ਸੁਖਜਿੰਦਰ ਮਾਨ
ਬਠਿੰਡਾ, 5 ਮਈ: ਐਸ. ਐਸ. ਡੀ ਗਰਲਜ਼ ਕਾਲਜ ਦੇ ਪ੍ਰਧਾਨ ਸੀਨੀਅਰ ਐਡਵੋਕੇਟ ਸ਼੍ਰੀ ਸੰਜੈ ਗੋਇਲ ਜੀ ਦੀ ਰਹਿਨੁਮਾਈ ਅਤੇ ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਹੇਠ ਯੂ. ਜੀ. ਸੀ. ਵੱਲੋਂ ਮਿਲੀਆਂ ਹਦਾਇਤਾਂ ਅਨੁਸਾਰ NAAC PEER ਟੀਮ ਵੱਲੋਂ ਕਾਲਜ ਦਾ ਮੁਲਾਂਕਣ (Inspection) ਕੀਤਾ ਗਿਆ। ਜਿਸ ਵਿਚ ਕਾਲਜ ਨੇ 3.22 CGPA ਲੈ ਕੇ ‘A’ ਗਰੇਡ ਪ੍ਰਾਪਤ ਕੀਤਾ ਜੋ ਕਿ ਕਾਲਜ ਮੈਨੇਜਮੈਂਟ, ਕਾਲਜ ਪ੍ਰਿੰਸੀਪਲ, ਸਟਾਫ਼ ਅਤੇ ਵਿਦਿਆਰਥਣਾਂ ਲਈ ਬਹੁਤ ਹੀ ਮਾਣ ਦੀ ਗੱਲ ਹੈ। ਇਹ ਪੂਰੇ ਮਾਲਵੇ ਵਿਚੋਂ ਪਹਿਲਾ ਕਾਲਜ ਹੈ ਜਿਸ ਨੇ ਦੂਜੀ ਵਾਰ NAAC ਵੱਲੋਂ ‘A’ ਗਰੇਡ ਪ੍ਰਾਪਤ ਕੀਤਾ ਹੈ।
ਇਸ ਮੁਲਾਂਕਣ (Inspection) ਲਈ ਯੂ. ਜੀ. ਸੀ. ਵੱਲੋਂ ਉਚੇਰੀ ਸਿੱਖਿਆ ਦੀ ਗੁਣਵੱਤਾ ਨੂੰ ਪਰਖਣ ਲਈ ਇਕ NAAC ਕਮੇਟੀ ਬਣਾਈ ਜਾਂਦੀ ਹੈ ਤੇ ਹਰ ਪੰਜ ਸਾਲ ਬਾਅਦ ਇਸ ਕਮੇਟੀ ਵੱਲੋਂ ਕਾਲਜ ਦਾ ਮੁਲਾਂਕਣ ਕੀਤਾ ਜਾਂਦਾ ਹੈ। NAAC ਕਮੇਟੀ ਵੱਲੋਂ ਕਾਲਜ ਦੀ ਗੁਣਵੱਤਾ ਦਾ ਅਧਾਰ ਅਕਾਦਮਿਕ ਪ੍ਰਾਪਤੀਆਂ, ਖੋਜ ਕਾਰਜ, ਅਧਿਆਪਨ, ਸਹਿ ਪਾਠ ਕ੍ਰਮ ਦੀਆਂ ਗਤੀਵਿਧੀਆਂ ਅਤੇ ਕਾਲਜ ਦੇ ਬੁਨਿਆਦੀ ਢਾਂਚੇ ਨੂੰ ਹਰ ਪੱਖ ਤੋਂ ਚੈੱਕ ਕੀਤਾ ਜਾਂਦਾ ਹੈ।
ਮਾਣ ਵਾਲੀ ਗੱਲ ਹੈ ਕਿ ਕਾਲਜ ਵਿਚ ਆਈ ਇਸ ਨੈਕ ਕਮੇਟੀ ਦੇ ਚੇਅਰ ਪਰਸਨ ਡਾ. ਸ਼ੁਕਲਾ ਮਹਾਂਤੇ (ਵਾਈਸ ਚਾਂਸਲਰ ਕੋਲਹਨ ਯੂਨੀਵਰਸਿਟੀ ਜਮਸ਼ੇਦਪੁਰ), ਕੋ ਆਰਡੀਨੇਟਰ ਨੈਕ ਪੀਅਰ ਟੀਮ ਡਾ. ਸੰਗੀਤਾ ਸ਼ਰਮਾ (ਪ੍ਰੋ. ਹੇਮਚਨਰਚਾਰਿਆ ਨੌਰਥ, ਗੁਜਰਾਤ ਯੂਨੀਵਰਸਿਟੀ), ਨੈਕ ਟੀਮ ਮੈਂਬਰ ਡਾ. ਸਵਿਤਾ ਸ਼ੈਟੇ (ਪ੍ਰਿੰਸੀਪਲ ਮੌਲੀ ਵਿਦਿਆਪੀਠ ਮਹਿਲ ਕਲਾਂ ਮਹਾਂਵਿਦਿਆਲਿਆ, ਬੀੜ ਮਹਾਂਰਾਸ਼ਟਰ) ਸਨ। ਉਹਨਾਂ ਨੇ ਕਾਲਜ ਦੀ ਦੋ ਦਿਨਾਂ ਦੇ ਸਖ਼ਤ ਮੁਲਾਂਕਣ ਤੋਂ ਬਾਅਦ ਕਾਲਜ ਨੂੰ ‘A’ ਗਰੇਡ ਪ੍ਰਦਾਨ ਕੀਤਾ।
ਇਸ ‘A’ ਗਰੇਡ ਦੀ ਖੁਸ਼ੀ ਵਿੱਚ ਅੱਜ ਮੈਨੇਜਮੈਂਟ, ਪ੍ਰਿੰਸੀਪਲ ਮੈਡਮ, ਸਟਾਫ਼ ਅਤੇ ਵਿਦਿਆਰਥਣਾਂ ਵੱਲੋਂ ਢੋਲ ਦੇ ਡੱਗੇ ਤੇ ਭੰਗੜਾ ਪਾ ਕੇ ਜਸ਼ਨ ਮਨਾਇਆ ਗਿਆ ਤੇ ਮੂੰਹ ਮਿੱਠਾ ਕਰਵਾਇਆ ਗਿਆ।
ਕਾਲਜ ਪ੍ਰਧਾਨ ਸ਼੍ਰੀ ਸੰਜੈ ਗੋਇਲ , ਉਪ ਪ੍ਰਧਾਨ ਸ਼੍ਰੀ ਪ੍ਰਮੋਦ ਮਹੇਸ਼ਵਰੀ, ਕਾਲਜ ਸਕੱਤਰ ਸ਼੍ਰੀ ਚੰਦਰ ਸ਼ੇਖਰ ਮਿੱਤਲ, ਸ਼੍ਰੀ ਵਿਕਾਸ ਗਰਗ, ਸ਼੍ਰੀ ਸਤਾਸ਼ ਅਰੋੜਾ ਵੱਲੋਂ ਕਾਲਜ ਪ੍ਰਿੰਸੀਪਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਪ੍ਰਾਪਤੀ ਦਾ ਸੇਹਰਾ ਪ੍ਰਿੰਸੀਪਲ ਡਾ. ਨੀਰੂ ਗਰਗ ਨੂੰ ਜਾਂਦਾ ਹੈ ।
ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਜਿੰਨ੍ਹਾਂ ਨੇ ਤਨ ਦੇਹੀ ਨਾਲ ਮਿਹਨਤ ਕਰਕੇ ਇਹ ਗਰੇਡ ਪ੍ਰਾਪਤ ਕੀਤਾ ਉਹਨਾਂ ਨੇ ਆਪਣੇ ਕੋਆਰਡੀਨੇਟਰ ਡਾ. ਤਰੂ ਮਿੱਤਲ , ਕੋ-ਕੋਆਰਡੀਨੇਟਰ ਡਾ. ਅੰਜੂ ਗਰਗ ਤੇ ਸਮੁੱਚੇ ਸਟਾਫ਼ ਨੂੰ ਸਾਬਾਸ਼ੀ ਦਿੱਤੀ ।