ਸਿਵਲ ਸਰਜ਼ਨ ਦੀ ਅਗਵਾਈ ਹੇਠ ਜਿਲ੍ਹੇ ਦੇ ਸਮੂਹ ਪ੍ਰੋਗਰਾਮ ਅਫਸਰਾਂ ਤੇ ਸੀਨੀਅਰ ਮੈਡੀਕਲ ਅਫਸਰਾਂ ਦੀ ਹੋਈ ਮਹੀਨਾਵਾਰ ਮੀਟਿੰਗ
ਸੁਖਜਿੰਦਰ ਮਾਨ
ਬਠਿੰਡਾ, 1 ਸਤੰਬਰ : ਸਿਵਲ ਸਰਜ਼ਨ ਡਾ ਤੇਜਵੰਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਅੱਜ ਸਥਾਨਕ ਸਿਵਲ ਸਰਜ਼ਨ ਦਫ਼ਤਰ ਵਿਖੇ ਵੱਖ ਵੱਖ ਨੈਸਨਲ ਪ੍ਰੋਗ੍ਰਾਮਾਂ ਦੀ ਸਮੀਖਿਆ ਕਰਨ ਲਈ ਸਮੂਹ ਪ੍ਰੋਗ੍ਰਾਮ ਅਫਸਰਾਂ, ਸੀਨੀਅਰ ਮੈਡੀਕਲ ਅਫਸਰਾਂ ਅਤੇ ਅਰਬਨ ਮੈਡੀਕਲ ਅਫਸਰਾਂ ਦੀ ਮੀਟਿੰਗ ਕੀਤੀ ਗਈ। ਜਿਸ ਵਿੱਚ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਸਾਰੇ ਨੈਸਨਲ ਪ੍ਰੋਗ੍ਰਾਮਾਂ ਅਤੇ ਸਿਹਤ ਸਕੀਮਾਂ ਸਬੰਧੀ ਵਿਚਾਰ ਵਿਟਾਦਰਾਂ ਕੀਤਾ ਗਿਆ ਅਤੇ ਸਮੂਹ ਅਫਸਰ ਸਾਹਿਬਾਨਾਂ ਨੂੰ ਕਿਹਾ ਗਿਆ ਕਿ ਸਿਹਤ ਵਿਭਾਗ ਦੁਆਰਾ ਚਲਾਈਆਂ ਜਾ ਰਹੀਆਂ ਸਿਹਤ ਸਕੀਮਾਂ ਦਾ ਲਾਭ ਹਰੇਕ ਲਾਭਪਾਤਰੀ ਨੂੰ ਮਿਲਣਾ ਯਕੀਨੀ ਬਨਾਇਆ ਜਾਵੇ। ਉਹਨਾਂ ਹਦਾਇਤ ਕੀਤੀ ਕਿ ਕੋਵਿਡ ਦੇ ਕੇਸਾਂ ਦੇ ਮੱਦੇਨਜਰ ਕੋਵਿਡ ਵੈਕਸੀਨੇਸ਼ਨ ਵਿੱਚ ਤੇਜੀ ਲਿਆਂਦੀ ਜਾਵੇ ਅਤੇ ਲੋਕਾਂ ਨੂੰ ਕੋਵਿਡ ਸਬੰਧੀ ਸਰਕਾਰ ਦੀਆਂ ਹਦਾਇਤਾ ਦਾ ਪਾਲਣ ਕਰਨ ਸਬੰਧੀ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਹਦਾਇਤ ਕੀਤੀ ਕਿ ਡੇਂਗੂ ਦੀ ਬਿਮਾਰੀ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਡੇਂਗੂ ਵਿਰੋਧੀ ਗਤੀਵਿਧੀਆਂ ਵਿੱਚ ਤੇਜੀ ਲਿਆਂਦੀ ਜਾਵੇ। ਇਸ ਸਮੇਂ ਜੇ.ਐਸ.ਵਾਈ, ਆਸ਼ਾ ਵਰਕਰਾਂ ਦੇ ਕੰਮ ਦੀ ਸਮੀਖਿਆ, ਟੀਕਾਕਰਣ ਪ੍ਰੋਗਰਾਮ, ਕੋਟਪਾ ਐਕਟ, ਐਨ.ਵੀ.ਬੀ.ਡੀ.ਸੀ.ਪੀ., ਪਰਿਵਾਰ ਨਿਯੋਜਨ ਪ੍ਰੋਗਰਾਮਾਂ ਸਬੰਧੀ ਵੀ ਵਿਚਾਰ ਵਿਟਾਂਦਰਾ ਕੀਤਾ ਗਿਆ। ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ ਸਾਰੀਆਂ ਸਕੀਮਾਂ ਦੇ 100 ਪ੍ਰਤੀਸ਼ਤ ਟੀਚੇ ਪ੍ਰਾਪਤ ਕਰਨ ਦੀ ਹਦਾਇਤਾਂ ਦਿੱਤੀਆਂ ਗਈਆਂ।
Share the post "ਕੋਵਿਡ ਟੀਕਾਕਰਨ ਅਤੇ ਡੇਂਗੂ ਵਿਰੋਧੀ ਗਤੀਵਿਧੀਆ ਵਿੱਚ ਲਿਆਂਦੀ ਜਾਵੇ ਤੇਜੀ: ਸਿਵਲ ਸਰਜਨ ਡਾ ਢਿੱਲੋਂ"