WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਸਿੱਖਿਆ

2392 ਅਧਿਆਪਕ ਯੂਨੀਅਨ ਕਰੇਗੀ 21 ਨੂੰ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਪੇ ਸਕੇਲ ਅਤੇ ਬਦਲੀਆਂ ਦੀ ਮੰਗ

ਸੁਖਜਿੰਦਰ ਮਾਨ
ਬਠਿੰਡਾ,13 ਜੂਨ: ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਗਲੇ ਦੀ ਹੱਡੀ ਬਣਦੇ ਜਾ ਰਹੇ ਹਨ। ਸਿੱਖਿਆ ਮੰਤਰੀ ਸ੍ਰ ਗੁਰਮੀਤ ਸਿੰਘ ਮੀਤ ਹੇਅਰ ਦੀ ਕੋਠੀ ਦੇ ਘਿਰਾਓ ਲਈ ਸਾਰੀਆਂ ਹੀ ਅਧਿਆਪਕ ਅਤੇ ਬੇਰੁਜਗਾਰ ਜਥੇਬੰਦੀਆਂ ਵਹੀਰਾਂ ਘੱਤ ਰਹੀਆਂ ਹਨ।ਹਰੇਕ ਐਤਵਾਰ ਨੂੰ ਸਥਾਨਕ ਕਚਹਿਰੀ ਚੌਂਕ ਧਰਨਿਆਂ ਕਾਰਨ ਜਾਮ ਰਹਿੰਦਾ ਹੈ।ਪਿਛਲੀ ਕਾਂਗਰਸ ਸਰਕਾਰ ਵੱਲੋਂ ਗਣਿਤ,ਸਾਇੰਸ ਅਤੇ ਅੰਗਰੇਜੀ ਵਿਸਿਆਂ ਦੇ 2392 ਅਧਿਆਪਕ ਬਾਰਡਰ ਖੇਤਰ ਵਿੱਚ ਭਰਤੀ ਕੀਤੇ ਗਏ ਸਨ। ਜਿੰਨਾਂ ਉੱਤੇ ਨਵੇ ਨਿਯਮਾਂ ਅਨੁਸਾਰ ਕੇਂਦਰੀ ਪੇ ਸਕੇਲ ਲਾਗੂ ਕੀਤੇ ਗਏ। ਉਕਤ ਕਾਡਰ ਦੇ ਨਿਯੁਕਤ ਅਧਿਆਪਕਾਂ ਵੱਲੋਂ ਯੂਨੀਅਨ ਦੇ ਸੂਬਾ ਪ੍ਰਧਾਨ ਯੁੱਧ ਜੀਤ ਸਿੰਘ ਬਠਿੰਡਾ ਤੇ ਜਿਲਾ ਪ੍ਰਧਾਨ ਮਨਦੀਪ ਤੁੰਗਵਾਲੀ ਦੀ ਅਗਵਾਈ ਵਿੱਚ ਆਪਣੀਆਂ ਮੰਗਾਂ ਨੂੰ ਲੈਕੇ ਟੀਚਰਜ ਹੋਮ ਵਿਖੇ ਮੀਟਿੰਗ ਕੀਤੀ ਗਈ ਤੇ 21 ਜੂਨ ਨੂੰ ਸਿੱਖਿਆ ਮੰਤਰੀ ਦੀ ਕੋਠੀ ਦੇ ਘਿਰਾਓ ਦਾ ਐਲਾਨ ਕੀਤਾ ਹੈ।
ਪ੍ਰੈਸ ਨੋਟ ਜਾਰੀ ਕਰਦਿਆਂ ਸੂਬਾ ਪ੍ਰਧਾਨ ਨੇ ਦੱਸਿਆ ਕਿ ਪਿਛਲੇ ਸਮੇਂ ਤੋ ਅਨੇਕਾਂ ਵਾਰ ਮੰਤਰੀ ਨੂੰ ਮਿਲਣ ਦੀ ਕੋਸਿਸ ਕੀਤੀ ਹੈ,ਪ੍ਰੰਤੂ ਚੋਣਾਂ ਵਿੱਚ ਕੀਤੇ ਵਾਅਦਿਆਂ ਦੇ ਉਲਟ ਆਮ ਆਦਮੀ ਪਾਰਟੀ ਦੀ ਸਰਕਾਰ ਘਰਾਂ ਤੋ ਸੈਂਕੜੇ ਕਿਲੋਮੀਟਰ ਦੂਰ ਬੈਠੇ ਅਧਿਆਪਕਾਂ ਨੂੰ ਬਦਲੀਆਂ ਦਾ ਮੌਕਾ ਨਹੀਂ ਦੇ ਰਹੀ।ਉੱਧਰ ਦੂਰ ਦੁਰਾਡੇ ਬੈਠੇ ਅਧਿਆਪਕਾਂ ਉੱਤੇ ਕੇਂਦਰੀ ਪੇ ਸਕਲ ਲਾਗੂ ਕਰਕੇ ਵਿੱਤੀ ਨੁਕਸਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਅਧਿਆਪਕਾਂ ਦੀ ਨਿਯੁਕਤੀ ਆਫਰ ਲੈਟਰ ਜਾਰੀ ਹੋਣ ਤੋਂ ਮੰਨ ਕੇ ਤਨਖਾਹ ਵੀ ਉਸੇ ਤਰੀਕ ਤੋ ਜਾਰੀ ਕੀਤੀ ਜਾਵੇ।ਉਹਨਾ ਦੱਸਿਆ ਕਿ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ 21 ਨੂੰ ਘਿਰਾਓ ਕਰਕੇ ਘੂਕ ਸੁੱਤੀ ਸਰਕਾਰ ਅਤੇ ਸਿੱਖਿਆ ਮੰਤਰੀ ਨੂੰ ਜਗਾਇਆ ਜਾਵੇਗਾ।ਇਸ ਮੌਕੇ ਕਿਰਨਦੀਪ ਕੌਰ ,ਰਾਜ ਰਾਣੀ ,ਪਿ੍ਰਤਪਾਲ ਸਿੰਘ ,ਕੋਮਲਪ੍ਰੀਤ ਸਿੰਘ,ਲਵਪ੍ਰੀਤ ਸਿੰਘ,ਗਗਨਦੀਪ ਸਿੰਘ,ਗੁਰਪ੍ਰੀਤ ਸਿੰਘ,ਅਸੀਸ ਕਾਲੜਾ,ਨਵੀਨ ਕੁਮਾਰ ,ਗੁਰਪ੍ਰਕਾਸ,ਮਨਪ੍ਰੀਤ ਆਦਿ ਹਾਜਰ ਸਨ।

Related posts

ਸਕੂਲ ਵੱਲੋਂ ਬੱਚਿਆਂ ਨੂੰ ਨਿਵੇਕਲੇ ਢੰਗ ਨਾਲ ਸਰਟੀਫਿਕੇਟ ਤਕਸੀਮ ਕੀਤੇ

punjabusernewssite

ਸਿਲਵਰ ਓਕਸ ਸਕੂਲ ਵਿੱਚ ਸਲਾਨਾ ਸਮਾਗਮ ‘ਯੂਫੋਰੀਆ –ਇਕੇਬਾਨਾ’ ਧੂਮ-ਧਾਮ ਨਾਲ ਮਨਾਇਆ

punjabusernewssite

ਐਸ. ਐਸ. ਡੀ. ਗਰਲਜ਼ ਕਾਲਜ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ

punjabusernewssite