ਚੰਡੀਗੜ੍ਹ,15 ਨਵੰਬਰ: ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਦੋ ਵੱਖ ਵੱਖ ਨੋਟੀਫਿਕੇਸ਼ਨ ਜਾਰੀ ਕਰਕੇ ਸੂਬੇ ਦੀਆਂ 1240 ਮੰਡੀਆਂ ਵਿੱਚ ਝੋਨੇ ਦੀ ਖਰੀਦ ਬੰਦ ਕਰਨ ਸਬੰਧੀ ਦਿੱਤੀਆਂ ਹਦਾਇਤਾਂ ਦੇ ਉੱਠ ਰਹੇ ਵਿਰੋਧ ਨੂੰ ਮੱਦੇਨਜ਼ਰ ਰੱਖਦਿਆਂ 185 ਮੰਡੀਆਂ ਨੂੰ ਮੁੜ ਬਹਾਲ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਸਬੰਧ ਵਿੱਚ ਮੰਡੀਕਰਨ ਬੋਰਡ ਦੇ ਅਧਿਕਾਰੀਆਂ ਨੇ ਖਰੀਦ ਏਜੰਸੀਆਂ ਨੂੰ ਇਹਨਾਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਜਾਰੀ ਰੱਖਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ 1240 ਮੰਡੀਆਂ ਨੂੰ ਬੰਦ ਕਰਨ ਦੀਆਂ ਦਿੱਤੀਆਂ ਹਦਾਇਤਾਂ ਤੋਂ ਬਾਅਦ ਕਿਸਾਨਾਂ ਵੱਲੋਂ ਇਸ ਫੈਸਲੇ ਦਾ ਸਖਤ ਵਿਰੋਧ ਕੀਤਾ ਗਿਆ ਸੀ।
ਹੁਣ ਅਵਾਰਾ ਕੁੱਤੇ ਦੇ ਕੱਟਣ ’ਤੇ ਸਰਕਾਰ ਨੂੰ ਦੇਣੇ ਪੈਣਗੇ 10 ਹਜ਼ਾਰ ਰੁਪਏ
ਕਿਸਾਨ ਜਥੇਬੰਦੀਆਂ ਵੱਲੋਂ ਕੌਮੀ ਮਾਰਗਾਂ ‘ਤੇ ਜਾਮ ਲਗਾਉਂਦਿਆਂ ਸਰਕਾਰ ਨੂੰ ਇਸ ਫੈਸਲੇ ‘ਤੇ ਮੁੜ ਵਿਚਾਰ ਕਰਨਾ ਲਈ ਕਿਹਾ ਸੀ। ਹਾਲਾਂਕਿ ਸਰਕਾਰ ਦਾ ਤਰਕ ਸੀ ਕਿ ਇਹਨਾਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ। ਇਸ ਤੋਂ ਇਲਾਵਾ ਬੰਦ ਕੀਤੀਆਂ ਇਹਨਾਂ ਮੰਡੀਆਂ ਵਿੱਚੋਂ ਜਿਆਦਾਤਰ ਪੰਜਾਬ ਦੇ ਸਰਹੱਦੀ ਜਿਲਿਆਂ ਵਿੱਚ ਪੈਂਦੀਆਂ ਸਨ, ਜਿਨਾਂ ਵਿੱਚ ਦੂਜੇ ਰਾਜਾਂ ਤੋਂ ਝੋਨਾ ਵਿਕਣ ਲਈ ਆਉਣ ਦੇ ਖਦਸ਼ੇ ਵੀ ਸਨ।
ਮੇਅਰ ਦੀ ਚੇਅਰ: ਜਾਏਗੀ ਜਾਂ ਰਹੇਗੀ, ਫ਼ੈਸਲਾ ਚੰਦ ਘੰਟਿਆਂ ਬਾਅਦ!
ਪੰਜਾਬ ਸਰਕਾਰ ਵੱਲੋਂ ਬੀਤੇ ਕੱਲ ਜਾ ਰਹੀ ਦੋ ਵੱਖ-ਵੱਖ ਪੱਤਰਾਂ ਰਾਹੀਂ ਪੰਜਾਬ ਦੀਆਂ ਜਿਨਾਂ 185 ਮੰਡੀਆਂ ਨੂੰ ਮੁੜ ਬਹਾਲ ਕਰਨ ਦੇ ਹੁਕਮ ਦਿੱਤੇ ਗਏ ਹਨ, ਇਹਨਾਂ ਵਿੱਚ ਸਭ ਤੋਂ ਵੱਧ ਮੁੱਖ ਮੰਤਰੀ ਦੇ ਆਪਣੇ ਜੱਦੀ ਜ਼ਿਲ੍ਹੇ ਸੰਗਰੂਰ ਵਿੱਚ ਪੈਂਦੀਆਂ 56 ਮੰਡੀਆਂ ਵੀ ਸ਼ਾਮਿਲ ਹਨ। ਇਸ ਤੋਂ ਇਲਾਵਾ ਬਰਨਾਲਾ ਦੀਆਂ 39, ਮੋਗਾ ਦੀਆਂ 38, ਫਰੀਦਕੋਟ ਦੀਆਂ 32, ਬਠਿੰਡਾ ਜ਼ਿਲ੍ਹੇ ਦੀਆਂ ਅੱਠ, ਸ੍ਰੀ ਮੁਕਤਸਰ ਸਾਹਿਬ ਦੀਆਂ ਚਾਰ, ਹੁਸ਼ਿਆਰਪੁਰ ਦੀਆਂ ਦੋ, ਮਲੇਰਕੋਟਲਾ ਦੀਆਂ ਤਿੰਨ, ਅਤੇ ਫਾਜ਼ਲਕਾ, ਫਿਰੋਜ਼ਪੁਰ ਤੇ ਗੁਰਦਾਸਪੁਰ ਜਿਲ੍ਹੇ ਦੀ ਇੱਕ-ਇੱਕ ਮੰਡੀ ਸ਼ਾਮਿਲ ਹੈ।
ਬਠਿੰਡਾ ’ਚ ਗੁੰਡਾਗਰਦੀ ਦਾ ਨੰਗਾ ਨਾਚ, ਬਰਗਰ ਖ਼ਾ ਰਹੇ ਨੌਜਵਾਨ ਨੂੰ ਦਿਨ-ਦਿਹਾੜੇ ਵੱਢਿਆ
ਇਸ ਮਾਮਲੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਜੋਗਿੰਦਰ ਸਿੰਘ ਉਗਰਾਹਾਂ ਅਤੇ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਬਿਆਨ ਜਾਰੀ ਕਰਦਿਆਂ ਦਾਅਵਾ ਕੀਤਾ ਸੀ ਕਿ ਇਸ ਵਾਰ ਮੌਸਮ ਸਿੱਲਾ ਰਹਿਣ ਕਾਰਨ ਝੋਨੇ ਦੀ ਕਟਾਈ ਦਾ ਕੰਮ ਲੇਟ ਚੱਲਿਆ ਹੈ ਅਤੇ ਕਾਫੀ ਸਾਰਾ ਝੋਨਾ ਹਾਲੇ ਖੇਤਾਂ ਵਿੱਚ ਖੜਾ ਹੋਇਆ ਹੈ। ਜਿਸ ਦੇ ਚਲਦੇ ਹਾਲੇ ਮੰਡੀਆਂ ਵਿੱਚ ਖਰੀਦ ਜਾਰੀ ਰੱਖਣਾ ਜਰੂਰੀ ਹੈ। ਕਿਸਾਨ ਜਥੇਬੰਦੀਆਂ ਨੇ ਇਸ ਸੰਬੰਧ ਵਿੱਚ ਐਲਾਨ ਕੀਤਾ ਸੀ ਕਿ ਜੇਕਰ ਸਰਕਾਰ ਨੇ ਮੰਡੀਆਂ ਨੂੰ ਮੁੜ ਬਹਾਲ ਨਾ ਕੀਤਾ ਤਾਂ ਉਹ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੀਆਂ।
ਕਿਸਾਨ ਜਥੇਬੰਦੀ ਉਗਰਾਹਾਂ ਵੱਲੋਂ 510 ਮੰਡੀਆਂ ‘ਚ ਝੋਨੇ ਦੀ ਖਰੀਦ ਬੰਦ ਕਰਨ ਦੀ ਨਿਖੇਧੀ
ਇਸ ਤੋਂ ਇਲਾਵਾ ਇਸ ਵਾਰ ਦਿਵਾਲੀ ਵਾਲੇ ਦਿਨ ਪੰਜਾਬ ਦੇ ਵਿੱਚ ਕਰੀਬ ਪੌਣੇ ਪੰਜ ਲੱਖ ਮੀਟਰ ਝੋਨੇ ਦੀ ਆਮਦ ਹੋਣ ਦੀ ਵੀ ਵਿਜੀਲੈਂਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ। ਇਸ ਸਬੰਧ ਵਿੱਚ ਸੂਬੇ ਦੇ ਖੁਰਾਕ ਤੇ ਸਪਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਦੁਆਰਾ ਵਿਜੀਲੈਂਸ ਨੂੰ ਇੱਕ ਪੱਤਰ ਲਿਖਿਆ ਗਿਆ ਸੀ ਜਿਸ ਤੋਂ ਬਾਅਦ ਵਿਜੀਲੈਂਸ ਵੱਲੋਂ 44 ਟੀਮਾਂ ਦਾ ਗਠਨ ਕਰਦਿਆਂ ਮੰਡੀਆਂ ਵਿੱਚ ਪਿਛਲੇ ਦੋ ਦਿਨਾਂ ਤੋਂ ਛਾਪੇਮਾਰੀ ਜਾਰੀ ਹੈ।
Share the post "ਕਿਸਾਨਾਂ ਦੇ ਵਿਰੋਧ ਨੂੰ ਦੇਖਦਿਆਂ ਸਰਕਾਰ ਨੇ ਮੁੜ ਸੂਬੇ ‘ਚ 185 ਮੰਡੀਆਂ ਕੀਤੀਆਂ ਬਹਾਲ"