1 Views
ਸੁਖਜਿੰਦਰ ਮਾਨ
ਚੰਡੀਗੜ੍ਹ, 27 ਅਕਤੂਬਰ: ਇੱਕ ਪਾਸੇ ਜਦ ਅੱਜ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰੈਸ ਕਾਨਫਰੰਸ ਕਰ ਰਹੇ ਸਨ ਤਾਂ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਉਨ੍ਹਾਂ ’ਤੇ ਟਵੀਟ ਰਾਹੀਂ ਸਿਆਸੀ ਹਮਲੇ ਕਰ ਰਹੇ ਸਨ। ਪੰ੍ਰਤੂ ਕਪਤਾਨ ਵੀ ਘੱਟ ਨਹੀਂ ਰਹੇ ਤੇ ਉਨਾਂ੍ਹ ਵੀ ਸਿੱਧੂ ਨੂੰ ਜਵਾਬ ਦੇਣ ਲਈ ਕਈ ਟਵੀਟ ਕੀਤੇ। ਕੈਪਟਨ ਨੇ ਸਿੱਧੂ ਦੇ ਟਵੀਟ ‘ਤੇ ਪਲਟਵਾਟ ਕਰਦਿਆਂ ਕਿਹਾ ਹੈ ਕਿ ਚੰਗੇ ਸ਼ਾਸਨ ਬਾਰੇ ਉਸਨੂੰ ਕੁੱਝ ਨਹੀਂ ਪਤਾ ਅਤੇ ਉਹ ਸਿਰਫ ਆਪਣੇ ਮੂੰਹੋਂ ਕੁੱਝ ਵੀ ਬੋਲਦਾ ਰਹਿੰਦਾ ਹੈ। ਦੂਜੇ ਪਾਸੇ ਸਿੱਧੂ ਨੇ ਦੁਖਦੀ ਰਗ ’ਤੇ ਹੱਥ ਰੱਖਦਿਆਂ ਕਿਹਾ ਕਿ ਤੁਸੀਂ ਮੇਰੇ ਲਈ ਕਾਂਗਰਸ ਦੇ ਦਰਵਾਜ਼ੇ ਬੰਦ ਕਰਦੇ ਸੀ ਕਿਉਂਕਿ ਮੈਂ ਪੰਜਾਬ ਦੇ ਲੋਕਾਂ ਦੀ ਅਵਾਜ਼ ਚੁੱਕਦਾ ਸੀ।