ਮਨਪ੍ਰੀਤ-ਜੋਜੋ ਤੇ ਗਿੱਲ ਨੇ ਪਹਿਲਾ ਰਲਕੇ ਲੁੱਟਿਆ ਹੁਣ ਵੱਖ ਹੋਣ ਦਾ ਕਰ ਰਹੇ ਡਰਾਮਾ : ਸਰੂਪ ਸਿੰਗਲਾ

Date:

spot_img

ਸ਼ਹਿਰ ਦੇ ਵਿਕਾਸ ਅਤੇ ਸੂਬੇ ਦੇ ਹਿੱਤ ਵਿਚ ਅਕਾਲੀ ਬਸਪਾ ਸਰਕਾਰ ਸਮੇਂ ਦੀ ਲੋੜ 

ਸੁਖਜਿੰਦਰ ਮਾਨ
ਬਠਿੰਡਾ 6 ਫ਼ਰਵਰੀ:-ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਸੀਟ ਤੋਂ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਵਿਧਾਨ ਸਭਾ ਚੋਣਾਂ ਲਈ ਅਪਣਾ ਪ੍ਰਚਾਰ ਤੇਜ਼ ਕਰਦਿਆਂ ਸ਼ਹਿਰ ਦੇ ਵੱਖ ਵੱਖ  ਹਿੱਸਿਆਂ ਵਿਚ ਨੁੱਕੜ ਮੀਟਿੰਗਾਂ ਕੀਤੀਆਂ, ਜਿਸ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਸ਼ਹਿਰ ਦੇ ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ, ਜਿਨ੍ਹਾਂ ਨੂੰ ਸਾਬਕਾ ਵਿਧਾਇਕ ਨੇ ਪਾਰਟੀ ਦਾ ਝੰਡਾ ਗਲ ਵਿੱਚ ਪਾ ਕੇ ਜੀ ਆਇਆਂ ਕਿਹਾ ਤੇ ਪੂਰਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ ।ਇਸ ਮੌਕੇ ਸਾਬਕਾ ਵਿਧਾਇਕ ਵੱਲੋਂ ਵਿਰੋਧੀ ਉਮੀਦਵਾਰਾਂ ਤੇ ਤਕੜੇ ਨਿਸ਼ਾਨੇ ਲਾਏ ।ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਉਸ ਦਾ ਸਾਲਾ ਜੋਜੋ, ਆਪ ਉਮੀਦਵਾਰ ਜਗਰੂਪ ਸਿੰਘ ਗਿੱਲ ਤੇ ਭਾਜਪਾ ਉਮੀਦਵਾਰ ਰਾਜ ਨੰਬਰਦਾਰ ਸਭ ਰਲ ਕੇ ਉਨ੍ਹਾਂ ਦੇ ਮੁਕਾਬਲੇ ਚੋਣ ਮੈਦਾਨ ਵਿੱਚ ਹਨ, ਕਿਉਂਕਿ ਪਹਿਲਾਂ ਰਲ ਕੇ ਲੋਕਾਂ ਨੂੰ ਲੁੱਟਿਆ, ਧੱਕੇਸ਼ਾਹੀਆਂ ਕੀਤੀਆਂ, ਨਿਜੀ ਲਾਭ ਲਏ ਹੁਣ ਚੋਣਾਂ ਵਿੱਚ ਵੱਖ ਹੋਣ ਦਾ ਡਰਾਮਾ ਕਰ ਰਹੇ ਹਨ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਟੱਕਰ ਦਿੱਤੀ ਜਾ ਸਕੇ ,ਪਰ ਸ਼ਹਿਰ ਵਾਸੀ ਇਨ੍ਹਾਂ ਦੀ ਸਿਆਸੀ ਖੇਡ ਤੋਂ ਪੂਰੀ ਤਰ੍ਹਾਂ ਜਾਣੂ ਹਨ ਤੇ ਅਕਾਲੀ ਬਸਪਾ ਸਰਕਾਰ ਬਣਾਉਣ ਲਈ ਪੱਬਾਂ ਭਾਰ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਅਤੇ ਸੂਬੇ ਦੇ ਉਜਵਲ ਭਵਿੱਖ ਲਈ ਅਕਾਲੀ ਬਸਪਾ ਸਰਕਾਰ ਸਮੇਂ ਦੀ ਲੋੜ ਹੈ।  ਉਨ੍ਹਾਂ ਵਿਕਾਸ ਅਤੇ ਸਾਫ ਸੁਥਰੀ ਸਿਆਸਤ ਦੇ ਨਾਮ ਤੇ ਵੋਟ ਦੀ ਮੰਗ ਕਰਦਿਆਂ ਕਿਹਾ ਕਿ ਇਕ ਪਾਸੇ ਕਾਂਗਰਸੀਆਂ ਦੀ ਟੀਮ ਦੂਜੇ ਪਾਸੇ ਤੁਹਾਡਾ ਆਪਣਾ ਸਿੰਗਲਾ ਪਰਿਵਾਰ ਹੈ, ਵਿਕਾਸ ਨੂੰ ਮੁੱਖ ਰੱਖ ਕੇ ਵੋਟ ਦਾ ਇਸਤੇਮਾਲ ਹੋਵੇ। ਇਸ ਮੌਕੇ ਉਨ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਅਤੇ ਸ਼ਹਿਰ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ ।
spot_img
spot_img

Share post:

Popular

More like this
Related

AIRTEL ਨੰਬਰ ਦੀ ਵਰਤੋਂ ਕਰਨ ਵਾਲਿਆਂ ਲਈ ਅਹਿਮ ਖ਼ਬਰ

ਨਿਊਜ਼ ਡੈਸਕ: ਜੇਕਰ ਤੁਸੀਂ AIRTEL ਦਾ ਪੋਸਟਪੇਡ ਨੰਬਰ ਚਲਾ...

ਮੁਅੱਤਲ DIG Harcharan Singh Bhullar ਦੀਆਂ ਵਧੀਆਂ ਮੁਸ਼ਕਲਾਂ, 8 ਲੱਖ ਦੀ ਰਿਸ਼ਵਤ ਵਾਲੇ ਕੇਸ ’ਚ ਵੱਡਾ ਮੋੜ!

ਚੰਡੀਗੜ੍ਹ: ਪੰਜਾਬ ਦੇ ਮੁਅੱਤਲ DIG Harcharan Singh Bhullar ਦੀਆਂ...

ਕਿਤਾਬ ਪੜ੍ਹੋ ਤੇ ਹਰ ਘੰਟੇ ਕਮਾਓ 5 ਰੁਪਏ..!

ਨਿਊਜ਼ ਡੈਸਕ: ਜੇਕਰ ਤੁਹਾਨੂੰ ਕਿਹਾ ਜਾਵੇ ਕਿ ਤੁਸੀਂ ਸਿਰਫ਼...

Amarjit Chawla Case; ਪੰਜਾਬ ਸਰਕਾਰ ਵੱਲੋਂ SIT ਦਾ ਗਠਨ

Chandigarh News: ਪਿਛਲੇ ਕਰੀਬ ਇੱਕ ਮਹੀਨੇ ਤੋਂ ਸਿੱਖ ਪੰਥ...