ਸੁਖਜਿੰਦਰ ਮਾਨ
ਬਠਿੰਡਾ, 31 ਅਗਸਤ: ਸਥਾਨਕ ਐਸ.ਐਸ.ਡੀ ਗਰਲਜ਼ ਕਾਲਜ ਵਿਖੇ ਐਲੂਮਨੀ ਮੀਟ ਕਰਵਾਈ ਗਈ । ਇਸ ਸਮਾਗਮ ਵਿੱਚ ਪਹੁੰਚੇ ਰਟਾਇਰਡ ਪਿ੍ਰੰਸੀਪਲ ਅਤੇ ਅਧਿਆਪਕਾਂ ਨੂੰ ਪੋਦੇ ਦੇ ਕੇ ਸਵਾਗਤ ਕੀਤਾ ਗਿਆ । ਇਸ ਸਮਾਗਮ ਦੀ ਸ਼ੁਰੂਆਤ ਸ਼ਮ੍ਹਾ ਰੌਸ਼ਨ ਕਰਦੇ ਹੋਏ ਕੇਕ ਕੱਟ ਕੇ ਕੀਤੀ ਗਈ । ਇਸ ਸਮਾਗਮ ਦੇ ਮੁੱਖ ਮਹਿਮਾਨ ਕਾਲਜ ਪ੍ਰਧਾਨ ਐਡਵੋਕੇਟ ਸ਼੍ਰੀ ਸੰਜੇ ਗੋਇਲ ਰਹੇ । ਜਦੋਂਕਿ ਇਸ ਸਮਾਗਮ ਵਿੱਚ 1966 ਤੋ ਲੈਕੇ ਹੁਣ ਤੱਕ ਦੇ ਸ਼ੈਸਨ ਦੇ ਕਰੀਬ 17 ਰਿਟਾਇਰਡ ਅਧਿਆਪਕ ਪਹੁੰਚੇ, ਜਦ ਕਿ 1966 ਤੋ ਲੈਕੇ ਹੁਣ ਤੱਕ ਦੇ ਸ਼ੈਸਨ ਦੇ 170 ਦੇ ਕਰੀਬ ਪੁਰਾਣੇ ਵਿਦਿਆਰਥੀ ਵੱਖ ਵੱਖ ਰਾਜਾਂ ਅਤੇ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਤੋ ਪਹੁੰਚੇ । ਇਸ ਸਮਾਗਮ ਵਿੱਚ ਉਪ ਪ੍ਰਧਾਨ ਸ਼੍ਰੀ ਪਰਮੋਦ ਮਹੇਸ਼ਵਰੀ, ਜਰਨਲ ਸਕੱਤਰ ਸ਼੍ਰੀ ਚੰਦਰ ਸ਼ੇਖਰ ਮਿੱਤਲ, ਐਸ.ਐਸ.ਡੀ ਵਿਟ ਦੇ ਸਕੱਤਰ ਸ਼੍ਰੀ ਵਿਕਾਸ ਗਰਗ, ਅਤੇ ਬੀ.ਐਡ. ਕਾਲਜ ਦੇ ਸੱਕਤਰ ਸ਼੍ਰੀ ਸਤੀਸ਼ ਅਰੋੜਾ ਅਤੇ ਕਾਲਜ ਪਿ੍ਰੰਸੀਪਲ ਡਾ. ਨੀਰੂ ਗਰਗ ਵੱਲੋਂ ਆਏ ਹੋਏ ਰਟਾਇਰਡ ਅਧਿਆਪਕਾ ਨੂੰ ਸ਼ਾਲ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਆ ਗਿਆ ।
ਕਾਲਜ ਪਿ੍ਰੰਸੀਪਲ ਡਾ. ਨੀਰੂ ਗਰਗ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਐਲੂਮਨੀ ਮੀਟ ਅਜਿਹਾ ਸਮਾਗਮ ਹੈ ਜਿਸ ਵਿੱਚ ਪੁਰਾਣੇ ਅਧਿਆਪਕ ਅਤੇ ਵਿਦਿਆਰਥੀ ਇੱਕ ਜਗ੍ਹਾਂ ਤੇ ਇਕੱਠੇ ਹੋ ਕੇ ਆਪਣੀਆ ਪੁਰਾਣੀਆ ਯਾਦਾਂ ਤਾਜਾ ਕਰ ਸਕਦੇ ਹਨ ਅਤੇ ਕਾਲਜ ਦੀ ਬੇਹਤਰੀ ਵਾਸਤੇ ਚੰਗੇ ਸੁਝਾਅ ਦੇ ਸਕਦੇ ਹਨ, ਇਸ ਰਵਾਇਤ ਨੂੰ ਅੱਗੇ ਵਧਾਉਂਦੇ ਹੋਏ ਇਸ ਕਾਲਜ ਵਿਚ ਲੋੜਵੰਦ ਵਿਦਿਆਰਥੀਆਂ ਦੀ ਮਦਦ ਲਈ ਬੈਂਕ ਅਕਾਊਂਟ ਵੀ ਖੋਲ੍ਹਿਆ ਗਿਆ ਹੈ ਤਾਂਕਿ ਲੋੜਵੰਦ ਬੱਚੇ ਵੀ ਇਸ ਕਾਲਜ ਨਾਲ ਜੁੜ ਸਕਣ । ਇਸ ਮੌਕੇ ਵਿਦਿਆਰਥੀਆਂ ਵੱਲੋ ਸਭਿਆਚਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿੱਚ ਗਨੇਸ਼ ਵੰਦਨਾ, ਸਵਾਗਤੀ ਗੀਤ, ਗਰੁਪ ਡਾਂਸ, ਫਿਉਜ਼ਨ ਡਾਂਸ, ਬਾਲੀਵੁੱਡ ਮੈਸ਼ਅਪ ਅਤੇ ਗਿੱਧਾ ਪੇਸ਼ ਕੀਤਾ ਗਿਆ ਅਤੇ ਡਾ. ਬਲਵਿੰਦਰ ਕੌਰ ਅਤੇ ਪਿ੍ਰੰਸੀਪਲ ਰਾਜਵਿੰਦਰ ਵੱਲੋਂ ਗਿੱਧਾ ਟੀਮ ਨੂੰ ਨਕਦੀ ਦੇ ਕੇ ਸਨਮਾਨਿਤ ਕੀਤਾ । ਸ਼ਿਵ ਅਤੇ ਗਰੁੱਪ ਬੈਂਡ ਬੌਆਇਜ਼ ਵੱਲੋ ਵੱਖ ਵੱਖ ਗੀਤ ਗਾ ਕੇ ਸਰੋਤਿਆਂ ਦਾ ਮਨੋਰੰਜਨ ਕੀਤਾ ਗਿਆ ।
ਇਸ ਕਾਲਜ ਦੇ ਰਟਾਇਰਡ ਪਿ੍ਰੰਸੀਪਲ ਸ਼੍ਰੀਮਤੀ ਰਾਜ ਕਾੰਸਲ ਨੇ ਕਾਲਜ ਦੀ ਨਵੀਂ ਬਿਲਡਿੰਗ ਦਾ ਨਿਰਮਾਣ ਅਤੇ ਪਹਿਲੀ ਅਥਲੈਟਿਕ ਮੀਟ 1977 ਆਦਿ ਬਾਰੇ ਦੱਸਦੇ ਹੋਏ ਇਸ ਕਾਲਜ ਨਾਲ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜਾ ਕੀਤਾ ਅਤੇ ਕਾਲਜ ਦੀ ਤਰੱਕੀ ਲਈ ਕਾਮਨਾ ਕੀਤੀ । ਇਸ ਕਾਲਜ ਵਿਚੋਂ ਰਿਟਾਇਰਡ ਪ੍ਰੋ. ਵੀਨਾ ਸ਼ਰਮਾ ਨੇ ਕਾਲਜ ਕਮੇਟੀ ਅਤੇ ਪਿ੍ਰੰਸੀਪਲ ਜੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਕਾਲਜ ਦੀ ਤਰੱਕੀ ਦੇਖ ਕੇ ਬੜਾ ਮਾਨ ਮਹਿਸੂਸ ਹੋ ਰਿਹਾ ਹੈ । ਪੰਜਾਬੀ ਯੂਨੀਵਰਸਿਟੀ ਰਿਜ਼ਨਲ ਸੈਂਟਰ ਬਠਿੰਡਾ ਦੇ ਪੰਜਾਬੀ ਵਿਭਾਗ ਵੱਲੋਂ ਪਹੁੰਚੇ ਇਸ ਕਾਲਜ ਦੇ ਪੂਰਵ ਪ੍ਰੋ. (ਡਾ.) ਬਲਵਿੰਦਰ ਕੌਰ ਸਿੱਧੂ ਨੇ ਆਪਣੇ ਮਾਨ ਸਨਮਾਨ ਤੋਂ ਪ੍ਰਭਾਵਿਤ ਹੋ ਕੇ ਕਿਹਾ ਕੇ ਮੈਂ ਹਮੇਸ਼ਾ ਹੀ ਕਾਲਜ ਨੂੰ ਸਿਜਦਾ ਕਰਦੀ ਹਾਂ ਅਤੇ ਕਾਲਜ ਦੀ ਤਰੱਕੀ ਲਈ ਕਾਲਜ ਕਮੇਟੀ ਨੂੰ ਨਵੇਂ ਕੋਰਸ ਲਿਆਉਣ ਦੀ ਬੇਨਤੀ ਕਰਦੀ ਹਾਂ । ਸਤਪਾਲ ਬਾਂਸਲ ਨੇ ਇਸ ਕਾਲਜ ਨਾਲ ਜੁੜੀਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਅਲੂਮਨੀ ਮੀਟ ਦੀ ਸ਼ਲਾਘਾ ਕੀਤੀ ।
ਐਲੂਮਨੀ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਮੌਂਗਾ ਨੇ ਪੁਰਾਣੀਆਂ ਵਿਦਿਅਰਥਣਾਂ ਨੂੰ ਇਸ ਕਾਲਜ ਦੀ ਤਰੱਕੀ ਲਈ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਅਤੇ ਅਜਿਹੇ ਸਮਾਰੋਹਾਂ ਨੂੰ ਯਾਦਗਾਰ ਬਣਾਉਣ ਲਈ ਹਮੇਸ਼ਾ ਨਾਲ ਜੁੜੇ ਰਹਿਣ ਦਾ ਵਾਅਦਾ ਕਰਦੇ ਹੋਏ ਸੰਸਥਾ ਦੀ ਕਮੇਟੀ, ਪਿ੍ਰੰਸੀਪਲ ਅਤੇ ਸਮੁੱਚੇ ਸਟਾਫ਼ ਦਾ ਧੰਨਵਾਦ ਕੀਤਾ । ੰਚ ਦਾ ਸੰਚਾਲਨ ਡਾ. ਊਸ਼ਾ ਸ਼ਰਮਾ ਅਤੇ ਡਾ. ਪੋਮੀ ਬਾਂਸਲ ਵੱਲੋਂ ਕੀਤਾ ਗਿਆ । ਐਲੂਮਨੀ ਵਿੱਤ ਸਕੱਤਰ ਡਾ. ਕਵਿਤਾ ਵੱਲੋ ਕਾਲਜ ਮਨੈਜਮੈਂਟ, ਕਾਲਜ ਪਿ੍ਰੰਸੀਪਲ, ਰਟਾਇਰਡ ਅਧਿਆਪਕਾਂ, ਐਲੂਮਨੀ ਅਤੇ ਕਾਲਜ ਸਟਾਫ਼ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਸਮਾਗਮ ਵਿੱਚ ਪਹੁੰਚ ਕੇ ਕਾਲਜ ਵਿੱਚ ਬਤੀਤ ਕੀਤੀ ਹੋਈ ਜ਼ਿੰਦਗੀ ਦੀਆ ਯਾਦਾਂ ਤਾਜਾ ਹੋ ਗਈਆਂ ਅਤੇ ਉਹਨਾਂ ਨੇ ਅੱਗੇ ਤੋ ਅਜਿਹੇ ਸਮਾਰੋਹ ਕਰਵਾਉਣ ਦੀ ਅਪੀਲ ਕੀਤੀ ।
ਐਸ.ਐਸ.ਡੀ ਗਰਲਜ਼ ਕਾਲਜ ਵਿਚ ਐਲੂਮਨੀ ਮੀਟ-2022 ਆਯੋਜਿਤ
14 Views