ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 7 ਨਵੰਬਰ:- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਹੈ ਕਿ ਪਿਛਲੇ 8 ਸਾਲਾਂ ਵਿਚ ਸੂਬੇ ਸਰਕਾਰ ਨੇ ਸੁਸ਼ਾਸਨ ਤੇ ਪਾਰਦਰਸ਼ੀ ਢੰਗ ਨਾਲ ਆਨਲਾਇਨ ਵਿਵਸਥਾ ਮਹੁੱਇਆ ਕਰਵਾਈ ਹੈ। ਇਕ-ਇਕ ਕਰਕੇ ਸਮੀਖਿਆ ਕਰਕੇ ਯੋਜਨਾਵਾਂ ਬਣਾਈ ਜਾ ਰਹੀ ਹੈ। ਇਸ ਕੜੀ ਵਿਚ ਲੋਕਾਂ ਨੂੰ ਧਾਰਮਿਕ ਥਾਂਵਾਂ ਨਾਲ ਜੋੜਣ ਦੀ ਵੀ ਪ੍ਰਕਿ੍ਰਆ ਦੇ ਤਹਿਤ ਯੋਜਨਾਵਾਂ ਲਾਗੂ ਕੀਤੀ ਜਾ ਰਹੀਆਂ ਹਨ। ਹਰਿਆਣਾ ਤੋਂ ਵੱਡੀ ਗਿਣਤੀ ਵਿਚ ਲੋਕ ਰਾਜਸਥਾਨ ਦੇ ਬਾਲਾਜੀ ਸਾਲਾਸਰ ਧਾਮ ਗੁੱਗਾਮੇੜੀ, ਮਹੇਂਦੀਪੁਰ ਤੇ ਖਾਟੂ ਸ਼ਾਮ ਜਾਂਦੇ ਹਨ। ਇਸ ਲਈ ਇੰਨ੍ਹਾਂ ਥਾਂਵਾਂ ਲਈ ਹਰਿਆਣਾ ਰੋਡਵੇਜ ਦੀ ਬੱਸ ਸੇਵਾਵਾਂ ਕਈ ਡਿਪੂਆਂ ਤੋਂ ਪਹਿਲਾਂ ਤੋਂ ਹੀ ਮਹੁੱਇਆ ਕਰਵਾਈ ਜਾ ਰਹੀ ਹੈ। ਇਸ ਕੜੀ ਵਿਚ ਛੇਤੀ ਹੀ ਖਾਟੂ ਸ਼ਾਮ ਲਈ ਕਰਨਾਲ ਤੋਂ ਸਿੱਧੀ ਬਸ ਸੇਵਾ ਜੁੜ ਜਾਵੇਗੀ। ਮੁੱਖ ਮੰਤਰੀ ਨੇ ਕਰਨਾਲ ਵਿਚ ਆਯੋਜਿਤ ਇਕ ਸ਼ਾਮ, ਖਾਟੂ ਸ਼ਾਮ ਜੀ ਦੇ ਨਾਂਅ ਪ੍ਰੋਗ੍ਰਾਮ ਵਿਚ ਲੋਕਾਂ ਦੀ ਮੰਗ ‘ਤੇ ਬੱਸ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ। ਇਸ ਤੋਂ ਇਲਾਵਾ, ਸਮਾਰਟ ਸਿਟੀ ਕਰਨਾਲ ਵਿਚ ਅਨੇਕ ਥਾਂਵਾਂ ‘ਤੇ ਸੁਆਗਤ ਦਰਵਾਜੇ ਬਣਾਏ ਗਏ ਹਨ। ਇਸ ਕੜੀ ਵਿਚ ਖਾਟੂ ਸ਼ਾਮ ਮੰਦਿਰ ਦੇ ਨੇੜੇ ਵੀ ਤੋਰਣ ਦਰਵਾਜਾ ਬਣਾਇਆ ਜਾਵੇਗਾ। ਵਰਣਨਯੋਗ ਹੈ ਕਿ ਧਰਮਖੇਤਰ ਕੁਰੂਕਸ਼ੇਤਰ ਦੀ 48 ਕੋਸ ਦੇ ਘੇਰੇ ਵਿਚ ਪੈਣ ਵਾਲੇ ਧਾਰਮਿਕ ਥਾਂਵਾਂ ਨੂੰ ਸੰਦੁਰ ਬਣਾਉਣ ਦੀ ਪਹਿਲ ਕੀਤੀ ਹੈ। ਕੁਰੂਕਸ਼ੇਤਰ ਵਿਕਾਸ ਬੋਰਡ ਪਿਛਲੇ ਕਈ ਸਾਲਾਂ ਤੋਂ ਇਹ ਕੰਮ ਕਰ ਰਿਹਾ ਹੈ ਅਤੇ ਅਨੇਕ ਤੀਰਥ ਥਾਂਵਾਂ ‘ਤੇ ਮੁੱਖ ਮੰਤਰੀ ਖੁਦ ਦੌਰਾ ਕਰਕੇ ਯੋਜਨਾਵਾਂ ਦਾ ਜਾਇਜਾ ਲੈ ਚੁੱਕੇ ਹਨ। ਮੁੱਖ ਮੰਤਰੀ ਦੇ ਯਤਨਾਂ ਨਾਲ ਹੀ ਪਿਛਲੇ ਗੀਤਾ ਮਹੋਤਸਵ ਨੂੰ ਕੌਮਾਂਤਰੀ ਪਛਾਣ ਮਿਲੀ ਹੈ। ਮਾਰਿਸ਼ਿਸ, ਇੰਗਲੈਂਡ ਤੇ ਕਨੈਡਾ ਵਿਚ ਕੌਮਾਂਤਰੀ ਗੀਤਾ ਮਹੋਤਸਵ ਦਾ ਆਯੋਜਨ ਕੀਤਾ ਜਾ ਚੁੱਕਿਆ ਹੈ। ਆਸਟ੍ਰੇਲਿਆ ਵਿਚ ਰਹਿ ਰਹੇ ਭਾਰਤੀਆਂ ਨੇ ਵੀ ਅਗਲੇ ਸਾਲ ਗੀਤਾ ਮਹੋਤਸਵ ਆਪਣੇ ਇੱਥੇ ਕਰਵਾਉਣ ਦੀ ਇੱਛਾ ਪ੍ਰਗਟਾਈ।
ਖਾਟੂ ਸ਼ਾਮ ਲਈ ਕਰਨਾਲ ਤੋਂ ਸਿੱਧੀ ਬੱਸ ਚਲੇਗੀ: ਮੁੱਖ ਮੰਤਰੀ
8 Views