ਸੁਖਜਿੰਦਰ ਮਾਨ
ਬਠਿੰਡਾ, 13 ਮਈ : ਸਥਾਨਕ ਐੱਸ.ਐੱਸ.ਡੀ. ਗਰਲਜ਼ ਕਾਲਜ ਵਿਚ ’ਨਤੀਜਾ ਅਧਾਰਤ ਸਿੱਖਿਆ ਰਾਹੀਂ ਗੁਣਵੱਤਾ ਵਿੱਚ ਵਾਧਾ’ ਵਿਸ਼ੇ ’ਤੇ ਨੈਕ ਸਪਾਂਸਰਡ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਡਾ. ਗੁਰਪ੍ਰੀਤ ਲਹਿਲ (ਡੀਨ ਕਾਲਜ ਡਿਵੈਲਪਮੈਂਟ ਕੌਂਸਲ, ਪੰਜਾਬੀ ਯੂਨੀਵਰਸਿਟੀ ਪਟਿਆਲਾ) ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਅਤੇ ਡਾ. ਰੀਤੂ ਲਹਿਲ ਨੈਸ਼ਨਲ ਸੈਮੀਨਾਰ ਦੇ ਵਿਸ਼ੇਸ਼ ਮਹਿਮਾਨ ਰਹੇ। ਕਾਲਜ ਪ੍ਰਧਾਨ ਐਡਵੋਕੇਟ ਸੰਜੇ ਗੋਇਲ ਨੇ ਮੁੱਖ ਮਹਿਮਾਨ ਅਤੇ ਹੋਰ ਬਾਹਰੋਂ ਆਈਆਂ ਸ਼ਖਸ਼ੀਅਤਾਂ ਦਾ ਸਵਾਗਤ ਕੀਤਾ ਅਤੇ ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਵੱਲੋਂ ਉਨ੍ਹਾਂ ਨਾਲ ਜਾਣ ਪਛਾਣ ਕਰਵਾਈ। ਡਾ. ਗੁਰਪ੍ਰੀਤ ਲਹਿਲ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਸਿੱਖਿਆ ਦੇ ਨਵੇਂ ਤਰੀਕਿਆਂ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਡਾ. ਵਿਸ਼ਾਲ ਗੋਇਲ ਅਤੇ ਡਾ. ਵਿਕਾਸਦੀਪ ਨੇ ਆਪਣਾ ਮੁੱਖ ਭਾਸ਼ਣ ਦਿੱਤਾ। ਡਾ. ਵਿਸ਼ਾਲ ਗੋਇਲ ਨੇ ਸੋਧੇ ਹੋਏ ਮਾਨਤਾ ਫਰੇਮਵਰਕ ਵਿੱਚ ਔਨਲਾਈਨ 1&1 ਵਿਧੀ ਬਾਰੇ ਦੱਸਿਆ। ਦੋ ਸਮਾਨਾਂਤਰ ਤਕਨੀਕੀ ਸੈਸ਼ਨਾਂ ਦੀ ਪ੍ਰਧਾਨਗੀ ਡਾ. ਨਰੇਸ਼ ਸਿੰਗਲਾ ਅਤੇ ਡਾ. ਰਜਿੰਦਰ ਕੁਮਾਰ ਸੇਨ ਨੇ ਕੀਤੀ।
ਐੱਸ.ਐੱਸ.ਡੀ. ਗਰਲਜ਼ ਕਾਲਜ ਵਿਚ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ ਆਯੋਜਿਤ
11 Views