ

punjabusernewssite

ਗੁਰੂ ਕਾਸ਼ੀ ਯੂਨੀਵਰਸਿਟੀ ਦੇ ਤਿੰਨ ਵਿਦਿਆਰਥੀਆਂ ਦੀ ਨਾਮਵਰ ਕੰਪਨੀ ਵਿੱਚ ਹੋਈ ਚੋਣ

punjabusernewssite

ਬੀ.ਐਫ.ਸੀ.ਐਮ.ਟੀ. ਵਿਖੇ ’ਬੈਂਕਿੰਗ ਅਤੇ ਬੀਮਾ ਉਦਯੋਗ ਵਿੱਚ ਕੈਰੀਅਰ ਦੇ ਮੌਕਿਆਂ’ ਬਾਰੇ ਇੱਕ ਰੋਜ਼ਾ ਸੈਮੀਨਾਰ ਆਯੋਜਿਤ

punjabusernewssite