13 Views
ਸੁਖਜਿੰਦਰ ਮਾਨ
ਬਠਿੰਡਾ, 5 ਫਰਵਰੀ: ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੀਨੀਅਰ ਕਿਸਾਨ ਆਗੂ ਰੇਸ਼ਮ ਸਿੰਘ ਯਾਤਰੀ ਨੇ ਦੋਸ ਲਗਾਇਆ ਕਿ ਪੰਜਾਬ ਸਰਕਾਰ ਕੇਂਦਰ ਦੇ ਇਸ਼ਾਰੇ ‘ਤੇ ਕਰੋਨਾ ਦੇ ਨਾ ‘ਤੇ ਸਕੂਲ ,ਕਾਲਜ ਬੰਦ ਕਰ ਕੇ ਸਿੱਖਿਆ ਪੱਖੋ ਬੱਚਿਆ ਦਾ ਭਵਿੱਖ ਆਉਣ ਵਾਲੇ ਸਮੇ ਚ ਬਰਬਾਦ ਕਰ ਰਹੀ ਹੈ। ਇੱਥੇ ਜਾਰੀ ਇੱਕ ਬਿਆਨ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹਰ ਇੱਕ ਅਦਾਰਾ ,ਬੈਂਕਾ ,ਹਰ ਦਫ਼ਤਰ ,ਠੇਕੇ,ਕੋਟ,ਕਚਹਿਰੀ ,ਪ੍ਰਾਈਵੇਟ ਅਦਾਰੇ ,ਬਜਾਰ,ਮੌਲ ਜਨਤਕ ਇਕੱਠ, ਇੱਕ ਹਜ਼ਾਰ ਲੋਕਾ ਦਾ ਇਕੱਠ ਕਰਨ ‘ਤੇ ਛੋਟ ਹੈ ਤਾਂ ਫਿਰ ,ਮਬੱਚਿਆ ਦੇ ਸਕੂਲ ਕਾਲਜ ਤੇ ਕਿਉ ਪਾਬੰਦੀ ਲਗਾਈ ਹੋਈ ਹੈ। ਕਿਸਾਨ ਆਗੂ ਨੇ ਦਾਅਵਾ ਕੀਤਾ ਕਿ ਪਹਿਲਾ ਸਾਡੀ ਪੰਜਾਬੀਅਤ ਮਾ ਬੋਲੀ ਨੂੰ ਖਤਮ ਕਰਨ ਲਈ ਸਿੱਖਿਆ , ਸੰਸਥਾਵਾ ਫੇਲ ਕਰ ਕੇ ਇਸ ਮੁਕਾਬਲੇ ਵੱਡੇ ,ਵੱਡੇ ਪ੍ਰਾਈਵੇਟ ਸਕੂਲ ਕਾਲਜ ਖੋਲ੍ਹ ਕੇ ਪੰਜਾਬੀ ਭਾਸ਼ਾ ਦਾ ਵਿਸ਼ਾ ਖਤਮ ਕਰਨਾ,ਤੇ ਅੰਗਰੇਜੀ ਵਿਸੇ ਨੂੰ ਪਹਿਲ ਦੇ ਅਧਾਰ ਤੇ ਲਾਗੂ ਕਰਨਾ ਜਿਸ ਦਾ ਮੁੱਖ ਮਕਸਦ ਪਿੰਡਾ ਦੇ ਸਕੂਲ-ਕਾਲਜ ਬੰਦ ਕਰਕੇ, ਬੱਚਿਆ ਨੂੰ ਮਾ ਬੋਲੀ ਪੰਜਾਬੀਅਤ ਨਾਲੋ ਤੋੜਨਾ ਹੈ, ਕਰੋਨਾ ਕਲ ਦੇ ਬਹਾਨੇ ਇਥੇ ਸਾਮਰਾਜ, ਤੇ ਕਾਰਪੋਰੇਟ ਘਰਾਣਿਆ ਦੀਆ ਨੀਤੀਆ ਨੂੰ ਅਸਲ ਵਿੱਚ ਲਾਗੂ ਕਰਨਾ ਹੈ,ਤੇ ਕਿਸਾਨੀ,ਜਵਾਨੀ,ਦੁਕਾਨਦਾਰ, ਮਜਦੂਰ, ਮੁਲਾਜ਼ਮ ਛੋਟਾ ਵਪਾਰਕ ਅਦਾਰਾ ਬੰਦ ਕਰਨਾ ਤੇ ਖੇਤੀ ਸੈਕਟਰ ਤੇ ਸਕੂਲ ਕਾਲਜ ਬੰਦ ਕਰਕੇ ਕਾਰਪੋਰੇਟ ਘਰਾਣਿਆ ਦੇ ਹਵਾਲੇ ਕਰਨਾ ਹੈ,ਪਿੰਡਾ ਦੇ ਸਕੂਲ-ਕਾਲਜ ਦੇ ਸਟਾਫ ਨੂੰ ਅਪੀਲ ਕਰਦਿਆ ਕਿਹਾ ਕੇ ਉਹ ਇੰਨਾ ਨੀਤੀਆ ਨੂੰ ਸਮਝਦੇ ਹੋਏ ਪਿੰਡ ਵਾਸੀਆ ਦਾ ਸਾਥ ਦੇਣ ਤੇ ਸਕੂਲ-ਕਾਲਜ ਚ ਬੱਚਿਆ ਦੀ ਪੜਾਈ ਜਕੀਨੀ ਬਣਾਉਣ।
Share the post "ਕਰੋਨਾ ਦੇ ਨਾ ‘ਤੇ ਬੱਚਿਆ ਦਾ ਭਵਿੱਖ ਖਰਾਬ ਨਾ ਕਰੋ,ਸਿੱਖਿਆ ਸੰਸਥਾਵਾ ਤੁਰੰਤ ਖੋਲੇ ਸਰਕਾਰ: ਯਾਤਰੀ"