ਦੋਸਤ ਤੋਂ ਦੁਸਮਣ ਬਣੇ ਨੌਜਵਾਨਾਂ ਨੇ ਸਿਆਸੀ ਆਗੂ ਦੇ ਪੁੱਤ ਦੇ ਘਰ ਅੱਗੇ ਅੱਧੀ ਰਾਤ ਨੂੰ ਕੀਤੀ ਫ਼ਾਈਰਿੰਗ

0
14
155 Views

ਪੁਲਿਸ ਵੱਲੋਂ ਤਿੰਨ ਨੌਜਵਾਨਾਂ ਵਿਰੁਧ ਪਰਚਾ ਦਰਜ਼, ਮਾਮਲੇ ਦੀ ਜਾਂਚ ਜਾਰੀ
ਬਠਿੰਡਾ, 24 ਨਵੰਬਰ: ਬੀਤੀ ਅੱਧੀ ਰਾਤ ਸਥਾਨਕ ਸ਼ਹਿਰ ਦੇ ਬੱਲਾ ਰਾਮ ਨਗਰ ਵਿਚ ਰਹਿਣ ਵਾਲੇ ਇੱਕ ਸਿਆਸੀ ਆਗੂ ਦੇ ਘਰ ਅੱਗੇ ਕੁੱਝ ਨੌਜਵਾਨਾਂ ਵੱਲੋਂ ਫ਼ਾਈਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਢਲੀ ਜਾਂਚ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਇਹ ਘਟਨਾ ਉਕਤ ਸਿਆਸੀ ਆਗੂ ਦੇ ਪੁੱਤਰ ਦੇ ਪੁਰਾਣੇ ਦੋਸਤਾਂ ਨੇ ਇਸ ਘਟਨਾ ਨੂੰ ਆਪਣੀ ਰੰਜਿਸ਼ ਕਾਰਨ ਅੰਜਾਮ ਦਿੱਤਾ ਹੈ ਨਾਂ ਕਿ ਇਹ ਕੋਈ ਫ਼ਿਰੌਤੀ ਜਾਂ ਸਿਆਸੀ ਮਾਮਲਾ ਹੈ।

ਇਹ ਵੀ ਪੜ੍ਹੋ Bathinda News: ਪਤਨੀ ਨੇ ਤਾਂਤਰਿਕ ਸਹੇਲੀ ਦੇ ਨਾਲ ਰਲਕੇ ਮਾਰਿਆਂ ਪਤੀ, ਲਾਸ਼ ਘਰ ਦੇ ਵੇਹੜੇ ’ਚ ਨੱਪੀ, ਦੇਖੋ ਵੀਡੀਓ

ਇਹ ਘਟਨਾ ਘਰ ਦੇ ਅੱਗੇ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਵੀ ਕੈਦ ਹੋ ਗਈ, ਜਿਸਤੋਂ ਬਾਅਦ ਪੁਲਿਸ ਨੇ ਪੀੜਤ ਨੌਜਵਾਨ ਅਕਾਸ਼ਦੀਪ ਸਿੰਘ ਦੇ ਬਿਆਨਾਂ ਉਪਰ ਬਠਿੰਡਾ ਸ਼ਹਿਰ ਨਾਲ ਸਬੰਧਤ ਸੰਦੀਪ ਉਰਫ਼ ਹੈਰੀ ਅਤੇ ਹਰਦੀਪ ਉਰਫ਼ ਰਾਣਾ ਤੋਂ ਇਲਾਵਾ ਇੱਕ ਅਗਿਆਤ ਨੌਜਵਾਨ ਵਿਰੁਧ ਥਾਣਾ ਥਰਮਲ ਵਿਚ ਪਰਚਾ ਦਰਜ਼ ਕਰ ਲਿਆ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਐਸਪੀ ਸਿਟੀ-2 ਸਰਬਜੀਤ ਸਿੰਘ ਨੇ ਦਸਿਆ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਕੀਤੀ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ

ਇਹ ਵੀ ਪੜ੍ਹੋ ਅੰਮ੍ਰਿਤਸਰ ਦੇ ਇੱਕ ਥਾਣੇ ਅੱਗੇ ਮਿਲੀ ਬੰਬਨੁਮਾ ਵਸਤੂ, ਪੁਲਿਸ ਨੇ ਕੀਤੀ ਘੇਰਾਬੰਦੀ

ਮੁਦਈ ਅਕਾਸ਼ਦੀਪ ਨਾਲ ਮੁਲਜਮਾਂ ਨਾਲ ਪਹਿਲਾਂ ਦੋਸਤੀ ਸੀ ਤੇ ਕੁੱਝ ਸਮਾਂ ਪਹਿਲਾਂ ਕਿਸੇ ਮਾਮਲੇ ਨੂੰ ਲੈ ਕੇ ਲੜਾਈ ਹੋ ਗਈ ਸੀ। ਇਹ ਲੜਾਈ ਇੰਨੀਂ ਵਧ ਗਈ ਕਿ ਬੀਤੀ ਰਾਤ ਮੋਟਰਸਾਈਕਲ ’ਤੇ ਸਵਾਰ ਹੋ ਕੇ ਮੁਲਜਮਾਂ ਨੇ ਇੰਨ੍ਹਾਂ ਦੇ ਘਰ ਅੱਗੇ ਫ਼ਾਈਰਿੰਗ ਕਰ ਦਿੱਤੀ। ਉਨ੍ਹਾਂ ਭਰੋਸਾ ਦਿਵਾਇਆ ਕਿ ਜਲਦੀ ਹੀ ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਜਿਕਰਯੋਗ ਹੈ ਕਿ ਮੁਦਈ ਅਕਾਸ਼ਦੀਪ ਦੇ ਪਿਤਾ ਜਗਦੀਪ ਸਿੰਘ ਗਹਿਰੀ ਅਕਾਲੀ ਦਲ ਦੇ ਆਗੂ ਹਨ ਤੇ ਜਦਕਿ ਇਸੇ ਘਰ ਵਿਚ ਰਹਿੰਦੇ ਉਸਦੇ ਤਾਇਆ ਕਿਰਨਜੀਤ ਸਿੰਘ ਗਹਿਰੀ ਕਾਂਗਰਸ ਦੇ ਵੱਡੇ ਆਗੂ ਹਨ।

 

LEAVE A REPLY

Please enter your comment!
Please enter your name here